ਚੰਗੀ ਲੱਗਦੀ ਉਹੋ ਸਰਕਾਰ ਹੈ ਜੀ, ਬੰਨ੍ਹ ਦੇਵੇ ਜਿਹੜੀ ਰਿਸ਼ਵਤ ਦੇ ਰੇਟ ਮੀਆਂ

ਖ਼ਬਰ ਹੈ ਕਿ ਪ੍ਰਧਾਨ ਮੰਤਰੀ ਦੀ ਇਕ ਯੋਜਨਾ ਤਹਿਤ ਸ਼ੋਲਾਪੁਰ ਜ਼ਿਲੇ ‘ਚ 23000 ਲੈਟਰੀਨਾਂ ਬਣਾਈਆਂ ਜਾਣੀਆਂ ਸਨ। ਇਸ ਕੰਮ ਲਈ ਦੋ ਕਰੋੜ ਦੀ ਰਕਮ ਸਰਕਾਰ ਨੇ ਦਿਤੀ। ਰਿਪੋਰਟ ਆਈ ਕਿ ਲੈਟਰੀਨਾਂ ਬਣਾ ਦਿਤੀਆਂ ਗਈਆਂ ਹਨ। ਪਰ ਬਾਅਦ ਵਿਚ ਰਿਪੋਰਟ ਆਈ ਸੀ ਕਿ ਲੈਟਰੀਨਾਂ ਸਿਰਫ 8000 ਹੀ ਬਣੀਆਂ ਹਨ, ਬਾਕੀ ਸਭ ਕਾਗਜ਼ਾਂ ਪਤਰਾਂ ਵਿਚ ਹੀ ਬਣਾ ਦਿਤੀਆਂ ਗਈਆਂ ਤੇ ਗੰਦ ਖਤਮ ਕਰਨ ਲਈ ਦਿਤੇ ਪੈਸੇ ਕਲਰਕਾਂ, ਗ੍ਰਾਮ ਸੇਵਕਾਂ, ਸਰਪੰਚਾਂ ਅਤੇ ਅਧਿਕਾਰੀਆਂ ਨੇ ਹੀ ਹਜ਼ਮ ਕਰ ਲਏ।
ਸਭ ਨੂੰ ਪਤਾ ਆ ਕਿ ਦੁਨੀਆਂ ਨੂੰ ਚਲਾਉਣ, ਚਟਣ, ਚਬਾਉਣ ਵਾਲੀਆਂ ਚਾਰ ਸ਼ਕਤੀਆਂ ਹਨ, ਨੇਤਾ, ਪੂੰਜੀਪਤੀ, ਧਰਮ ਗੁਰੂ ਅਤੇ ਅਫਸਰਸ਼ਾਹੀ। ਆਹ ਵੇਖੋ ਨਾ ਇਕ ਨਵੀਂ ਸ਼ਕਤੀ ਆ ਗਈ ਠਬਾਬੂ ਜੀਠ, ਜਿਹੜਾ ਸਿਊਂਕ ਵਾਂਗਰ ਚੀਜਾਂ ਖਾਂਦਾ ਆ। ਰੇਤਾ ਬਜਰੀ ਲੋਹਾ ਚਬਣ, ਚਬਾਉਣ ਦੇ ਨੁਸਖੇ ਸ਼ਕਤੀਆਂ ਨੂੰ ਵੰਡਦਾ ਆ ਅਤੇ ਆਪਣਾ ਹਿਸਾ-ਪਤੀ ਚੁਪ-ਚੁਪੀਤੇ ਰਖ ਦਿਨਾਂ- ਮਹੀਨਿਆਂ ‘ਚ ਪੰਜਵੀਂ ਸ਼ਕਤੀ ਬਣ ਜਾਂਦਾ ਆ। ਤੇ ਫਿਰ ਬਣ ਜਾਂਦਾ ਆ ਛੋਟੀ ਸਰਕਾਰ। ਜਿਹਦੇ ਬਿਨ੍ਹਾ ਫਿਰ ਚਾਰ ਸ਼ਕਤੀਆਂ ਥੰਮੀਆਂ ਹੀ ਜਾਂਦੀਆਂ ਆ।
ਇਹੋ ਸ਼ਕਤੀ ਫਿਰ ਆਖਦੀ ਆ, ਤੇਜ ਧੁਪ ਆ, ਵਡੀ ਸਰਕਾਰ ਅਰਾਮ ਕਰ ਲਉ। ਇਹ ਸ਼ਕਤੀ ਫਿਰ ਆਖਦੀ ਹੈ, ਬਾਰਸ਼ ਪੈ ਰਹੀ ਹੈ ਵਡੀ ਸਰਕਾਰ ਅਰਾਮ ਕਰ ਲਉ। ਇਹੀ ਸਰਕਾਰ ਫਿਰ ਚਾਰੇ ਸ਼ਕਤੀਆਂ ਦੇ ਰਿਸ਼ਵਤ ਦੇ ਰੇਟ ਤਹਿ ਕਰਦੀ ਆ ਤੇ ਲੋਕ ਬਿਨ੍ਹਾਂ ਬੋਲੇ, ਬਿਨ੍ਹਾਂ ਕੁਸਕੇ, ਬਿਨ੍ਹਾਂ ਤੋਲੇ, ਹਿਸਾ ਅਦਾ ਕਰਦੇ ਆ। ਚੰਗਾ ਹੋਵੇ ਜਾਂ ਮੰਦਾ। ਗਲਤ ਹੋਵੇ ਜਾਂ ਸਹੀ। ਕੰਮ ਦਾ ਭਾਅ ਤਹਿ ਕਰਦੇ ਆ ਅਤੇ ਸੁਖ ਚੈਨ ਨਾਲ ਸਤੁੰਸ਼ਟ ਹੋ ਅਲਾਪਦੇ ਆ,ਠ ਚੰਗੀ ਲਗਦੀ ਉਹੋ ਸਰਕਾਰ ਹੈ ਜੀ, ਬੰਨ੍ਹ ਦੇਵੇ ਜਿਹੜੀ ਰਿਸ਼ਵਤ ਦੇ ਰੇਟ ਮੀਆਂਠ।
ਵਾੜ ਖਾਂਦੀ ਰਹੀ ਖੇਤ ਨੂੰ ਖੇਤ ਵੀ ਚੁਪ ਰਿਹਾ
ਖ਼ਬਰ ਹੈ ਕਿ ਵਿਤ ਮੰਤਰੀ ਅਰੁਣ ਜੇਤਲੀ ਨੇ 11400 ਕਰੋੜ ਰੁਪਏ ਦੇ ਪੀ ਐਨ ਬੀ ਮਹਾਂਧੋਖੇ ਲਈ ਆਪਣੀ ਖਿਝ ਰੈਗੂਲੇਟਰਾਂ ਅਤੇ ਆਡੀਟਰਾਂ ‘ਤੇ ਕਢੀ ਅਤੇ ਕਿਹਾ ਕਿ ਇਹਨਾ ਦੀ ਨਾਕਾਫੀ ਨਿਗਰਾਨੀ ਅਤੇ ਢਿਲਾ ਬੈਂਕ ਪ੍ਰਬੰਧਨ ਮਹਾਂਧੋਖੇ ਲਈ ਜ਼ਿੰਮੇਵਾਰ ਹੈ। ਜੇਤਲੀ ਨੇ ਇਹ ਵੀ ਕਿਹਾ ਕਿ ਉਦਮੀ ਵਰਗ ‘ਚ ਨੈਤਿਕਤਾ ਦੀ ਕਮੀ ਹੈ। ਉਹਨਾ ਕਿਹਾ ਕਿ ਜਦੋਂ ਘਪਲਾ ਹੋ ਰਿਹਾ ਸੀ ਤਾਂ ਕਿਸੇ ਵਲੋਂ ਵੀ ਕਿਤੇ ਵੀ ਕੋਈ ਇਤਰਾਜ ਨਾ ਜਤਾਉਣਾ ਚਿੰਤਾਜਨਕ ਹੈ। ਬਦਕਿਸਮਤੀ ਵਾਲੀ ਗਲ ਹੈ ਕਿ ਦੇਸ਼ ‘ਚ ਨੇਤਾ ਤਾਂ ਜਵਾਬਦੇਹ ਹੈ, ਰੈਗੂਲੇਟਰ ਨਹੀਂ।
ਜਿਵੇਂ ਦੀ ਸਰਕਾਰ, ਉਵੇਂ ਦੀ ਬੀਮਾਰੀ, ਤੀਮਾਰਦਾਰੀ ਅਤੇ ਦੁਨੀਆਦਾਰੀ। ਦਰਦ, ਮਰੀਜ਼, ਆਹਾਂ, ਮਸੀਹਾ, ਇਲਾਜ, ਬਿਸਤਰ ਅਤੇ ਕਮਜ਼ੋਰੀ ਦਾ ਨਾਮ ਹੈ ਇਹਨਾ ਦਿਨਾਂ ‘ਚ ਸਰਕਾਰ! ਸਰਕਾਰ ਬੀਮਾਰ ਤਾਂ ਬਾਬੂਸ਼ਾਹੀ, ਦੀ ਜਵਾਬਦੇਹੀ ਘਟ ਹੀ ਜਾਂਦੀ ਆ ਤੇ ਜਦੋਂ ਜਵਾਬਦੇਹੀ ਹੀ ਕੋਈ ਨਹੀਂ ਤਾਂ ਫਿਰ ਨਿਗਰਾਨੀ ਕਾਹਦੀ? ਫਿਰ ਤਾਂ ਮਿਹਰਬਾਨੀ ਭਾਵ ਤੀਮਾਰਦਾਰੀ ਦਾ ਯੁਗ ਸ਼ੁਰੂ!
ਵੇਖੋ ਨਾ ਜੇਤਲੀ ਜੀ ਦੀ ਸਰਕਾਰ ਬੀਮਾਰ ਆ। ਬੀਮਾਰ ਬੰਦੇ ਨੂੰ ਜੇ ਹਰੇਕ ਪਾਸਿਓ ਹਾਰਾਂ ਦੀ, ਧੋਖਿਆਂ ਦੀ, ਘਪਲਿਆਂ ਦੀ, ਰਿਸ਼ਵਤਾਂ ਦੀਆਂ ਖਬਰਾਂ ਆਉਣ ਤਾਂ ਸਰਕਾਰ ਨੂੰ ਖਿਝ ਤਾਂ ਆਉਣੀ ਹੀ ਹੋਈ! ਜਦੋਂ ਖਿਝ ਆਊ ਜੇਤਲੀ ਨੂੰ, ਤਾਂ ਮੋਦੀ ਜਾਂ ਸ਼ਾਹ ਉਤੇ ਥੋੜਾ ਆਊ? ਉਹਨੂੰ ਆਪਣੇ ਅਫਸਰਾਂ, ਬਾਬੂਆਂ ਤੇ ਖਿਝ ਆਊ, ਜਿਹੜੇ ਲਤ ਤੇ ਲਤ ਧਰਕੇ ਬੈਠੇ ਰਹਿੰਦੇ ਆ, ਮਾਲ ਛਕੀ ਜਾਂਦੇ ਆ, ਅਖਾਂ ਮੀਟਕੇ ਠਘੁਗੀਠ ਮਾਰੀ ਜਾਂਦੇ ਆ। ਇਹੋ ਤੀਮਾਰਦਾਰੀ ਦਾ ਤਰੀਕਾ ਖਾਓ, ਮੌਜ ਉਡਾਓ ਤੇ ਕੁਝ ਨਾ ਸੁਣੋ, ਹੇਠਲਿਆਂ ਨੇ ਉਪਰਲਿਆਂ ਤੋਂ ਸਿਖਿਆ ਆ, ਜੇਤਲੀ ਜੀ, ਇਸ ਕਹਾਵਤ ਨੂੰ ਸਚ ਕਰਨ ਲਈ ਠਵਾੜ ਖਾਂਦੀ ਰਹੀ ਖੇਤ ਨੂੰ, ਖੇਤ ਵੀ ਚੁਪ ਰਿਹਾਠ।
ਪਾਣੀ ਖੇਤ ਨੂੰ ਜੀਹਦੇ ਵਜੋਂ ਲਗਣਾ ਨਹੀਂ, ਐਸੇ ਬਾਲਣ ਨੂੰ ਬਾਲਣ ਦਾ ਕੀ ਫਾਇਦਾ?
ਖ਼ਬਰ ਹੈ ਕਿ ਕਾਂਗਰਸ ਵਲੋਂ ਹਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਨੂੰ ਪੁਗਾਉਣ ਲਈ ਸਥਾਨਕ ਰਿਆਤ ਬਾਹੜਾ ਕੈਂਪਸ ਦੇ ਵਿਹੜੇ ਵਿਚ ਸਰਕਾਰ ਵਲੋਂ ਦੂਜੇ ਪੜਾਅ ਦਾ ਸੂਬਾ ਪਧਰੀ ਰੁਜ਼ਗਾਰ ਮੇਲਾ ਲਗਾਇਆ ਗਿਆ, ਜਿਸ ਵਿਚ 35 ਵਡੀਆਂ ਕੰਪਨੀਆਂ ਨੂੰ ਸਦਾ ਪਤਰ ਦਿਤਾ ਗਿਆ ਸੀ, ਜਿਹਨਾ ਵਿਚੋਂ 30 ਕੰਪਨੀਆਂ ਪੁਜੀਆਂ, ਜਿਹਨਾ 400 ਨੌਜਵਾਨਾਂ ਦੀ ਇੰਟਰਵੀਊ ਲਈ ਅਤੇ ਨੌਜਵਾਨਾਂ ਕੋਲੋ ਬਾਇਓਡਾਟਾ ਪ੍ਰਾਪਤ ਕੀਤੇ ਤੇ ਕਿਹਾ ਕਿ ਜਲਦੀ ਹੀ ਪਲੇਸਮੈਂਟ ਹੋਣ ਪ੍ਰਤੀ ਉਹਨਾ ਨੂੰ ਸੂਚਿਤ ਕੀਤਾ ਜਾਏਗਾ।
ਫਰਜ਼ ਕਰੋ ਕਿਸੇ ਨੂੰ ਖੁਸ਼ ਕਰਨਾ ਹੈ ਤਾਂ ਬਹਾਨਾ ਲਭੋ। ਫਰਜ਼ ਕਰੋ ਕੋਈ ਢੌਂਗ ਰਚਾਉਣਾ ਹੈ ਤਾਂ ਬਹਾਨਾ ਲਭੋ। ਫਰਜ਼ ਕਰੋ ਝੂਠ ਨੂੰ ਸਚ ਬਣਾਉਣਾ ਹੈ ਤਾਂ ਬਹਾਨਾ ਲਭੋ। ਫਰਜ਼ ਕਰੋ, ਨਿਕੰਮਾ ਮਾਲ ਉਚੇ ਭਾਅ ਵੇਚਣਾ ਹੈ ਤਾਂ ਬਹਾਨਾ ਲਭੋ!
ਇਹ ਬਹਾਨਾ ਹੀ ਤਾਂ ਹੈ ਜਿਹੜਾ ਸਿਆਸੀ ਲੋਕਾਂ ਦਾ ਗਹਿਣਾ ਹੈ! ਇਹ ਸਿਆਸੀ ਗਹਿਣਾ ਉਦੋਂ ਚਮਕਦਾ ਹੈ, ਜਦੋਂ ਚੋਣਾਂ ਆਉਂਦੀਆਂ ਨੇ। ਫਿਰ ਫਰਜ਼ ਕਰੋ ਸ਼ੁਰੂ ਹੁੰਦਾ ਹੈ ਤੇ ਜ਼ਰਬਾਂ ਲਾਕੇ ਰਕਮਾਂ ਲਖਾਂ ਬਣਦੀਆਂ ਹਨ। ਫਿਰ ਨੌਕਰੀਆਂ ਨੂੰ ਜ਼ਰਬਾਂ ਲਗਦੀਆਂ ਹਨ! ਜਦੋਂ ਚੋਣਾਂ ਮੁਕਦੀਆਂ ਹਨ ਤਾਂ ਵਡੀਆਂ ਰਕਮਾਂ ਨੂੰ ਸਿਫਰ ਨਾਲ ਗੁਣਾ ਦਾ ਮੌਸਮ ਸ਼ੁਰੂ ਹੁੰਦਾ ਹੈ।
ਭਾਰਤ ਦੇ ਮੋਦੀ ਨੇ ਹਥ ਤੇ ਸਰੋਂ ਜਮਾਈ ਤੇ ਗਰੀਬਾਂ ਦੇ ਖਾਤਿਆਂ ‘ਚ ਪੰਦਰਾਂ ਪੰਦਰਾਂ ਲਖ ਪਾਏ, ਜਿਹੜੇ ਚੋਣਾਂ ਬਾਅਦ ਜ਼ੀਰੋ ਨਾਲ ਗੁਣਾ ਕਰਕੇ ਜ਼ੀਰੋ ਬਣ ਗਏ। ਪੰਜਾਬ ਦੇ ਕੈਪਟਨ ਨੇ ਲਖਾਂ ਨੌਕਰੀਆਂ ਚੋਣਾਂ ‘ਚ ਸਿਰਜੀਆਂ ਹੁਣ ਜ਼ੀਰੋ ਨਾਲ ਗੁਣਾ ਕਰਕੇ ਜ਼ੀਰੋ ਬਣ ਗਈਆਂ। ਬਸ ਇਕ ਨੇਤਾ ਦੇ ਪੁਤਰ ਲਈ ਨੌਕਰੀ ਪਤਾ ਨਹੀਂ ਕਿਥੋਂ ਬਚ ਗਈ? ਪਤਾ ਨਹੀਂ ਇਹ ਫਰਜ਼ ਕਰੋ ਵਾਲੇ ਨੇਤਾ, ਨੌਜਵਾਨਾਂ ਅਤੇ ਆਮ ਲੋਕਾਂ ਲਈ ਸੁਫਨੇ ਕਿਉਂ ਸਿਰਜਦੇ ਹਨ, ਕਿਉਂ ਨਹੀਂ ਉਹਨਾ ਨੂੰ ਸਚ ਦਾ ਸਾਹਮਣਾ ਕਰਨ ਦਿੰਦੇ ਤੇ ਸਮਝਣ ਦਿੰਦੇ,ਠਪਾਣੀ ਖੇਤ ਨੂੰ ਜੀਹਦੇ ‘ਚੋਂ ਲਗਣਾ ਨਹੀਂ, ਐਸੇ ਬਾਲਣ ਨੂੰ ਬਾਲਣ ਦਾ ਕੀ ਫਾਇਦਾਠ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਜਦ ਕਿ ਭ੍ਰਿਸ਼ਟਾਚਾਰ ਮੁਕਤੀ ‘ਚ ਨਿਊਜੀਲੈਂਡ ਦਾ ਪਹਿਲਾ ਨੰਬਰ ਹੈ ਜਦ ਕਿ ਭਾਰਤ ਦਾ ਨੰਬਰ 40 ਵਾਂ ਹੈ। ਏਸ਼ੀਆ ਵਿਚ ਭਾਰਤ ਭ੍ਰਿਸ਼ਟਾਚਾਰੀ ਦੇਸ਼ ਵਜੋਂ ਪਹਿਲੇ ਸਥਾਨ ਤੇ ਗਿਣਿਆ ਗਿਆ ਹੈ।
ਇਕ ਵਿਚਾਰ
ਆਰਥਿਕ ਅਤੇ ਸਿਆਸੀ ਤਾਕਤ ਲਈ ਸਿਖਿਆ ਮਹਤਵਪੂਰਨ ਹੈ…
– ਬਾਰਬਰਾ ਜਾਰਡਨ

 

Send this to a friend