ਆਰੀਅਨਜ਼ ਕੈਂਪਸ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਰਾਜਪੂਰਾ, 8 ਮਾਰਚ (ਲਵਕੇਸ਼ ਕਪੂਰ)- ਆਰੀਅਨਜ਼ ਗਰੂਪ ਆੱਫ ਕਾਲੇਜਿਜ਼, ਰਾਜਪੂਰਾ ਦੇ ਮਹਿਲਾ ਵਿਦਿਆਰਥੀਆਂ ਅਤੇ ਸਟਾੱਫ ਨੇ ਠਹੁਣ ਸਮਾਂ ਹੈ: ਪੈਂਡੂ ਅਤੇ ਸ਼ਹਿਰੀ ਕੰਮਕਾਜੀ ਮਹਿਲਾਵਾਂ ਦੀ ਜਿੰਦਗੀ ਨੂੰ ਬਦਲਦੇ ਹਾਂੂ ਵਿਸ਼ੇ ਤੇ ਅੱਜ ਆਪਣੇ ਕਾਲੇਜ ਕੈਂਪਸ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ। ਵੱਖ-ਵੱਖ ਕਾਲੇਜਾਂ ਜਿਹਨਾਂ ਵਿੱਚ ਆਰੀਅਨਜ਼ ਕਾਲੇਜ ਆਫ ਇਜਨੀਅਰਿਗ (ਏਸੀਈ) ਆਰੀਅਨਜ਼ ਬਿਜਨੈਸ ਸਕੂਲ (ਏਬੀ ਐਸ) ਆਰੀਅਨਜ਼ ਇਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲਿਜੀ (ਏਆਈਐਮਟੀ) ਆਰੀਅਨਜ਼ ਇਸਟੀਚਿਊਟ ਆਫ ਨਰਸਿੰਗ (ਏਆਈਐਨ) ਆਰੀਅਨਜ਼ ਕਾਲੇਜ ਆਫ ਲਾਅ (ਏਸੀਐਲ) ਆਰੀਅਨਜ਼ ਕਾਲੇਜ ਆਫ ਐਜੂਕੇਸ਼ਨ (ਏਸੀਈ) ਆਰੀਅਨਜ਼ ਡਿਗਰੀ ਕਾਲੇਜ ਆਦਿ ਸ਼ਾਮਲ ਹਨ, ਦੇ ਵਿਦਿਆਰਥੀਆਂ ਅਤੇ ਸਟਾੱਫ ਦੇ ਸਵੈ ਅਨੁਭਵ ਤੇ ਇੱਕ ਪ੍ਰੇਰਕ ਸੇਮਿਨਾਰ ਦਾ ਆਯੋਜਨ ਕੀਤਾ। ਆਰੀਅਨਜ਼ ਗਰੂਪ ਦੀ ਡਾਇਰੇਕਟਰ ਜਨਰਲ, ਡਾ ਪਰਵੀਨ ਕਟਾਰੀਆ ਨੇ ਸਮਾਜ ਦੇ ਸਾਰੇ ਵਰਗਾਂ ਵਿੱਚ ਮਹਿਲਾਵਾਂ ਦੀ ਭੂਮਿਕਾ ਨੂੰ ਬਰਾਬਰ ਮਨਿਆ। ਉਹ ਰਾਜਨੀਤੀ ਹੋਵੇ, ਸਮਾਜਕ ਹੋਵੇ, ਵਿਵਸਾਇਕ ਹੋਵੇ, ਘਰੇਲੂ ਜਾਂ ਪਾਰੀਵਾਰਿਕ ਹੋਵੇ, ਔਰਤਾਂ ਹਰ ਵਰਗ ਨੂੰ ਤੂਫਾਨ ਦੀ ਤਰਾਂ ਅੱਗੇ ਲੇਕੇ ਜਾ ਰਹੀਆਂ ਹਨ। ਡਾ ਪਰਵੀਨ ਕਟਾਰੀਆ ਨੇ ਸਵੈÊਮੰਤਵ, ਸਵੈÊਪ੍ਰੇਰਣਾ, ਸਵੈ ਅਨੁਭਵ, ਸਵੈÊਆਦਰ, ਸਵੈÊਸੁਰਖਿਆ, ਸਵੈÊਜਾਗਰੂਕਤਾ, ਸਵੈÊਮਾਰਗਦਰਸ਼ਨ, ਸਵੈÊਨਿਰਦੇਸ਼ਨ, ਸਵੈÊਨਿਰਣੇ, ਸਵੈÊਸੰਗਠਨ ਵਿਸ਼ੇ ਤੇ ਮਹਿਲਾ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ।

Send this to a friend