ਆਵਾਜਾਈ ਤੇ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਦਾ ਕਾਰਨ ਬਣਿਆ ਲੁੱਕ ਪਲਾਂਟ

ਸ਼ਹਿਣਾ, 3 ਮਾਰਚ (ਲਾਭ ਸਿੰਘ ਉਗੋਕੇ)- ਪਿੰਡ ਉਗੋਕੇ ਨੂੰ ਬਰਨਾਲਾ ਸ਼ਹਿਰ ਨਾਲ਼ ਜੋੜਦੀ ਸੜਕ ਤੇ ਪਿਛਲੇ ਕੁਝ ਸਮੇਂ ਤੋਂ ਬਣਿਆ ਹੋਇਆ ਲੁਕ ਪਲਾਂਟ ਜਿਸ ਕਾਰਨ ਨੇੜਲੇ ਇਲਾਕੇ ਦੇ ਲੋਕਾਂ ਨੂੰ ਸਮਸਿਆਂਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੁਕ ਪਲਾਂਟ ਚਾਲੂ ਹੋਣ ਕਰਕੇ ਪਲਾਂਟ ਦੇ ਨੇੜੇ ਤੇੜੇ ਦੀ ਫ਼ਸਲ ਤੇ ਲਗਾਤਾਰ ਵਡੀ ਮਾਤਰਾ ਵਿਚ ਧੂੜ ਮਿਟੀ ਪੈਂਦੀ ਰਹਿੰਦੀ ਹੈ,ਜਿਸ ਕਾਰਨ ਫਸਲਾਂ ਦੇ ਝਾੜ ਤੇ ਵੀ ਅਸਰ ਪੈਂਦਾ ਹੈ,, ਖੇਤਾਂ ਵਿਚ ਵਸਦੇ ਘਰਾਂ ਤੇ ਸੜਕ ਤੇ ਚਲਦੇ ਲੋਕਾਂ ਨੂੰ ਲੁਕ ਪਲਾਂਟ ਵਿਚੋਂ ਨਿਕਲ ਦੀ ਧੂੜ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਆਵਾਜਾਈ ਲਈ ਵੀ ਬਣ ਰਿਹਾ ਮੁਸ਼ਕਲਾਂ ਦਾ ਕਾਰਨ,,ਲੁਕ ਪਲਾਂਟ ਤੇ ਲਗਾਤਾਰ ਚਲਦੇ ਭਾਰੀ ਸਾਧਨਾਂ ਕਾਰਨ ਮੈਨ ਸੜਕ ਤੋਂ ਲੈਕੇ ਲੁਕ ਪਲਾਂਟ ਤਕ ਦੀ ਸਾਰੀ ਸੜਕ ਵਿਚ ਕਾਫੀ ਜ਼ਿਆਦਾ ਟੋਏ ਬਣ ਚੁਕੇ ਹਨ,,, ਸੜਕ ਦੀ ਸਾਰੀ ਬਜਰੀ ਉਖੜ ਚੁਕੀ ਹੈ,,ਸੜਕ ਤੇ ਫੈਲਰੀ ਇਸ ਬਜਰੀ ਕਾਰਨ ਕਦੇ ਵੀ ਕਿਸੇ ਵਡੇ ਹਾਦਸੇ ਨੂੰ ਸਦਾ ਦੇ ਸਕਦੀ ਹੈ, ਟੁਟੀ ਸੜਕ ਕਾਰਨ ਇਲਾਕੇ ਦੇ ਲੋਕਾਂ ਨੂੰ ਇਸ ਸੜਕ ਤੋਂ ਲੰਘਣ ਵੇਲੇ ਬਹੁਤ ਪ੍ਰੇਸ਼ਾਨੀ ਪੇਸ਼ ਆਉਂਦੀ ਹੈ ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੀ.ਡਬਲਿਊ.ਡੀ ਮਹਿਕਮੇ ਦੇ ਅਧਿਕਾਰੀਆਂ ਨਾਲ ਜਦੋਂ ਇਸ ਵਿਸੇ ਤੇ ਗਲਬਾਤ ਕੀਤੀ ਗਈ, ਕੀ ਲੁਕ ਪਲਾਂਟ ਵਾਲਿਆਂ ਨੇ ਸੜਕ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ ਕੀ ਇਸ ਨੁਕਸਾਨ, ਕੀ ਸੜਕ ਦੀ ਮੁਰੰਮਤ ਲੁਕ ਪਲਾਂਟ ਵਾਲੇ ਕਰਨਗੇ ਜਾਂ ਪੀ ਡਬਲਿਊ ਡੀ ਵਾਲੇ, ਤਾਂ ਉਹਨਾਂ ਕਿਹਾ ਕੀ ਸਾਨੂੰ ਸੜਕ ਟੁਟਣ ਦੇ ਇਸ ਮਾਮਲੇ ਦੀ ਜਾਣਕਾਰੀ ਨਹੀਂ ਸੀ, ਉਹ ਕਲ੍ਹ ਨੂੰ ਹੀ ਮੌਕੇ ਤੇ ਪਹੁੰਚ ਕੇ ਲੁਕ ਪਲਾਂਟ ਵਾਲਿਆਂ ਨਾਲ ਗਲਬਾਤ ਕਰਨਗੇ ਤੇ ਸੜਕ ਤੋੜਨ ਦਾ ਹਰਜਾਨਾ ਲੁਕ ਪਲਾਂਟ ਵਾਲਿਆਂ ਨੂੰ ਪਾਉਣਗੇ , ਤਾਂ ਜੋ ਇਲਾਕੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸਿਕਲਾ ਤੋਂ ਛੁਟਕਾਰਾ ਦਵਾਇਆ ਜਾ ਸਕੇ।

Send this to a friend