ਫਰੀਦਕੋਟ, 4 ਮਾਰਚ (ਗੁਰਜੀਤ ਰੋਮਾਣਾ)- ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਮੀਟਿੰਗ ਦੁਰਾਨ ਕਿਹਾ ਕਿ ਪੰਜਾਬ ਕਾਂਗਰਸ ਦੇ ਯੂਥ ਵਰਗ ਨੂੰ ਪਾਰਟੀ ਅਤੇ ਸਰਕਾਰ ਵਿਚ ਵਧ ਤੋਂ ਵਧ ਬਣਦਾ ਸਨਮਾਨ ਦੇਣ ਲਈ ਜਲਦੀ ਹੀ ਇਕ ਨੀਤੀ ਬਣਾਈ ਜਾ ਰਹੀ ਹੈ ਤਾਂ ਜੋ ਰੀੜ ਦੀ ਹਡੀ ਵਜੋਂ ਜਾਣਿਆ ਜਾਂਦਾ ਪਾਰਟੀ ਦਾ ਯੂਥ ਵਰਗ ਕਾਂਗਰਸ ਪਾਰਟੀ ਦੀ ਸੋਚ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਘਰ ਘਰ ਤਕ ਪਹੁੰਚਾਉਣ ਦਾ ਉਪਰਾਲਾ ਕਰ ਸਕੇ ਅਤੇ ਅਗੇ ਤੋਂ ਹੋਰ ਮਿਹਨਤ ਨਾਲ ਉਨ੍ਹਾਂ ਵਿਚ ਪਾਰਟੀ ਰਾਹੀਂ ਲੋਕ ਸੇਵਾ ਕਰਨ ਦਾ ਉਤਸ਼ਾਹ ਪੈਦਾ ਹੋਵੇ , ਇਹ ਜਾਣਕਾਰੀ ਮਨਜਿੰਦਰ ਸਿੰਘ ਹੈਪੀ ਪ੍ਰਧਾਨ ਯੂਥ ਕਾਂਗਰਸ ਜੈਤੋ ਨੇ ਫਰੀਦਕੋਟ ਵਿਖੇ ਪਹੁੰਚ ਕੇ ਚੋਣਵੇਂ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਦਿਤੀ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਇਕ ਮੀਟਿੰਗ ਹੋਈ ਜਿਸ ਵਿਚ ਹਲਕੇ ਦੇ ਯੂਥ ਵਰਕਰਾਂ ਬਾਰੇ ਗਲਬਾਤ ਹੋਈ, ਸ੍ਰੀ ਹੈਪੀ ਰੋਮਾਣਾ ਨੇ ਦਸਿਆ ਕਿ ਉਨ੍ਹਾਂ ਵਲੋਂ ਹਲਕੇ ਦੇ ਨੌਜਵਾਨਾਂ ਨੂੰ ਆ ਰਹੀਆਂ ਕੁਝ ਮੁਸ਼ਕਲਾਂ ਬਾਰੇ ਵੀ ਜਾਣੂ ਕਰਵਾਇਆ,ਇਸ ਮੋਕੇ ਸ੍ਰੀ ਵੜਿੰਗ ਨੇ ਪੰਜਾਬ ਦੇ ਸਮੂਹ ਨੌਜਵਾਨ ਵਰਗ ਨੂੰ ਵਧਾਈ ਦਿਤੀ ਕਿਉਂਕਿ ਪੰਜਾਬ ਦੇ ਯੂਥ ਨੇ ਪਾਰਟੀ ਲਈ ਦਿਨ ਰਾਤ ਮਿਹਨਤ ਕਰਕੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਅਹਿਮ ਰੋਲ ਅਦਾ ਕੀਤਾ ਹੈ, ਇਸ ਮੌਕੇ ਸ੍ਰੀ ਵੜਿੰਗ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਦਾ ਵਧ ਤੋਂ ਵਧ ਸਹਿਯੋਗ ਦੇਣ ਤਾਂ ਜੋ ਕਾਂਗਰਸ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦਾ ਵਢੀ ਪਧਰ ਤੇ ਵਿਕਾਸ ਹੋ ਸਕੇ,ਇਸ ਮੌਕੇ ਪਾਰਟੀ ਦੇ ਯੂਥ ਵਰਕਰ ਹਾਜ਼ਿਰ ਸਨ।