May 26, 2026 12:14 am

ਬੀਬੀਆਂ ਦਾ ਤਿੰਨ ਦਿਨਾਂ ਵਿਸ਼ੇਸ਼ ਕੈਂਪ ਵਿਰਾਸਤ-ਏ-ਖਾਲਸਾ ਵਿਖੇ ਲਗਾਇਆ ਜਾਵੇਗਾ : ਬੀਬੀ ਜਗੀਰ ਕੌਰ

ਸ੍ਰੀ ਅਨੰਦਪੁਰ ਸਾਹਿਬ, 7 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿਖ ਬੀਬੀਆਂ ਦਾ ਵਿਸ਼ੇਸ਼ ਕੈਂਪ ਵਿਰਾਸਤ ਏ ਖਾਲਸਾ ਵਿਖੇ ਲਗਾਇਆ ਜਾਵੇਗਾ।ਇਹ ਜਾਣਕਾਰੀ ਸ੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦਿਤੀ। ਉਨ੍ਹਾਂ ਦਸਿਆ ਕਿ ਸਿੱਖ ਬੀਬੀਆਂ ਵਿਚ ਗੁਰਬਾਣੀ, ਸਿਖ ਇਤਿਹਾਸ ਅਤੇ ਸਿਖ ਰਹਿਤ ਮਰਿਆਦਾ ਸਬੰਧੀ ਜਾਣਕਾਰੀ ਦੇਣ ਅਤੇ ਜਾਗਰੂਕ ਕਰਨ ਲਈ ਇਸ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਉਨ੍ਹਾਂ ਦਸਿਆ ਕਿ ਇਸ ਕੈਂਪ ਵਿਚ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਬੀਬੀਆਂ ਨੂੰ ਸੇਧ ਦੇਣਗੇ ਉਥੇ ਬੀਬੀਆਂ ਵਲੋਂ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਾਜ਼ਰੀ ਭਰ ਕੇ ਆਪਣਾ ਜੀਵਨ ਸਫ਼ਲਾ ਕੀਤਾ ਜਾਵੇਗਾ। ਇੱਕ ਸਵਾਲ ਦੇ ਜੁਆਬ ਵਿਚ ਉਨ੍ਹਾਂ ਦਸਿਆ ਕਿ ਇਸ ਕੈਂਪ ਵਿਚ ਪੰਜਾਬ, ਹਰਿਆਣਾ ਅਤੇ ਦਿਲੀ ਦੀਆਂ ਸਿਖ ਬੀਬੀਆਂ ਸ਼ਮੂਲੀਅਤ ਕਰਨਗੀਆਂ।ਬੀਬੀ ਜਗੀਰ ਕੌਰ ਨੇ ਕਿਹਾ ਕਿ ਬਹੁਤ ਜਲਦ ਹੀ ਤਾਰੀਖ਼ਾਂ ਦਾ ਐਲਾਨ ਵੀ ਕਰ ਦਿਤਾ ਜਾਵੇਗਾ।

Send this to a friend