ਪੱਲੇਦਾਰ ਮਜ਼ਦੂਰ ਯੂਨੀਅਨ ਨੇ ਪੰਜਾਬ ਸਰਕਾਰ ਦੀ ਪਾਲਿਸੀ ਸਾੜੀ

ਰਾਮਪੁਰਾ ਫੂਲ, 8 ਮਾਰਚ (ਮਨਦੀਪ ਢੀਂਗਰਾ/ਲੱਖਾ ਹਰੀ)-ਸਥਾਨਕ ਪੰਜਾਬ ਪੱਲੇਦਾਰ ਯੂਨੀਅਨ ਇੰਟਕ ਵੱਲੋ ਅੱਜ ਰਾਮਪੁਰਾ ਫੂਲ ਦੇ ਮੌੜ ਚੌਕ ਤੇ ਧਰਨਾ ਲਗਾ ਕੇ ਪੰਜਾਬ ਸਰਕਾਰ ਵੱਲੋ ਬਣਾਈ ਗਈ ਨਵੀ ਪੋਲਿਸੀ ਦੀਆ ਕਾਪੀਆ ਸਾੜੀਆ ਗਈਆ ਤੇ ਸਰਕਾਰ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ ਗਈ ਂਿੲਸ ਮੌਕੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਟਿੱਕਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਨਵੇ ਸੀਜ਼ਨ ਦੋਰਾਨ ਕਣਕ ਲਈ ਹੀ ਟੈਡਰ ਮੰਗੇ ਗਏ ਹਨ ਅਤੇ ਇਸ ਨਵੇ ਮੰਗੇ ਟੈਡਰਾ ਦੀ ਜੋ ਪੋਲਿਸੀ ਆਈ ਹੈ ਉਸ ਵਿੱਚ ਜੀਰੀ ਦੇ ਟੈਡਰਾ ਦਾ ਜਿਕਰ ਨਹੀ ਕੀਤਾ ਗਿਆ।
ਜਿਸ ਨਾਲ ਮਜਦੂਰ ਪੱਲੇਦਾਰ ਵਰਗ ਦੇ ਹੱਕਾ ਤੇ ਡਾਕਾ ਮਾਰਿਆ ਗਿਆ ਹੈ ਉਨਾਂ ਕਿਹਾ ਕਿ ਪਹਿਲਾ ਵੀ ਅਕਾਲੀ ਭਾਜਪਾ ਸਰਕਾਰ ਵੱਲੋ ਮੰਡੀਆ ਵਿੱਚ ਲੋਡਿੰਗ ਦਾ ਕੰਮ ਪਹਿਲਾ ਹੀ ਖੋਹਿਆ ਗਿਆ ਸੀ। ਅਤੇ ਹੁਣ ਕਾਂਗਰਸ ਸਰਕਾਰ ਵੱਲੋ ਬੱਚਦੇ ਕੰਮ ਵੀ ਖੋਹੇ ਜਾ ਰਹੇ ਹਨ। ਉਨਾਂ ਕਿਹਾ ਕਿ ਮੋਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸਾਲ ਪਹਿਲਾ ਸੰਗਰੂਰ ਦੀ ਅਨਾਜ ਮੰਡੀ ਵਿਖੇ ਪੱਲੇਦਾਰ ਯੂਨੀਅਨ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਫੂਡ ਏਜੰਸੀਆ ਵਿੱਚ ਕੰਮ ਕਰਦੇ ਮਜਦੂਰ ਪੱਲੇਦਾਰਾ ਨੂੰ ਪੈਮੈਟ ਦੀ ਸਿੱਧੀ ਅਦਾਇਗੀ ਕਰਵਾਈ ਜਾਵੇਗੀ। ਜੋ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਕੰਮ ਖੋਹੇ ਹਨ ਉਹਨਾਂ ਵੀ ਬਹਾਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਨਾਜ ਖਰੀਦ ਦੀ ਉਹ ਪਾਲਿਸੀ ਵਿੱਚ ਲਿਆਦਾ ਜਾਵੇਗਾ। ਉਹਨਾਂ ਮੰਗ ਕੀਤੀ ਕੀ ਨਵੀ ਪਾਲਿਸੀ ਨੂੰ ਰੱਦ ਕਰਕੇ ਜੋ ਸੰਗਰੂਰ ਵਿਖੇ ਵਾਅਦੇ ਕੀਤੇ ਹਨ ਉਸਨੂੰ ਧਿਆਨ ਵਿੱਚ ਰੱਖਕੇ ਨਵੀ ਪਾਲਿਸੀ ਬਣਾਈ ਜਾਵੇ।
ਉਹਨਾਂ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਸਾਡੀਆ ਮੰਗਾ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਕੇ 12 ਮਾਰਚ ਨੂੰ ਕੰਮ ਬੰਦ ਕਰਕੇ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।

Send this to a friend