May 23, 2026 2:53 pm

ਐਸ.ਬੀ.ਆਰ.ਐਸ. ਕਾਲਜ ਫਾਰ ਵਿਮੈਨ ਘੁੱਦੂਵਾਲਾ ਵਿਖੇ ਸਾਲਾਨਾ ਅਥਲੈਟਿਕ ਮੀਟ

ਸਾਦਿਕ, 6 ਮਾਰਚ (ਗੁਰਵਿੰਦਰ ਔਲਖ, ਗੁਲਜ਼ਾਰ ਮਦੀਨਾ)- ਨੇੜੇ ਪਿੰਡ ਘੁੱਦੂਵਾਲਾ ਵਿਖੇ ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ (ਗਿਆਰਵੀ ਵਾਲੇ) ਦੌਧਰ ਵਾਲਿਆਂ ਦੁਆਰਾ ਸਥਾਪਿਤ, ਐੱਸ.ਬੀ.ਆਰ.ਐੱਸ. ਕਾਲਜ ਫਾਰ ਵਿਮੈਨ ਵਿਖੇ ਸਲਾਨਾ ਅਥਲੈਟਿਕ ਮੀਟ ਕਰਵਾਈ ਗਈ। ਇਸ ਅਥਲੈਟਿਕ ਮੀਟ ਦਾ ਆਰੰਭ ਡਾ. ਸੁਰਜੀਤ ਸਿੰਘ, ਮੁੱਖੀ ਫਿਜੀਕਲ ਐਜੂਕੇਸ਼ਨ ਵਿਭਾਗ, ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ, ਪ੍ਰੋ. ਜਗਜੀਵਨ ਕੌਰ, ਫਿਜੀਕਲ ਐਜੂਕੇਸ਼ਨ ਵਿਭਾਗ, ਸ. ਹਰਜਿੰਦਰ ਸਿੰਘ ਮਾਨ, ਫਿਜਿਕਸ ਵਿਭਾਗ, ਐੱਸ.ਬੀ.ਆਰ.ਐੱਸ. ਸੰਸਥਾਵਾਂ ਦੇ ਪ੍ਰੈਜੀਡੈਂਟ ਸ. ਮੇਜਰ ਸਿੰਘ ਢਿੱਲੋਂ, ਅਤੇ ਐਡਮਿਨਸਟੇਰਸ਼ਨ ਅਫਸਰ ਸ: ਦਵਿੰਦਰ ਸਿੰਘ, ਕਾਲਜ ਦੇ ਵਾਈਸ ਪਿੰ੍ਰਸੀਪਲ ਪ੍ਰੋ. ਜਸਵਿੰਦਰ ਕੌਰ, ਐੱਸ.ਬੀ.ਆਰ.ਐੱਸ. ਸਕੂਲ ਦੇ ਪ੍ਰਿੰਸੀਪਲ ਹਰਮਨਦੀਪ ਕੌਰ, ਪੀ.ਐੱਸ.ਟੀ. ਸਕੂਲ ਦੇ ਪਿੰ੍ਰਸੀਪਲ ਨੀਰੂ ਸ਼ਰਮਾਂ, ਵਾਈਸ ਪਿੰ੍ਰਸੀਪਲ ਮੈਡਮ ਰਖਣਪ੍ਰੀਤ ਕੌਰ ਨੇ ਮਾਰਚ ਪਾਸਟ ਦੀਆਂ ਟੁਕੜੀਆਂ ਨੂੰ ਸਲਾਮੀ ਦਿੰਦਿਆਂ, ਉਸ ਉਪਰੰਤ ਸਮੁੱਚੇ ਰੂਪ ਵਿੱਚ ਝੰਡਾ ਲਹਿਰਾ ਕੇ ਕੀਤਾ । ਇਸ ਅਥਲੈਟਿਕ ਮੀਟ ਵਿੱਚ 100 ਮੀਟਰ, 200 ਮੀਟਰ ਰੇਸ, ਟੱਗ ਆਫ ਵਾਰ, ਲੈਮਨ ਰੇਸ, ਰਿਲੇ ਰੇਸ, ਸ਼ਾਰਟ ਪੁੱਟ, ਡਿਸਕਸ ਥਿਰੋ, ਲੌਗ ਜੰਪ, ਥਿਰੀ ਲੈੱਗ ਰੇਸ, ਈਵਂਟ ਕਰਵਾਏ ਗਏ। 3 ਲੈੱਗ ਰੇਸ ਵਿੱਚ ਪ੍ਰੀਤ ਸ਼ਰਮਾਂ ਬੀ.ਏ ਭਾਗ ਪਹਿਲਾ ਅਤੇ ਸਿਮਰਨਜੀਤ ਕੌਰ ਬੀ.ਏ. ਭਾਗ ਦੂਜਾ ਨੇ ਪਹਿਲਾ, ਪੂਜਾ ਰਾਣੀ,ਸੁਖਬੀਰ ਕੌਰ ਬੀ.ਸੀ.ਏ ਭਾਗ ਦੂਜਾ ਨੇ ਦੂਜਾ ਅਤੇ ਬੱਬੂ ਕੌਰ,ਖੁਸ਼ਪ੍ਰੀਤ ਕੌਰ ਬੀਸੀਏ ਭਾਗ ਦੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਰੇਸ ਵਿੱਚ ਲਖਵੀਰ ਕੌਰ ਬੀ.ਏ. ਭਾਗ ਦੂਜਾ ਨੇ ਪਹਿਲਾ,ਪ੍ਰਵੀਨ ਕੌਰ ਬੀ.ਏ. ਭਾਗ ਦੂਜਾ, ਮਨਪ੍ਰੀਤ ਕੌਰ ਬੀ.ਏ.ਭਾਗ ਦੂਜਾ ਨੇ ਦੂਜਾ ਅਤੇ ਰਮਨਜੋਤ ਕੌਰ ਬੀ.ਏ. ਭਾਗ ਪਹਿਲਾ, ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਸ਼ੌਟ ਪੁੱਟ ਵਿੱਚ ਪ੍ਰੀਤ ਸ਼ਰਮਾਂ ਬੀ.ਏ ਭਾਗ ਪਹਿਲਾ ਨੇ ਪਹਿਲਾ, ਮਨਪ੍ਰੀਤ ਕੌਰ ਬੀ.ਐੱਸ.ਸੀ. ਭਾਗ ਪਹਿਲਾ ਨੇ ਦੂਜਾ, ਕੁਲਜੀਤ ਕੌਰ ਬੀ.ਏ. ਭਾਗ ਦੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੁਖਵਿੰਦਰ ਕੌਰ ਬੀ.ਐੱਸ.ਸੀ. ਭਾਗ ਤੀਜਾ ਨੇ ਤੀਜਾ ਸਥਾਨ ਹਾਸਲ ਕੀਤਾ। ਲੌਂਗ ਜੰਪ ਵਿੱਚ ਰਮਨਜੋਤ ਕੌਰ ਬੀ.ਏ. ਭਾਗ ਪਹਿਲਾ ਨੇ ਪਹਿਲਾ, ਜਸਪਾਲ ਕੌਰ ਬੀ.ਏ. ਭਾਗ ਪਹਿਲਾ ਅਤੇ ਮਨਪ੍ਰੀਤ ਕੌਰ ਬੀ.ਏਂ ਭਾਗ ਦੂਜਾ ਨੇ ਦੂਜਾ ਸਥਾਨ, ਗਗਨਦੀਪ ਕੌਰ ਐੱਮ.ਐੱਸ.ਸੀ. ਫੈਸ਼ਨ ਡਿਜਾਈਨਿੰਗ ਨੇ ਤੀਜਾ ਸਥਾਨ ਹਾਸਲ ਕੀਤਾ। ਮੁੱਖ ਮਹਿਮਾਨ ਡਾ. ਸੁਰਜੀਤ ਸਿੰਘ ਵਲੋਂ ਜੇਤੂ ਟੀਮਾਂ ਨੂੰ 1100, 500, 200, ਰੁਪਏ ਦੇ ਨਕਦ ਇਨਾਮ, ਦੇਸੀ ਘਿਓ ਅਤੇ ਬਦਾਮ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਦੇ ਵਾਈਸ ਪਿੰ੍ਰਸੀਪਲ ਪ੍ਰੋ. ਜਸਵਿੰਦਰ ਕੌਰ ਨੇ ਸਭ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਮੁੱਖ ਮਹਿਮਾਨਾਂ ਦੀਆਂ ਪ੍ਰਾਪਤੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਕਾਲਜ ਦੇ ਫਿਜੀਕਲ ਵਿਭਾਗ ਦੇ ਪ੍ਰੋ: ਸੰਦੀਪ ਕੌਰ ਅਤੇ ਵੀਰਪਾਲ ਕੌਰ ਫਿਜੀਕਲ ਵਿਭਾਗ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

Send this to a friend