ਕੋਈ ਸਮਾਂ ਹੁੰਦਾ ਸੀ ਜਦੋਂ ਵਿਆਹਾਂ- ਸ਼ਾਦੀਆਂ ,ਜਨਮ ਦਿਨਾਂ ਤੇ ਹੋਰ ਖੁਸ਼ੀ ਦੇ ਮੌਕਿਆਂ ਤੇ ਮਿਠਾ-ਮਿਠਾ ਸੰਗੀਤ ਚਲਾ ਕੇ ਖੁਸ਼ੀ ਸਾਂਝੀ ਕੀਤੀ ਜਾਂਦੀ ਸੀ ਅਤੇ ਮਾਨਸਿਕ ਪ੍ਰੇਸ਼ਾਨੀਆਂ ਤੇ ਤਣਾਓ ਤੋਂ ਨਿਜ਼ਾਤ ਪਾ ਕੇ ਸਕੂਨ ਪ੍ਰਾਪਤ ਕੀਤਾ ਜਾਂਦਾ ਸੀ।ਪਰ ਅਜਕਲ ਹਰ ਖੁਸ਼ੀ ਦੇ ਮੌਕੇ ਤੇ ਕੰਨ ਪਾੜਵੀਆਂ ਆਵਾਜ਼ਾਂ ਅਤੇ ਦਿਲ ਕੰਬਾਊ ਧਮਕਾਂ ਨਾਲ਼ ਡੀ.ਜੇ. ਵਜਾਇਆ ਜਾਂਦਾ ਹੈ। ਆਵਾਜ਼ ਅਤੇ ਧਮਕ ਇੰਨੀ ਜ਼ਿਆਦਾ ਹੁੰਦੀ ਹੈ ਕਿ ਨਾਲ਼ ਲਗਦੇ ਪਿੰਡਾਂ – ਸ਼ਹਿਰਾਂ ਵਿਚ ਵੀ ਪ੍ਰੋਗਰਾਮ ਹੋਣ ਦਾ ਪਤਾ ਲਗ ਜਾਂਦਾ ਹੈ ਅਤੇ ਅਜਿਹੀ ਆਵਾਜ਼ ਵਿਚ ਕੁਝ ਮਿੰਟਾਂ ਲਈ ਰੁਕਣਾ, ਭੋਜਨ ਖਾਣਾ ਜਾਂ ਆਪਸੀ ਗਲਬਾਤ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਇੰਨੀ ਤੇਜ਼ ਆਵਾਜ਼ ਸਾਡੇ ਦਿਲ ,ਦਿਮਾਗ ਅਤੇ ਮਾਨਸਿਕ ਸੰਤੁਲਨ ਲਈ ਵੀ ਵਾਜ਼ਬ ਨਹੀਂ ਹੁੰਦੀ ।ਮਨ ਦੀ ਸ਼ਾਂਤੀ ਭੰਗ ਹੁੰਦੀ ਹੈ ਸੋ ਵਖਰੀ ਅਤੇ ਕੋਈ ਬਿਮਾਰ ਜਾਂ ਵਿਦਿਆਰਥੀ ਵੀ ਤੰਗ – ਪ੍ਰੇਸ਼ਾਨ ਹੋ ਕੇ ਮਾਨਸਿਕ ਸੰਤਾਪ ਹੰਢਾਉਣ ਲਈ ਮਜ਼ਬੂਰ ਹੋ ਜਾਂਦਾ ਹੈ।ਹਦ ਤੋਂ ਜ਼ਿਆਦਾ ਉੁਚੀ ਆਵਾਜ਼ ਨਾ ਤਾਂ ਆਪਣੇ ਅਤੇ ਆਪਣੇ ਪਰਿਵਾਰ ਲਈ ਠੀਕ ਹੋ ਸਕਦੀ ਹੈ ਅਤੇ ਨਾ ਹੀ ਦੂਜਿਆਂ ਲਈ।ਸੰਗੀਤ ਤਾਂ ਉਹੀ ਹੁੰਦਾ ਜੋ ਮਿਠੀ – ਮਿਠੀ ਆਵਾਜ਼ ਵਿਚ ਲੈਅ- ਮਈ ਢੰਗ ਨਾਲ਼ ਸੁਣਿਆ ਜਾ ਸਕੇ। ਉੁਚੀ ਆਵਾਜ਼ ਤੇ ਦਿਲ ਕੰਬਾਊ ਗੀਤਾਂ ਨੂੰ ਸੰਗੀਤ ਨਹੀਂ ਕਿਹਾ ਜਾ ਸਕਦਾ ਅਤੇ ਨਾ ਹੀ ?ਿਹ ਸੰਗੀਤ ਦੀ ਨਿਸ਼ਾਨੀ ਹੈ।ਇਸਨੂੰ ਤਾਂ ਕੇਵਲ ਤੇ ਕੇਵਲ ਰੌਲ਼ਾ- ਘਚੌਲ਼ਾ ਹੀ ਕਿਹਾ ਜਾ ਸਕਦਾ ਹੈ।ਸੋ ਸਭਿਅਕ ਸਮਾਜ ਦੇ ਸਭਿਅਕ ਨਾਗਰਿਕ ਹੋਣ ਦਾ ਸਬੂਤ ਦਿੰਦੇ ਹੋਏ ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਹਰ ਖੁਸ਼ੀ ਮੌਕੇ ਹਦ ਤੋਂ ਵਧ ਉੁਚੀਆਂ ਆਵਾਜ਼ਾਂ ਵਾਲ਼ਾ ਸੰਗੀਤ ਤੇ ਧਮਕਾਂ ਵਜਾਉਣ ਤੋਂ ਗੁਰੇਜ਼ ਕਰੀਏ ਅਤੇ ਭਾਈਚਾਰਕ ਏਕਤਾ ਤੇ ਸ਼ਾਂਤੀ ਨੂੰ ਕਾਇਮ ਰਖਦੇ ਹੋਏ ਆਪਣਾ ਵੀ ਖਿਆਲ ਰਖੀਏੇ ਤੇ ਦੂਜਿਆਂ ਨੂੰ ਵੀ ਜਾਣੇ-ਅਣਜਾਣੇ ਵਿਚ ਦੁਖ – ਤਕਲੀਫ ਨਾ ਪਹੁੰਚਾਈਏ ਇਹੋ ਅਸਲ ਮਾਨਵਤਾ ਹੋ ਸਕਦੀ ਹੈ।