May 26, 2026 10:48 am

ਨਗਰ ਨਿਗਮ ਨੇ ਡੀਏਵੀ ਪਬਲਿਕ ਸਕੂਲ ਨੂੰ ਉਤਮ ਅਦਾਰਾ ਐਲਾਨਿਆ

ਅੰਮ੍ਰਿਤਸਰ, 4 ਮਾਰਚ (ਦਵਾਰਕਾ ਨਾਥ ਰਾਣਾ)-ਨਗਰ-ਨਿਗਮ ਅੰਮ੍ਰਿਤਸਰ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਸਾਰੇ ਸ਼ਹਿਰ ਦੇ ਹੋਟਲਾਂ, ਸਕੂਲਾਂ, ਕਾਲਜਾਂ, ਹਸਪਤਾਲਾਂ ਅਤੇ ਮੁਹੱਲਿਆਂ ਦੇ ਕਰਵਾਏ ਸਵੱਛ ਸਰਵੇਖਣ-2018 ਵਿੱਚ ਡੀਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੂੰ ਉਤੱਮ ਅਦਾਰਾ ਪ੍ਰਮਾਣ-ਪੱਤਰ ਜਾਰੀ ਕੀਤਾ ਗਿਆ । ਇਹ ਪ੍ਰਮਾਣ-ਪੱਤਰ ਨਗਰ-ਨਿਗਮ ਦੇ ਮੀਟਿੰਗ ਹਾਲ ਵਿੱਚ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਦਿੱਤਾ ਗਿਆ । ਇਹ ਪ੍ਰਮਾਣ-ਪੱਤਰ ਨਗਮ-ਨਿਗਮ ਸੰਯੁਕਤ ਕਮਿਸ਼ਨਰ ਸੌਰਭ ਅਰੋੜਾ ਵੱਲੋਂ ਪ੍ਰਦਾਨ ਕੀਤਾ ਗਿਆ । ਉਹਨਾਂ ਆਪਣੇ ਸੰਬੋਧਨ ਵਿੱਚ ਬੋਲਦਿਆਂ ਕਿਹਾ ਕਿ ਇਹ ਪ੍ਰਮਾਣ-ਪੱਤਰ ਕਿਸੇ ਵੀ ‘ਸੰਸਥਾ ਵੱਲੋਂ ਰੱਖੀ ਜਾਂਦੀ ਸਾਫ਼-ਸਫ਼ਾਈ ਦੇ ਹਰ ਪੱਖ ਨੂੰ ਵੇਖ ਜਾਂਚ ਕੇ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਡੀਪਬਲਿਕ ਸਕੂਲ ਅਜਿਹਾ ਪ੍ਰਮਾਣ-ਪੱਤਰ ਹਾਸਲ ਕਰਨ ਵਾਲਾ ਪਹਿਲਾ ਪਬਲਿਕ ਸਕੂਲ ਹੈ । ਇਸ ਮੌਕੇ ਨਗਰ-ਨਿਗਮ ਦੇ ਸਿਹਤ ਅਫ਼ਸਰ ਡਾਰਾਜੂ ਚੌਹਾਨ ਅਤੇ ਸਾਰੇ ਹੀ ਸੈਨੇਟਰੀ ਇੰਸਪੈਕਟਰ ਹਾਜ਼ਰ ਸਨ ।ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾਸ਼੍ਰੀਮਤੀ ਨੀਲਮ ਕਾਮਰਾ ਜੀ ਤੇ ਸਕੂਲ ਦੇ ਪ੍ਰਬੰਧਕ ਡਾਰਾਜੇਸ਼ ਕੁਮਾਰ ਜੀ, ਪ੍ਰਿੰਸੀਪਲ ਡੀਕਾਲਜ ਨੇ ਸਕੂਲ ਨੂੰ ਇਸ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵਧੀਆ ਕਾਰਗੁਜ਼ਾਰੀ ਲਈ ਆਸ਼ੀਰਵਾਦ ਦਿੱਤਾ । ਸਕੂਲ ਦੇ ਪ੍ਰਿੰਸੀਪਲ ਡਾਨੀਰਾ ਸ਼ਰਮਾ ਜੀ ਨੇ ਇਸ ਪ੍ਰਮਾਣ-ਪੱਤਰ ਉਪੱਰ ਖੁਸ਼ੀ ਦਾ ਇਜ਼ਹਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਾਰੇ ਸ਼ਹਿਰਵਾਸੀ ਇਸ ਮਿਸ਼ਨ ਨੁੰ ਸਫ਼ਲ ਬਣਾਈਏ ।

Send this to a friend