ਅਮ੍ਰਿਤਸਰ, 8 ਮਾਰਚ (ਵਰੁਣ ਸੋਨੀ)- ਅਜ ਸਥਾਨਕ ਸਰਕਾਰਾਂ ਮੰਤਰੀ ਸ੍ਰ ਨਵਜੋਤ ਸਿੰਘ ਸਿਧੂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਰਹਦਾਂ ਦੀ ਸੁਰਖਿਆ ਕਰਦੀਆਂ ਬੀ:ਐਸ:ਐਫ ਦੀਆਂ ਬਹਾਦਰ ਕਾਂਸਟੇਬਲਾਂ ਨੂੰ ਮਿਲਣ ਲਈ ਪੁਲ ਮੋਰਾਂ ਵਿਖੇ ਭਾਰਤ-ਪਾਕਿ ਸਰਹਦ ਤੇ ਪੁਜੇ ਅਤੇ ਉਨ•ਾਂ ਦੇ ਨਾਲ ਮਹਿਲਾ ਦਿਵਸ ਨੂੰ ਮਨਾਇਆ। ਸ੍ਰ ਸਿਧੂ ਨੇ ਇਸ ਮੌਕੇ ਫਲਾਂ ਦਾ ਟੋਕਰਾ ਵੀ ਭੇਂਟ ਕੀਤਾ। ਉਨ•ਾਂ ਨੇ ਮਹਿਲਾ ਕਾਂਸਟੇਬਲਾਂ ਨਾਲ ਮੁਲਾਕਾਤ ਕਰਦਿਆਂ ਉਨ•ਾਂ ਦੀ ਬਹਾਦਰੀ ਦੀ ਪ੍ਰਸੰਸਾ ਵੀ ਕੀਤੀ। ਸ੍ਰ ਸਿਧੂ ਨੇ ਕਿਹਾ ਕਿ ਇਹ ਲੜਕੀਆਂ ਰਾਸ਼ਟਰ ਦਾ ਮਾਣ ਹਨ ਅਤੇ ਅਜ ਮਹਿਲਾ ਦਿਵਸ ਮੌਕੇ ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ ਅਤੇ ਜਿਸ ਢੰਗ ਨਾਲ ਉਹ ਆਪਣੀ ਪ੍ਰਤੀਬੱਧਤਾਂ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੀਆਂ ਹਨ, ਜਿਸ ਕਰਕੇ ਅਸੀਂ ਆਪਣੇ ਘਰਾਂ ਵਿਚ ਸੁਰਖਿਅਤ ਰਹਿੰਦੇ ਹਾਂ। ਬੀਐਸਐਫ ਦੀਆਂ ਮਹਿਲਾ ਸੈਨਿਕਾਂ ਨਾਲ ਗੱਲਬਾਤ ਕਰਦਿਆਂ ਸ. ਸਿੱਧੂ ਨੇ ਉਨ੍ਹਾਂ ਦੇ ਪ੍ਰੇਰਨਾ ਬਾਰੇ ਪੁਛੇ ਜਾਣ ’ਤੇ ਮਹਿਲਾ ਸੈਨਿਕਾਂ ਨੇ ਕਿਹਾ ਕਿ ਅਸੀਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਾਂ ਅਤੇ ਬੈਰਲ ਦਾ ਸਾਹਮਣਾ ਵੀ ਕਰਦੀਆਂ ਜੋ ਕਿ ਮਹਿਲਾ ਸ਼ਕਤੀਕਰਨ ਦੀ ਸਭ ਤੋਂ ਵਧੀਆ ਮਿਸਾਲ ਹੈ ਅਤੇ ਬਾਰਡਰ ‘ਤੇ ਦੁਸ਼ਮਨ ਦੁਆਰਾ ਕਿਸੇ ਵੀ ਤਰ•ਾਂ ਹਰਕਤ ਦਾ ਜਵਾਬ ਦੇਣ ਲਈ ਅਸੀਂ ਸਮਰਥ ਹਾਂ।ਇਸ ਮੌਕੇ ਸ੍ਰ ਸਿੱਧੂ ਨੇ ਕਿਹਾ “ਮੇਰੀ ਭੈਣ ਸਿਮਰਨ ਕੁਝ ਸਮੇਂ ਪਹਿਲਾਂ ਅੰਮ੍ਰਿਤਸਰ ਵਿਚ ਆਈ ਸੀ ਅਤੇ ਉਸਨੇ ਮੈਨੂੰ ਦੱਸਿਆ ਸੀ ਕਿ ਬੀਐਸਐਫ ਦੀਆਂ ਦੋ ਲੜਕੀਆਂ ਬਾਰਡਰ ਤੇ ਪਰੇਡ ਦੀ ਅਗਵਾਈ ਕਰਦੀਆਂ ਸਨ ਉਨ੍ਹਾਂ ਨੂੰ ਵੇਖ ਕੇ ਮੈ ਸੋਚਿਆ ਸੀ ਕਿ ਮੈਂ ਵੀ ਕਦੇ ਬਾਰਡਰ ਤੇ ਜਾਵਾਂਗੀ।
ਇਸ ਲਈ ਮੈਂ ਇਹਨਾਂ ਬਹਾਦਰ ਲੜਕੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਇਸ ਮਹਿਲਾ ਦਿਵਸ ਤੇ ਸਲਾਮ ਕਰਨ ਦਾ ਫ਼ੈਸਲਾ ਕੀਤਾ।ਅੱਜ ਇਥੇ ਆ ਕੇ ਮੈਨੂੰ ਬਹੁਤ ਸੰਤੁਸ਼ਟੀ ਮਿਲੀ ਹੈ ਅਤੇ ਇਨ•ਾਂ ਲੜਕੀਆਂ ਦੇ ਹੌਸਲੇ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ।ਸ੍ਰ ਸਿੱਧੂ ਨੇ ਕਿਹਾ ਕਿ ਇਹ ਬਹਾਦਰ ਲੜਕੀਆਂ ਦੇਸ਼ ਭਰ ਤੋਂ ਆਉਂਦੀਆਂ ਹਨ ਅਤੇ ਰਾਸ਼ਟਰੀ ਦੀ ਸੇਵਾ ਕਰਨ ਲਈ ਸਾਰੇ ਹਾਲਾਤਾਂ ਦਾ ਸਾਹਮਣਾ ਕਰਦੀਆਂ ਹਨ।ਉਨ੍ਹਾਂ ਕਿਹਾ ਕਿ ਇਹ ਹੋਰ ਵੀ ਕਿਸੇ ਕੈਰੀਅਰ ਦੀ ਚੋਣ ਕਰ ਸਕਦੀਆਂ ਸਨ ਪਰ ਇਨ•ਾਂ ਬਹਾਦਰ ਲੜਕੀਆਂ ਨੇ ਰਾਸ਼ਟਰ ਦੀ ਸੇਵਾ ਕਰਨ ਨੂੰ ਪਹਿਲ ਦਿਤੀ ਹੈ। ਉਨ•ਾਂ ਕਿਹਾ ਕਿ ਸਾਨੂੰ ਇਨ•ਾਂ ਬਹਾਦਰ ਲੜਕੀਆਂ ਤੇ ਪੂਰਾ ਮਾਣ ਹੈ ਅਤੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।ਬੀ.ਐਸ.ਐਫ. ਮਹਿਲਾ ਕਾਂਸਟੇਬਲਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਿੱਧੂ ਨੇ ਕਿਹਾ, “ਅੱਜ ਮੈਂ ਜੋ ਕੁਝ ਵੀ ਹਾਂ ਉਹ ਸਿਰਫ ਆਪਣੀ ਮਾਂ ਦੀਆਂ ਸਿਖਿਆਵਾਂ, ਮੇਰੀ ਭੈਣ ਦੀ ਬਖਸ਼ਿਸ਼ ਅਤੇ ਮੇਰੀ ਪਤਨੀ ਦੀ ਬਦੌਲਤ ਹਾਂ।
ਸ੍ਰ ਸਿਧੂ ਨੇ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪੂਰੇ ਦੇਸ਼ ਵਿਚ ਪਹਿਲੀ ਵਾਰ ਪੰਜਾਬ ਵਿਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦਿਤਾ ਗਿਆ ਹੈ। ਉਨ•ਾਂ ਕਿਹਾ ਕਿ ਏਸ਼ੀਅਨ ਰੈਸਲਿੰਗ ਚੈਪੀਅਨਸ਼ਿਪ ਵਿਚ ਸੋਨੇ ਦਾ ਤਮਗਾ ਜਿੱਤਣ ਵਾਲੀ ਨਵਜੋਤ ਕੌਰ ਨੂੰ ਪੰਜਾਬ ਸਰਕਾਰ ਨੇ 5 ਲਖ ਰੁਪੲੈ ਦਾ ਇਨਾਮ ਅਤੇ ਉਸ ਦੀ ਯੋਗਤਾ ਅਨੁਸਾਰ ਨੌਕਰੀ ਦੇਣ ਦਾ ਐਲਾਨ ਵੀ ਕੀਤਾ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਰ ਸਮੇਂ ਮਹਿਲਾਵਾਂ ਦੀ ਸੁਰਖਿਆ ਲਈ ਵਚਨਬਧ ਹੈ।ਇਸ ਮੌਕੇ ਸ੍ਰ ਸਿਧੂ ਦਾ ਬੀ:ਐਸ:ਐਫ ਦੇ ਡੀ:ਆਈ:ਜੀ ਜੇ:ਐਸ:ਓਬਰਾਏ ਅਤੇ ਹੋਰ ਅਧਿਕਾਰੀਆਂ ਨੇ ਨਿੱਘਾ ਸਵਾਗਤ ਕੀਤਾ।ਇਸ ਮੌਕੇ ਡੀ:ਆੲਂੀ:ਜੀ ਨੇ ਕਿਹਾ ਕਿ ਇਨ੍ਹਾਂ ਲੜਕੀਆਂ ਦੀ ਹਿੰਮਤ ਬਹੁਤ ਹੀ ਹੈਰਾਨੀਜਨਕ ਹੈ ਅਤੇ ਹਰ ਵੇਲੇ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੀਆਂ ਹਨ।