ਰਾਜਸਥਾਨ ਵਿਖੇ ਸਮਾਗਮ ਦੌਰਾਨ ਡੀ.ਸੀ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਨਮਾਨਿਤ

ਤਰਨਤਾਰਨ, 8 ਮਾਰਚ (ਜਰਮਨ ਰਟੌਲ)-ਭਰੂਣ ਹਤਿਆ ਨੂੰ ਖਤਮ ਕਰਨ ਲਈ ਸਰਕਾਰ ਵਲੋਂ ਚਲਾਈ ਜਾ ਰਹੀ “ ਬੇਟੀ ਬਚਾਓ, ਬੇਟੀ ਪੜਾਓ” ਮੁਹਿੰਮ ਤਹਿਤ ਲੜਕੀਆਂ ਪ੍ਰਤੀ ਸਮਾਜਿਕ ਸੋਚ ਵਿਚ ਤਬਦੀਲੀ ਲਿਆਉਣ ਦੇ ਸੰਦੇਸ਼ ਨੂੰ ਜ਼ਿਲਾ ਤਰਨਤਾਰਨ ਪ੍ਰਭਾਵਸ਼ਾਲੀ ਤਰੀਕੇ ਨਾਲ ਲੋਕਾਂ ਤਕ ਪਹੰਚਾਉਣ ਅਤੇ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਲਈ ਦੇਸ਼ ਦੇ ਪਹਿਲੇ 10 ਜ਼ਿਲਿਆਂ ਵਿਚ ਚੁਣਿਆ ਚੁਣੇ ਜਾਣ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਅਜ ਮਹਿਲਾ ਦਿਵਸ ਦੇ ਮੌਕ ‘ਤੇ ਝੂੰਨਝਨੂ, ਰਾਜਸਥਾਨ ਵਿਖੇ ਕਰਵਾਏ ਗਏ ਵਿਸ਼ੇਸ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਪਰਦੀਪ ਕੁਮਾਰ ਸਭਰਵਾਲ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪਿਛਲੇ ਸਮੇਂ ਵਿਚ ਡਿਪਟੀ ਕਮਿਸ਼ਨਰ ਤਰਨਤਾਰਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁਕੇ ਇੰਜਨੀਅਰ ਡੀ। ਪੀ। ਐਸ ਖਰਬੰਦਾ ਵੀ ਉਹਨਾਂ ਦੇ ਨਾਲ ਸਨ।ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸਭਰਵਾਲ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ, ਸਿਖਿਆ ਵਿਭਾਗ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਤਰਨਤਾਰਨ ਵਲੋਂ ਜ਼ਿਲ੍ਹੇ ਵਿਚ “ਬੇਟੀ ਬਚਾਓ, ਬਟੀ ਪੜਾਓ” ਮੁਹਿੰਮ ਤਹਿਤ ਵਡੀ ਪਧਰ ‘ਤੇ ਜਾਗਰੂਕਤਾ ਪ੍ਰੋਗਰਾਮਾਂ ਅਤੇ ਸਮਾਜਿਕ ਗਤੀਵਿਧੀਆਂ ਕਰਵਾਈਆ ਜਾ ਰਹੀਆਂ ਹਨ ਤਾਂ ਜੋ ਅਜੋਕੇ ਯੁਗ ਵਿਚ ਲ਼ੜਕੀਆਂ ਪ੍ਰਤੀ ਸਮਾਜਿਕ ਸੋਚ ਵਿਚ ਤਬਦੀਲੀ ਲਿਆਂਦੀ ਜਾ ਸਕੇ।ਸਾਲ 2016-17 ਦੌਰਾਨ 1000 ਲੜਕਿਆਂ ਪਿਛੇ ਲੜਕੀਆਂ ਦੀ ਜਨਮ ਦਰ ਵਧ ਕੇ 899 ਹੋ ਗਈ ਹੈ, ਜੋ ਕਿ 2015-16 ਦੌਰਾਨ 880 ਸੀ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸਭਰਵਾਲ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜ਼ਿਲ੍ਹੇ ਵਿਚ ਲੜਕੀਆਂ ਦੀ ਜਨਮ ਦਰ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮਂ ਵਿਚ ਲਿੰਗ ਅਨੁਪਾਤ ਵਿਚ ਹੋਰ ਸੁਧਾਰ ਲਿਆਉਣ ਲਈ ਵਿਸ਼ੇਸ ਯਤਨ ਕੀਤ ਜਾਣਗੇ।ਉਹਨਾਂ ਦਸਿਆ ਕਿ ਭਰੂਣ ਹਤਿਆ ਨੂੰ ਰੋਕਣ ਲਈ ਜ਼ਿਲ੍ਹੇ ਵਿਚ ਪੀ। ਸੀ। ਪੀ। ਐਨ। ਡੀ। ਟੀ। ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।

Send this to a friend