May 26, 2026 5:11 pm

ਔਰਤ ਤੇ ਇੱਕ ਵਿਅਕਤੀ ਦੇ ਕਤਲ ਦੀ ਗੁੱਥੀ ਦਾ ਮਾਮਲਾ ਪੁਲਿਸ ਨੇ 24 ਘੰਟੇ ਵਿੱਚ ਸੁਲਝਾਇਆ

ਕੋਟਕਪੂਰਾ, 4 ਮਾਰਚ (ਚਰਨਦਾਸ ਗਰਗ, ਸਤਨਾਮ ਸਿੰਘ)- ਬੀਤੇ ਕਲ੍ਹ ਔਰਤ ਤੇ ਇੱਕ ਵਿਅਕਤੀ ਦੇ ਕਤਲ ਦੀ ਗੁਥੀ ਦਾ ਮਾਮਲਾ ਪੁਲਿਸ ਨੇ 24 ਘੰਟਿਆਂ ਵਿਚ ਹਲ ਕਰਦੇ ਹੋਏ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀ ਐਸ ਪੀ ਕੋਟਕਪੂਰਾ ਸ: ਮਨਵਿੰਦਰਬੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ ਸਿਟੀ ਇਨਚਾਰਜ ਖੇਮ ਚੰਦ ਪਰਾਸਰ ਅਤੇ ਏ ਐਸ ਆਈ ਜਸਕਰਨ ਸਿੰਘ ਵਲੋਂ ਟੀਮ ਬਣਾ ਕਾਤਲ ਨੂੰ ਕਤਲ ਦੋਰਾਨ ਵਰਤੇ ਗਏ ਹਥਿਆਰ ਸਮੇਤ ਗ੍ਰਿਫਤਾਰ ਕੀਤਾ ਗਿਆ । ਸ:ਮਨਵਿੰਦਰਬੀਰ ਸਿੰਘ ਡੀ ਐਸ ਪੀ ਕੋਟਕਪੂਰਾ ਦੀ ਗਾਈਡਲਾਈਨ ਦੇ ਅਨੁਸਾਰ ਜੋ ਮੁਕਦਮਾ ਨੰਬਰ 35 ਮਿਤੀ 4.03.18 ਅਧੀਨ 450/302/307 ਆਈ ਪੀ ਸੀ, 25,27/54/59 ਏ ਆਰ ਐਮ ਐਸ ਐਕਟ ਪੀ ਐਸ ਸਿਟੀ ਕੋਟਕਪੂਰਾ ਜੋ ਬਿਆਨ ਨਾਨਕ ਚੰਦ ਪੁਤਰ ਕ੍ਰਿਸ਼ਨ ਲਾਲ ਕੌਮ ਰੇਗਰ ਵਾਸੀ ਗਾਂਧੀ ਬਸਤੀ ਜਲਾਲੇਆਣਾ ਰੋਡ ਕੋਟਕਪੂਰਾ ਬਰਖਿਲਾਫ ਰਾਕੇਸ਼ ਕੁਮਾਰ ਪੁਤਰ ਉਰਫ ਬਿਟੂ ਪੁਤਰ ਨੰਦ ਲਾਲ ਕੌਮ ਰੇਗਰ ਵਾਸੀ ਪ੍ਰੇਮ ਨਗਰ ਕੋਟਕਪੂਰਾ ਦੇ ਦਰਜ ਰਜਿਸਟਰ ਕੀਤਾ ਗਿਆ ਸੀ ਕਿ ਨਾਨਕ ਚੰਦ ਦੀ ਸਾਦੀ ਕਰੀਬ 10/11 ਸਾਲ ਪਹਿਲਾਂ ਕਿਰਨ ਬਾਲਾ ਪੁਤਰੀ ਕਾਲੂ ਰਾਮ ਵਾਸੀ ਪੀਲੀਆ ਵੰਗਾਂ ਨਾਲ ਹੋਈ ਸੀ । ਮਿਤੀ 3.3.18 ਸ਼ਾਮ ਨੂੰ 8:15 ਵਜੇ ਮੁਦਈ ਦੇ ਮਾਮੇ ਦਾ ਲੜਕਾ ਰਾਕੇਸ਼ ਕੁਮਾਰ ਉਰਫ਼ ਬਿਟੂ ਜਿਸਦੇ ਹਥ ਵਿਚ ਪਿਸਤੌਲ ਫੜਿਆ ਹੋਇਆ ਸੀ। ਉਕਤ ਮੁਦਈ ਦੇ ਘਰ ਵਿਚੋ ਨਿਕਲਿਆ ਅਤੇ ਨਾਨਕ ਚੰਦ ਨੂੰ ਕਹਿਣ ਲਗਾ ਕਿ ਮੈਂ ਤੇਰੀ ਘਰ ਵਾਲੀ ਕਿਰਨਾਂ ਨੂੰ ਮਾਰ ਦਿਤਾ ਹੈ ਅਤੇ ਕਿਰਨਾਂ ਦੇ ਆਸਕ ਆਸ਼ੂ ਨਾਈ ਨੂੰ ਗੋਲੀ ਮਾਰ ਦਿਤੀ ਹੈ ਅਤੇ ਉਥੋਂ ਮੋਟਰਸਾਈਕਲ ਤੇ ਫਰਾਰ ਹੋ ਗਿਆ। ਜਦ ਉਸ ਨੇ ਘੰਦਰ ਜਾ ਕੇ ਦੇਖਿਆ ਉਸ ਦੀ ਘਰਵਾਲੀ ਮੰਜੇ ਉਪਰ ਲਹੂ ਲੁਹਾਣ ਹੋਈ ਮਰੀ ਪਈ ਸੀ। ਕਾਤਲ ਤੋਂ ਵਾਰਦਾਤ ਸਮੇਂ ਵਰਤਿਆ ਗਿਆ ਪਿਸਤੌਲ 315 ਬੋਰ ਸਮੇਤ 03 ਖੋਲ 315 ਬੋਰ ਅਤੇ 1 ਰੋਦ ਜਿੰਦਾਂ 315 ਬਰਾਮਦ ਕੀਤਾ ਗਿਆ। ਮ੍ਰਿਤਕ ਕਿਰਨ ਬਾਲਾ ਦੀ ਲਾਸ਼ ਪੋਸਟਮਾਰਟਮ ਕਰਨ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿਤੀ ਗਈ।ਅਤੇ ਬਾਕੀ ਤਫਤੀਸ਼ ਕੀਤੀ ਜਾ ਰਹੀ ਹੈ।

Send this to a friend