ਬਠਿੰਡਾ, 8 ਮਾਰਚ (ਨਰਿੰਦਰ ਪੁਰੀ, ਕਮਲ ਕਟਾਰੀਆ)- ਬਠਿੰਡਾ ਪੁਲਿਸ ਦੇ ਸੀ.ਆਈ.ਏ-2 ਦੀ ਟੀਮ ਨੂੰ ਉਸ ਵੇਲੇ ਸਫਲਤਾ ਮਿੱਲੀ ਜਦੋਂ 4 ਨੋਜਵਾਨ ਲੁੱਟ ਖੋਹ ਕਰਨ ਜਾ ਰਹੇ ਸੀ। ਸੀ.ਆਈ.ਏ-2 ਦੀ ਟੀਮ ਨੂੰ ਗੁੱਪਤ ਸੂਚਨਾ ਮਿੱਲੀ ਕਿ 4 ਨੋਜਵਾਨ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਹਨ ਅਤੇ ਪੁਲਿਸ ਟੀਮ ਹਰਕਤ ਵਿੱਚ ਆਈ 4 ਨੋਜਵਾਨਾ ਨੂੰ ਕਾਬੂ ਕਰ ਲਿਆ ਅਤੇ ਉਕਤ ਮੁਲਜ਼ਮਾਂ ਦਾ ਇੱਕ ਸਾਥੀ ਭੱਜਣ ਵਿਚ ਕਾਮਜਾਬ ਹੋ ਗਿਆ। ਸੀ.ਆਈ.ਏ-2 ਦੇ ਇੰਨਚਾਰਜ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਦਾ ਇੱਕ ਸਾਥੀ ਜੋਕਿ ਮਾਸਟਰ ਮਾਇਡ ਹੈ ਅਤੇ ਉਹ ਜੇਲ ਵਿਚ ਬੰਦ ਹੈ ਅਤੇ ਉਸ ਨੂੰ ਵੀ ਪੁਲਿਸ ਪਰੋਡਕਸਨ ਵਰੰਟ ਤੇ ਲੈ ਕੇ ਆਵੇਗੀ ਅਤੇ ਉਸ ਤੋ ਵੀ ਪੁੱਛਗਿੱਛ ਕੀਤੀ ਜਾਵੇ ਗੀ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਫੱੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ,ਵੱਜੋ ਹੋਈ ਹੈ। ਇਹ ਸਾਰੇ ਉਕਤ ਦੋਸੀ ਰਿੰਗ ਰੋਡ ਤੇ ਕਿਸੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਘੁਮ ਰਹੇ ਸੀ।ਅਤੇ ਇਸ ਤੋ ਪਹਿਲਾ ਕਿਸੇ ਵਾਰਦਾਤ ਨੂੰ ਅੰਜਾਮ ਦਿੰਦੇ ਪੁਲਿਸ ਨੇ ਪਹਿਲਾ ਹੀ ਕਾਬੂ ਕਰ ਲਏ।ਸੀ.ਆਈ.ਏ.-2 ਦੇ ਇੰਨਚਾਰਜ ਤਰਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੁਲਜਮਾ ਪਾਸੋ ਇੱਕ ਸਵਿਫਟ ਕਾਰ, ਇੱਕ ਡੀਲੈਕਸ ਮੋਟਰਸਾਇਕਲ, ਇੱਕ ਦੇਸੀ ਪਿਸਤੋਲ 32 ਬੋਰ,ਚਾਰ ਜਿੰਦਾ ਕਾਰਤੂਸ ਅਤੇ ਜਾਨਲੇਵਾ ਹਥਿਆਰ ਬਰਾਮਦ ਕੀਤੇ ਹਨ।ਪੁੱਛਗਿੱਛ ਵਿਚ ਉਕਤ ਦੋਸੀਆ ਨੇ ਮੰਨਿਆ ਕਿ ਉਹ ਇੱਕ ਦੇਸੀ ਘਿਉ ਦੇ ਹੋਲਸੇਲ ਵਪਾਰੀ ਦੇ ਘਰ ਡਕੈਤੀ ਬਣਾਉਣ ਦੀ ਯੋਜਨਾ ਬਣਾ ਰਹੇ ਸਨ ਅਤੇ ਉਸ ਤੋਂ ਪਹਿਲਾ ਹੀ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਸ੍ਰੀ ਤਰਜਿੰਦਰ ਸਿੰਘ ਨੇ ਕਿਹਾ ਕਿ ਉਕਤ ਦੋਸੀਆ ਉਪਰ ਪਹਿਲਾ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਦੋਸ਼ੀਆਂ ਉਪਰ ਐਫ ਆਈ ਆਰ ਨੰ:19, ਮਿੱਤੀ 6 ਮਾਰਚ 2018 ਦਰਜ ਕਰ ਲਿਆ ਗਿਆ ਹੈ।