ਐਸ.ਵਾਈ.ਐਲ. ਮੁੱਦੇ ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ’ਚ ਹੰਗਾਮਾ

ਹਰਿਆਣਾ, 8 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸਦਨ ’ਚ ਐਸ.ਵਾਈ.ਐਲ. ਮੁਦੇ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰ ਆਹਮਣੇ-ਸਾਹਮਣੇ ਖੜ੍ਹਾ ਹੋਗਿਆ ਹੈ। ਇਸ ਮੁਦੇ ‘ਤੇ ਜ਼ੋਰਦਾਰ ਹੰਗਾਮਾ ਹੋ ਰਿਹਾ ਹੈ। ਮੁਖ ਮੰਤਰੀ ਨੇ ਕਿਹਾ ਕਿ ਐਸ.ਵਾਈ.ਐਲ. ਨੂੰ ਲੈ ਕੇ ਵਿਰੋਧੀ ਰਾਜਨੀਤੀ ਕਰ ਰਿਹਾ ਹੈ। ਇਨੈਲੋ ਲਈ ਐਸ.ਵਾਈ.ਐਲ. ਬੋਤਲ ਦਾ ਜਿੰਨ ਹੈ। ਐਸ.ਵਾਈ.ਐਲ. ਲਈ ਜ਼ਮੀਨ ਮਿਲ ਚੁਕੀ ਹੈ, ਉਸ ‘ਤੇ ਸਿਰਫ ਕਬਜ਼ਾ ਲੈਣਾ ਬਾਕੀ ਹੈ ਪਰ ਵਿਰੋਧੀ ਧਿਰ ਲਈ ਇਹ ਸਤਲੁਜ ਯਮੁਨਾ ਲਿੰਕ ਨਹਿਰ ਨਹੀਂ ਹੈ ਸਗੋਂ ਐਸ.ਵਾਈ.ਐਲ. ਦਾ ਅਰਥ ਹੈ ਸਤਾ ਯੂੰ ਲੂੰਗਾ।ਮਹਿਲਾ ਦਿਵਸ ‘ਤੇ ਸਿਖਿਆ ਮੰਤਰੀ ਰਾਮਵਿਲਾਸ ਸ਼ਰਮਾ ਦੀ ਇਕ ਟਿਪਣੀ ‘ਤੇ ਕਾਂਗਰਸ ਵਿਧਾਇਕ ਆਪੇ ਤੋਂ ਬਾਹਰ ਹੋ ਗਏ।

Send this to a friend