ਵੇਰਕਾ ਮੋਦੀ ਵੱਲ ਉਗਲ ਚੁੱਕਣ ਤੋਂ ਪਹਿਲਾ ਪੀੜੀ ਹੇਠ ਸੋਟਾ ਮਾਰਨ : ਗਰੇਵਾਲ

ਸਰਦੂਲਗੜ੍ਹ, 6 ਮਾਰਚ (ਵਿਪਨ ਗੋਇਲ)-ਬੀਜੇਪੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ ਉਹ ਸਾਰੇ ਪ੍ਰਦੇਸ਼ਾ ਅਤੇ ਸਾਰੇ ਮੁੱਖ ਮੰਤਰੀਆ ਅਤੇ ਕਿਸੇ ਦੀ ਵੀ ਮੰਤਰੀ ਆਦਿ ਦੀ ਘੋਖ ਕਰ ਸਕਦੇ ਹਨ। ਅੰਮਿਤਸਰ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਵੱਲੋ ਨਰਿੰਦਰ ਮੋਦੀ ਵੱਲ ਉਗਲ ਚੁੱਕਣ ਤੋਂ ਪਹਿਲਾ ਆਪਣੀ ਪੀੜ੍ਹੀ ਹੇਠ ਸੋਟਾ ਮਾਰ ਲੈਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸੁਖਵਿੰਦਰਪਾਲ ਸਿੰਘ ਗਰੇਵਾਲ ਕਿਸਾਨ ਮੋਰਚੇ ਦੇ ਆਲ ਇੰਡੀਆ ਸੈਕਟਰੀ ਵੱਲੋ ਬੀਜੇਪੀ ਦੇ ਸਾਬਕਾ ਮੰਡਲ ਪ੍ਰਧਾਨ ਅਤੇ ਐਮ ਸੀ ਪਵਨ ਕੁਮਾਰ ਜੈਨ ਦੇ ਗ੍ਰਹਿ ਵਿਖੇ ਕੀਤੇ।ਉਨ੍ਹਾਂ ਕਿਹਾ ਨਰਿੰਦਰ ਮੋਦੀ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਂਹੁਲ ਗਾਂਧੀ ਦਾ ਆਪਸ ਵਿੱਚ ਕੋਈ ਤਾਲ ਮੇਲ ਨਹੀ ਹੈ। ਜਿਸ ਕਰਕੇ ਪੰਜਾਬ ਦਾ ਨਾਂਸ ਮਾਰਿਆ ਪਿਆ ਹੈ ਕਿਸਾਨ ਨਾਲ ਕਰਜਾ ਮਾਫੀ ਤੋਂ ਮੁਕਰ ਗਏ ਹਨ। ਜਿਸ ਕਰਕੇ ਕਿਸਾਨਾਂ ਦੇ ਮਨ ਟੁੱਟ ਗਏ ਹਨ ਕਿਸਾਨ ਕਰਜੇ ਤੋਂ ਪ੍ਰੇਸ਼ਾਨ ਹੋ ਕੇ ਕੈਪਟਨ ਦੇ ਨਾਮ ਤੇ ਸ਼ੁਸਾਇਡ ਲਿਖਕੇ ਖੂਦਕਸ਼ੀਆ ਕਰ ਰਹੇ ਹਨ। ਇਸ ਮੌਕੇ ਤੇ ਹੋਰਨਾ ਤੋਂ ਇਲਵਾ ਮਿਲਖਾ ਸਿੰਘ ਸਟੇਟ ਮੈਬਰ, ਕਿਸਾਨ ਮੋਰਚਾ ਦੇ ਜਿਲ੍ਹਾਂ ਪ੍ਰਧਾਨ ਜਸਵੰਤ ਸਿੰਘ ਰਾਜਰਾਣਾ, ਪ੍ਰਤਾਪ ਸਿੰਘ ਗੁਰਾਇਆ, ਸੁੱਖਾ ਬਾਜੇਵਾਲਾ, ਨਾਵਲ ਜੈਨ, ਉਮ ਪ੍ਰਕਾਸ਼ ਗਰਗ ਆਦਿ ਹਾਜ਼ਰ ਸਨ।

Send this to a friend