ਫਗਵਾੜਾ, 6 ਮਾਰਚ (ਪਰਵਿੰਦਰ ਜੀਤ ਸਿੰਘ, ਅਸ਼ੋਕ ਸ਼ਰਮਾ) ਸਪੈਸ਼ਲ ਸਰਚ ਮੁਹਿੰਮ ਤਹਿਤ ਫਗਵਾੜਾ ਪੁਲਿਸ ਵਲੋਂ ਦੁਕਾਨਾਂ ਦੀ ਚੈਕਿੰਗ ਦੋਰਾਨ ਇਕ ਦੁਕਾਨ ਚੋਂ ਨਸ਼ੀਲੇ ਪਦਾਰਥਾ ਸਮੇਤ ਇਕ ਮੁਲਜ਼ਮ ਕਾਬੂ ਕੀਤਾ ਗਿਆ ਹੈ। ਮੁਖਤਿਆਰ ਸਿੰਘ ਚੌਂਕੀ ਇੰਚਾਰਜ ਅਰਬਨ ਇਸਟੇਟ ਸਦਰ ਥਾਣਾ ਅਧਾਰਿਤ ਪੁਲੀਸ ਪਾਰਟੀ ਵਲੋਂ ਲਵਲੀ ਯੂਨੀਵਰਸਿਟੀ ਦੇ ਨਜ਼ਦੀਕ ਪੀ.ਜੀ. ਅਤੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੋਰਾਨ ਹੀ ਇਕ ਜਨਰਲ ਸਟੋਰ ਮਹੇੜੂ ਤੋਂ ਸੁਨੀਲ ਧੀਰ ਵਾਸੀ ਲਾਮਿਆ ਮੁਹਲਾ ਸਰਾਫਾ ਬਜਾਰ ਫਗਵਾੜਾਦਾ ਰਹਿਣ ਵਾਲਾ ਹੈ ਨੂੰ 100 ਨਸ਼ੀਲੇ ਕੈਪਸੂਲ, 40 ਗੋਲੀਆਂ ਅਤੇ 250 ਗ੍ਰਾਮ ਗਾਂਜਾ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਉਕਤ ਦੋਸ਼ੀ ਤੇ ਮੁਕਦਮਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।