ਸ੍ਰੀ ਅਨੰਦਪੁਰ ਸਾਹਿਬ, 1 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਲੋ ਚਲਾਏ ਜਾ ਰਹੇ ਰੇਡੀਓ 90.8 ਮੈਗਾਹਾਟਸ ਦੇ ਜ਼ਰੀਏ ਹੋਲੇ ਮਹੱਲੇ ਮੌਕੇ ਪਹੁੰਚੀਆਂ ਸੰਗਤਾਂ ਨਾਲ ਗੱਲਬਾਤ ਕੀਤੀ ਅਤੇ ਆਪਣੇ ਵਿਚਾਰ ਰੱਖੇ।ਕਾਲਜ ਦੇ ਪੀ.ਆਰ.ਓ ਪ੍ਰੋ.ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਖਾਲਸਾ ਕਾਲਜ ਵਿਖੇ ਪਹਿਲੀ ਵਾਰ ਪਹੁੰਚਣ ਤੇ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਵਲੋ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਭਾਈ ਲੌਂਗੋਵਾਲ ਨੇ ਰੇਡੀਓ ਤੇ ਵਿਚਾਰ ਸਾਝੇ ਕਰਦਿਆਂ ਕਿਹਾ ਕਿ ਖਾਲਸੇ ਦੀ ਜਨਮਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਕੌਮ ਦਾ ਗੋਰਵਮਈ ਵਿਰਸਾ ਸਿਰਜਿਆ ਗਿਆ ਹੈ,ਜਿਸ ਕਰਕੇ ਇਸ ਮਹਾਨ ਨਗਰੀ ਦਾ ਨਾਮ ਸਮੁਚੇ ਵਿਸ਼ਵ ਵਿਚ ਬਹੁਤ ਹੀ ਫਖ਼ਰ ਨਾਲ ਲਿਆ ਜਾਦਾਂ ਹੈ,ਉਹਨਾਂ ਹੋਲੇ ਮਹੱਲੇ ਮੋਕੇ ਪਹੁੰਚੀਆਂ ਸਮੂਹ ਸੰਗਤਾਂ ਨੂੰ ਅਪੀਲ ਵੀ ਕੀਤੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਆਪਣਾ ਜਨਮ ਸੱਫਲਾ ਕਰਨ ਇਸ ਮੌਕੇ ਮੈਨੇਜਰ ਰਣਜੀਤ ਸਿੰਘ,ਪ੍ਰੋ. ਜਗਦੀਸ਼ ਸਿੰਘ,ਡਾ. ਬਲਜੀਤ ਸਿੰਘ, ਸ.ਪ੍ਰੇਮ ਸਿੰਘ,ਤੇਜਿੰਦਰ ਸਿੰਘ,ਸੋਹਨ ਸਿੰਘ, ਜਗਜੀਤ ਸਿੰਘ,ਸ.ਪਰਮਜੀਤ ਸਿੰਘ ਰੇਡੀਓ ਇੰਚਾਰਜ ਹਾਜ਼ਰ ਸਨ।