ਰੋਪੜ, 3 ਮਾਰਚ (ਲਾਡੀ ਖਾਬੜਾ)- ਅਜ ਸਥਾਨਕ ਸਰਕਾਰਾ ਦੇ ਮੰਤਰੀ ਨਵਜੋਤ ਸਿੰਘ ਸਿੰਧੂ ਰੋਪੜ ਪਹੁੰਚੇ। ਜਿਥੋ ਉਨ੍ਹਾਂ ਨੇ ਅਗੇ ਸਤਲੁਜ ਦਰਿਆ ਤੇ ਬਣੇ ਪੁਲ ਦਾ ਉਦਘਾਟਨ ਕਰਨ ਵਾਸਤੇ ਪਿੰਡ ਹਰਸ਼ਾ ਬੇਲਾ ਨੂਰਪੁਰ ਬੇਦੀ ਪਹੁੰਚਣਾ ਸੀ।ਰੋਪੜ ਪੁਲੀਸ ਲਾਈਨ ਲਾਈਟਾ ਵਾਲੇ ਚੋਕ ਕੋਲ ਉਨ੍ਹਾਂ ਦੇ ਸਵਾਗਤ ਦੀ ਤਿਆਰੀ ਰੋਪੜ ਤੋ ਲੋਕ ਸਭਾ ਹਲਕਾ ਇੰਚਾਰਜ ਬਰਿੰਦਰ ਸਿੰਘ ਢਿਲੋ ਅਤੇ ਕਾਂਗਰਸੀ ਆਗੂ ਅਮਰਜੀਤ ਭੁਲਰ ਸੈਕਟਰੀ ਪੰਜਾਬ ਪ੍ਰਦੇਸ਼, ਦਿਲਬਰ ਸਿੰਘ ਪੁਰਖਾਲੀ ਪ੍ਰਧਾਨ ਯੂਥ ਕਾਗਰਸ ਰੋਪੜ, ਪਰਮਿੰਦਰ ਸਿੰਘ ਪਿੰਕਾ ਮੀਤ ਪ੍ਰਧਾਨ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ, ਵਿਕੀ ਸਕਤਰ ਲੋਕ ਸਭਾ ਹਲਕਾ, ਰਜੇਸ਼ ਕੁਮਾਰ ਪ੍ਰੈਸ ਸੈਕਟਰੀ ਰੋਪੜ, ਐਮ ਸੀ ਗੁਰਪ੍ਰੀਤ ਰਿੰਕੂ, ਮਨਦੀਪ ਸਿੰਘ ਰਿੰਕਾ, ਰਜੀਵ ਭਨੋਟ ਸੀਨੀਅਰ ਕਾਗਰਸੀ ਅਗੂ, ਬਿੰਦਰ ਮਿਆਂਪੁਰ ਬਬਲਾ ਗੋਸਲਾ, ਮੋਹਿਤ ਸ਼ਰਮਾ ਰੋਪੜ, ਗੁਰਵਿੰਦਰ ਕਮਾਲ ਪੁਰ ਅਤੇ ਹੋਰ ਕਾਗਰਸੀ ਵਰਕਰਾ ਵਲੋ ਕੀਤਾ ਗਿਆ। ਨੌਜਵਾਨਾਂ ਦੇ ਇਕਠ ਨੂੰ ਦੇਖ ਕੇ ਸਿੰਧੂ ਸਾਬ ਖੁਸ਼ ਤਾਂ ਜ਼ਰੂਰ ਹੋਏ ਤੇ ਆਪਣੇ ਸ਼ਾਇਰਾਨਾ ਅੰਦਾਜ਼ ਚ ਨੋਜਵਾਨਾ ਨੂੰ ਇਹ ਤਾ ਕਹਿ ਗਏ ਕਿ ਵੋ ਦਰਿਆ ਹੀ ਨਹੀ ਜਿਸ ਮੇ ਨਹੀ ਰਵਾਨੀ ਜਬ ਜੋਸ਼ ਹੀ ਨਹੀਂ ਕਿਸ ਕਾੰਮ ਕਿ ਜਵਾਨੀ ਅਤੇ ਨਾਲ ਹੀ ਸੁਖਬੀਰ ਬਾਦਲ ਤੇ ਚੁਟਕੀ ਵੀ ਲੈ ਗਏ ਉਹਨਾ ਕਿਹਾ ਵਰਕਰਾਂ ’ਚ ਬਹੁਤ ਕਰੰਟ ਹੈ ਜੇ ਸੁਖੇ ਗਪੀ ਨੇ ਹਥ ਲਾਇਆ ਤਾਂ ਠਾਹ ਕਰੰਟ ਵਜਣਾ। ਪਰ ਸਵੇਰੇ 9.30 ਵਜੇ ਤੋਂ ਉਡੀਕ ਰਹੇ ਵਰਕਰਾਂ ਨੂੰ ਆਪਣੀ ਗਡੀ ਤੋ ਥਲੇ ਉਤਰ ਕੇ ਮਿਲੇ ਬਿਨਾ ਮੀਡੀਆ ਨਾਲ ਗਲਬਾਤ ਕਰੇ ਬਿਨਾ ਚਲਦੇ ਬਣੇ।