May 26, 2026 6:08 pm

ਤੇਲਗੂ ਦੇਸ਼ਮ ਪਾਰਟੀ ਦੇ ਕੇਂਦਰੀ ਮੰਤਰੀਆਂ ਵੱਲੋਂ ਅਸਤੀਫੇ ਦੀ ਧਮਕੀ

ਲਖਨਊ, 4 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਆਂਧਰਾ ਪ੍ਰਦੇਸ਼ ਦੇ ਮੁਖ ਮੰਤਰੀ ਐਨ. ਚੰਦਰ ਬਾਬੂ ਨਾਇਡੂ ਵਲੋਂ ਜਨਤਕ ਤੌਰ ‘ਤੇ ਇਹ ਅਲਟੀਮੇਟਮ ਦਿਤੇ ਜਾਣ ਤੋਂ ਬਾਅਦ ਕਿ ਜੇ ਕੇਂਦਰ ਸਰਕਾਰ ਨੇ ਸੂਬੇ ਨੂੰ ਵਿਸ਼ੇਸ਼ ਦਰਜਾ ਜਾਂ ਫੰਡ ਨਾ ਦਿਤੇ ਤਾਂ ਉਹ ਰਾਜਗ ਨੂੰ ਛਡ ਦੇਣਗੇ, ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਨੇ ਤੁਰੰਤ ਕਾਰਵਾਈ ਕੀਤੀ।ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਪਿਛਲੇ ਹਫਤੇ ਸੂਬੇ ਦੇ ਨਿਵੇਸ਼ਕਾਂ ਲਈ ਹੋਣ ਵਾਲੇ ਇਕ ਸੰਮੇਲਨ ਦਾ ਉਦਘਾਟਨ ਕਰਨ ਲਈ ਵਿਸ਼ਾਖਾਪਟਨਮ ਪੁਜੇ। ਵੈਂਕਈਆ ਨਾਇਡੂ ਨੇ ਚੰਦਰ ਬਾਬੂ ਦੀਆਂ ਭਾਵਨਾਵਾਂ ‘ਤੇ ਮਲ੍ਹਮ ਲਾਈ ਪਰ ਚੰਦਰ ਬਾਬੂ ਨੇ ਸਪਸ਼ਟ ਕਿਹਾ ਕਿ ਜੇ ਸੂਬੇ ਨੂੰ ਵਿਸ਼ੇਸ਼ ਦਰਜਾ ਨਾ ਦਿਤਾ ਗਿਆ ਤਾਂ ਪਹਿਲੇ ਪੜਾਅ ਵਜੋਂ ਕੇਂਦਰੀ ਮੰਤਰੀ ਅਸਤੀਫਾ ਦੇਣਗੇ। ਉਪ ਰਾਸ਼ਟਰਪਤੀ ਨੇ ਚੰਦਰ ਬਾਬੂ ਨਾਲ ਲੰਬੀ ਗਲਬਾਤ ਕੀਤੀ ਅਤੇ ਦਿਲੀ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸਾਰੀ ਜਾਣਕਾਰੀ ਦਿਤੀ।

Send this to a friend