ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ ’ਚ ਉਤਸ਼ਾਹ ਨਾਲ ਮਨਾਇਆ ‘ਮਹਿਲਾ ਦਿਵਸ’

ਜਲੰਧਰ, 8 ਮਾਰਚ- ਬੇਔਲਾਦਪਨ ਦੇ ਇਲਾਜ਼ ਲਈ ਮਸ਼ਹੂਰ ‘ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ’ ਦੇ ਸਾਰੇ ਮੈਂਬਰਾਂ ਨੇ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਬਹੁਤ ਹੀ ਉਤਸ਼ਾਹ ਨਾਲ ਮਨਾਇਆ। ਡਾਕਟਰਾਂ, ਨਰਸਿੰਗ ਸਟਾਫ਼ ਅਤੇ ਮਾਹਿਰਾਂ ਦੀ ਟੀਮ ਨੇ ਇਕੱਠੇ ਹੋ ਕੇ ਕੇਟ ਕੱਟਿਆ ਅਤੇ ‘ਮਹਿਲਾ ਦਿਵਸ’ ਸੈਲੀਬ੍ਰੇਟ ਕੀਤਾ। ਵਿਸ਼ੇਸ਼ ਜਾਣਕਾਰੀ ’ਚ ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ ਦੇ ਸਾਂਈਟਿਫਿਕ ਡਾਇਰੈਕਟਰ ਡਾ. ਐਸ.ਪੀ.ਐਸ. ਵਿਰਕ ਨੇ ਕਿਹਾ ਕਿ, ‘‘ਅੰਤਰਰਾਸ਼ਟਰੀ ਪੱਧਰ ’ਤੇ ਮਨਾਇਆ ਜਾਣ ਵਾਲਾ ਵੂਮਨ-ਡੇ ਇਹ ਦਰਸਾਉਂਦਾ ਹੈ ਕਿ ਅਜੋਕੇ ਸਮੇਂ ਅੰਦਰ ਮਹਿਲਾਵਾਂ ਵੱਲੋਂ ਤਰੱਕੀ ਦੀ ਕਿੰਨੀ ਦੂਰੀ ਤੈਅ ਕਰ ਲਈ ਗਈ ਹੈ ਅਤੇ ਲਿੰਗ ਦੇ ਅਧਾਰ ’ਤੇ ਹੋਣ ਵਾਲੇ ਮੱਤਭੇਦ ਨੂੰ ਸਮਾਪਤ ਕਰਨ ਲਈ ਅਜੇ ਕਿੰਨਾ ਸਮਾਂ ਬਾਕੀ ਹੈ। ਸਾਨੂੰ ਉਸ ਦਿਨ ਦੀ ਉਡੀਕ ਹੈ ਜਦੋਂ ਮਹਿਲਾਵਾਂ ਨੂੰ ਆਦਰਸ਼ ਪ੍ਰਤੀਨਿੱਧਤਾ ਲਈ ਜਾਣਿਆ ਜਾਣਾ ਕੋਈ ਵੱਡੀ ਗੱਲ੍ਹ ਨਹੀਂ ਹੋਵੇਗੀ ਅਤੇ ਜਦੋਂ ਘਰੇਲੂ ਕੰਮਾਂ ’ਚ ਰੁੱਝੀਆਂ ਰਹਿਣ ਵਾਲੀਆਂ ਮਹਿਲਾਵਾਂ ਨਾਲੋਂ ‘ਵਰਕਿੰਗ ਮੰਮ’ ਦਾ ਤਗਮਾ ਉਤਰ ਜਾਵੇਗਾ ਅਤੇ ਕੇਵਲ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਹੀ ਮਹਿਲਾਵਾਂ ਦੀ ਤਾਕਤ ਦਾ ਪ੍ਰਤੀਕ ਨਹੀਂ ਹੋਏਗਾ। ਬਲਕੀ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਦੀ ਸਾਰਥਕਤਾ ਉਦੋਂ ਹੀ ਪੂਰਣ ਰੂਪ ਵਿੱਚ ਸਿੱਧ ਹੋਵੇਗੀ ਜਦੋਂ ਮਹਿਲਾਵਾਂ ਨੂੰ ਤਰੱਕੀ, ਯੋਗਤਾ ਅਤੇ ਅਦਭੁੱਤ ਸਮਰੱਥਾ ਲਈ ਜਾਣਿਆ ਜਾਵੇਗਾ ਅਤੇ ਇਹ ਸਭ ਉਦੋਂ ਹੀ ਸੱਚ ਹੋਵੇਗਾ ਜਦੋਂ ਪੁਰਸ਼ ਮਹਿਲਾਵਾਂ ਨੂੰ ਆਤਮਨਿਰਭਰਤਾ ਦੀ ਇਸ ਯਾਤਰਾ ’ਚ ਆਪਣਾ ਪੂਰਣ ਸਹਿਯੋਗ ਦੇਣਗੇ।’’ ਡਾ. ਵਿਰਕ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅੱਜ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਦੇ ਇਸ ਮੌਕੇ ’ਤੇ ਸਾਰੇ ਸਟਾਫ਼ ਮੈਂਬਰਾਂ ਅਤੇ ਮਾਹਿਰਾਂ ਨੇ ਪ੍ਰਣ ਲਿਆ ਹੈ ਕਿ ਮਹਿਲਾਵਾਂ ਨੂੰ ਆਤਮਨਿਰਭਰ ਬਨਾਉਣ ਦੀ ਦਿਸ਼ਾ ਵਿੱਚ ਉਹ ਆਪਣਾ ਪੂਰਣ ਸਹਿਯੋਗ ਦੇਣਗੇ। ਵਰਨਣਯੋਗ ਹੈ ਕਿ ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ ਪਿੱਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਬੇਔਲਾਦ ਜੋੜਿਆਂ ਨੂੰ ਸੰਤਾਨ ਸੁੱਖ ਪ੍ਰਦਾਨ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਹੁਣ ਤੱਕ 15 ਹਜਾਰ ਤੋਂ ਵੀ ਵੱਧ ਜੋੜਿਆਂ ਦਾ ਸਫਲਤਾਪੂਰਵਕ ਇਲਾਜ਼ ਕਰਕੇ ਮਰੀਜ਼ਾਂ ਦੇ ਪਰਿਵਾਰਕ ਜੀਵਨ ਨੂੰ ਸੁਖੀ ਬਣਾ ਰਿਹਾ ਹੈ।

Send this to a friend