May 25, 2026 7:15 pm

ਸਹਿ ਵਿਦਿਅਕ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਫਰੀਦਕੋਟ, 1 ਮਾਰਚ (ਗੁਰਜੀਤ ਰੋਮਾਣਾ)-ਪਿਛਲੇ ਦਿਨੀਂ ਸਿਖਿਆ ਵਿਭਾਗ ਪੰਜਾਬ ਵਲੋਂ ਪ੍ਰਾਇਮਰੀ ਸਕੂਲਾਂ ਦੇ ਬਚਿਆਂ ਦੇ ਵਿਚ ਬਹੁਪਖੀ ਗੁਣਾਂ ਨੂੰ ਉਜਾਗਰ ਕਰਨ ਲਈ ਸੈਂਟਰ,ਬਲਾਕ ਅਤੇ ਜ਼ਿਲ੍ਹਾ ਪਧਰ ਤੇ ਵਖ-ਵਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਸੀ। ਇਸਦੇ ਤਹਿਤ ਜ਼ਿਲ੍ਹਾ ਫ਼ਰੀਦਕੋਟ ਵਿਖੇ ਕਰਵਾਏ ਗਏ ਸਹਿ-ਵਿਦਿਅਕ ਮੁਕਾਬਲਿਆਂ ਵਿਚ ਸਰਕਾਰੀ ਪ੍ਰਾੲਮਰੀ ਸਕੂਲ ਔਲਖ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬੇਹਦ ਵਧੀਆ ਰਹੀ। ਇਹਨਾਂ ਮੁਕਾਬਲਿਆਂ ਵਿਚ ਬਲਾਕ ਪਧਰ ਤੇ ਦੂਜੀ ਜਮਾਤ ਦੀ ਦੁਪਿੰਦਰ ਕੌਰ ਨੇ ਅੰਗਰੇਜ਼ੀ ਦੀ ਸੁੰਦਰ ਲਿਖਾਈ ਵਿਚੋਂ ਪਹਿਲਾ,ਦੂਜੀ ਜਮਾਤ ਦੀ ਅਕਾਸ਼ਦੀਪ ਕੌਰ ਨੇ ਅੰਗਰੇਜ਼ੀ ਪੜ੍ਹਨ ਵਿਚੋਂ ਪਹਿਲਾ,ਦੂਜੀ ਜਮਾਤ ਦੇ ਗੁਰਸ਼ਾਨ ਸਿੰਘ ਨੇ ਪੰਜਾਬੀ ਦੀ ਸੁੰਦਰ ਲਿਖਾਈ ਵਿਚੋਂ ਦੂਜਾ ਅਤੇ ਪੰਜਵੀਂ ਜਮਾਤ ਦੀ ਜਸਕਰਨ ਕੌਰ ਨੇ ਪੰਜਾਬੀ ਦੀ ਸੁੰਦਰ ਲਿਖਾਈ ਵਿਚੋਂ ਦੂਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਜ਼ਿਲ੍ਹਾ ਪਧਰ ਤੇ ਕਰਵਾਏ ਗਏ ਮੁਕਾਬਲਿਆਂ ਵਿਚੋਂ ਵੀ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬੇਹਦ ਸ਼ਲਾਘਾਯੋਗ ਰਹੀ। ਜ਼ਿਲ੍ਹਾ ਪਧਰੀ ਮੁਕਾਬਲਿਆਂ ਵਿਚੋਂ ਦੁਪਿੰਦਰ ਕੌਰ ਨੇ ਅੰਗਰੇਜੀ ਲਿਖਣ ਵਿਚੋਂ ਦੂਜਾ ਅਤੇ ਅਕਾਸ਼ਦੀਪ ਕੌਰ ਨੇ ਅੰਗਰੇਜੀ ਪੜ੍ਹਨ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ।ਸੈਂਟਰ ਇੰਚਾਰਜ ਗੁਰਦਵਿੰਦਰ ਸਿੰਘ ਢਿਲੋਂ ਨੇ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿਚ ਸਨਮਾਨਿਤ ਕੀਤਾ ਅਤੇ ਅਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਪ੍ਰਾਪਤੀਆਂ ਕਰਨ ਵਾਲੇ ਇਹਨਾਂ ਵਿਦਿਆਰਥੀਆਂ ਦੇ ਇੰਚਾਰਜ ਅਧਿਆਪਕਾਂ ਉਦੇਸ਼ ਕੁਮਾਰ ਅਤੇ ਪਰਮਜੀਤ ਕੌਰ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਸਕੂਲ ਦੇ ਸਮੁਚੇ ਅਧਿਆਪਕਾਂ ਦੀ ਮਿਹਨਤ ਸਦਕਾ ਇਹ ਸਕੂਲ ਇਕ ਵਖਰੀ ਪਹਿਚਾਨ ਬਣਾ ਸਕਣ ਦੇ ਯੋਗ ਹੋਇਆ ਹੈ। ਜਿਸ ਨੂੰ ਕਿ ਅਗਲੇ ਸਮੇਂ ਦੌਰਾਨ ਵੀ ਇਸੇ ਤਰ੍ਹਾਂ ਕਾਇਮ ਰਖਿਆ ਜਾਵੇਗਾ।ਇਸ ਮੌਕੇ ਸਕੂਲ ਅਧਿਆਪਕ ਅਮਨਦੀਪ ਸਿੰਘ, ਰਾਜਵੰਤ ਕੌਰ ,ਕੁਲਦੀਪ ਕੌਰ ਅਤੇ ਹਰਪ੍ਰੀਤ ਕੌਰ ਵੀ ਹਾਜ਼ਿਰ ਸਨ।

Send this to a friend