ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦ ਊਦਮ ਸਿੰਘ ਦੇ ਬੁੱਤ ਦੀ ਸਥਾਪਨਾ 13 ਨੂੰ

ਮ੍ਯਮਦੋਟ, 8 ਮਾਰਚ (ਲਛਮਣ ਸਿੰਘ ਸੰਧੂ)-13 ਮਾਰਚ ਨੂੰ ਜਲਿਆਂ ਵਾਲਾ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦ ਊਧਮ ਸਿੰਘ ਦਾ ਬੁੱਤ ਸਥਾਪਿਤ ਕਰਨ ਲਈ ਹੋਣ ਜਾ ਰਹੇ ਸਮਾਗਮ ਦੇ ਪ੍ਰਬੰਧਕਾਂ ਵੱਲੋ ਅੰਤਰਰਾਸ਼ਟਰੀ ਸਰਵ ਕੰਬੋਜ਼ ਸਮਾਜ ਦੀ ਅਗਵਾਈ ਵਿਚ ਪ੍ਰਧਾਨ ਛਿੰਦਰਪਾਲ ਬੋਬੀ ਕੰਬੋਜ਼ ਅਤੇ ਹਰਮੀਤ ਸਿੰਘ ਪੰਮਾਂ ਕੰਬੋਜ਼ ਵੱਲੋ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਉਨ੍ਹਾਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਪੱਤਰ ਦਿੱਤਾ ਗਿਆ ਜਿਸ ਨੂੰ ਸਿੱਧੂ ਵੱਲੋ ਪ੍ਰਵਾਨ ਕਰਦਿਆਂ ਸਰਵ ਕੰਬੋਜ਼ ਸਮਾਜ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਜੋਗਿੰਦਰ ਪਾਲ ਭਾਟਾ, ਕੇਵਲ ਕੰਬੋਜ, ਸੁਭਾਸ਼ ਪਿੰਡੀ, ਬਲਦੇਵ ਰਾਜ ਗੋਲੂ ਕੇ ਆਦਿ ਵੀ ਉਨ੍ਹਾਂ ਨਾਲ ਸਨ। ਇਸ ਸਬੰਧੀ ਕੰਬੋਜ਼ ਆਗੂਆਂ ਨੇ ਦੱਸਿਆ ਕਿ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ ਤੇ ਸਰਵ ਕੰਬੋਜ਼ ਸਮਾਜ ਵੱਲੋ ਜਿਲਾ ਪੱਧਰੀ ਟੀਮਾਂ ਬਣਾ ਕੇ ਪੂਰੇ ਪਜਾਬ ਵਿਚ ਹਰ ਵਰਗ ਤੱਕ ਪ੍ਰਚਾਰ ਕੀਤਾ ਗਿਆ ਹੈ ਤਾਂ ਜੋ ਅਜਾਦੀ ਦੀ ਲੜਾਈ ਦੋਰਾਨ ਆਪਾ ਵਾਰ ਜਾਣ ਵਾਲੇ ਇਸ ਸ਼ਹੀਦ ਦੇ ਮੂਰਤੀ ਸਥਾਪਨਾ ਸਮਾਗਮ ਵਿਚ ਲੋਕ ਬਹੁ-ਗਿਣਤੀ ਵਿਚ ਸ਼ਮੂਲੀਅਤ ਕਰਕੇ ਉਸ ਨੂੰ ਆਪਣੀ ਸ਼ਰਧਾ ਭੇਂਟ ਕਰ ਸਕਣ।

Send this to a friend