ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਾਂਗਰਸ ਆਗੂ ਦੇ ਘਰ ਕੀਰਤਪੁਰ ਸਾਹਿਬ ਪਹੁੰਚੇ

ਕੀਰਤਪੁਰ ਸਾਹਿਬ, 3 ਮਾਰਚ (ਅਮਰਾਨ ਖਾਨ)- ਕਾਂਗਰਸ ਦੇ ਸੀਨੀਅਰ ਆਗੂ ਤਾਜ ਪਠਾਨ ਦੇ ਸਪੁਤਰ ਵਿਕਾਸ ਖਾਨ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ।ਜਿਸ ਕਰਕੇ ਅਜ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਜੀ ਉਨਾਂ ਦੇ ਘਰ ਇਸ ਦੁਖ ਦੀ ਘੜੀ ਵਿਚ ਕੀਰਤਪੁਰ ਸਾਹਿਬ ਵਿਖੇ ਨੌਜਵਾਨ ਬੇਟੇ ਦੀ ਮੌਤ ਦਾ ਅਫਸੋਸ ਕਰਨ ਪਹੁੰਚੇ। ਇਸ ਮੌਕੇ ਰਾਣਾ ਕੰਵਰਪਾਲ ਸਿੰਘ ਤੋਂ ਇਲਾਵਾ ਤਾਜ ਪਠਾਨ, ਆਸਿਫ਼ ਖਾਨ, ਅਲੀ ਮੁਹੰਮਦ, ਅਸ਼ਿਮ ਪਠਾਨ, ਸ਼ਰੀਫ ਮੁਹੰਮਦ,ਪਾਲੀ ਸ਼ਾਹ ਕੋੜ੍ਹਾ, ਨਾਜਿਰ ਨਿੰਦੀ, ਨਸੀਬ ਖਾਨ, ਮੌਜੂਦ ਸਨ।

Send this to a friend