ਅਮਲੋਹ, 26 ਫਰਵਰੀ (ਰਣਜੀਤ ਸਿੰਘ ਘੁੰਮਣ)- ਪੰਜਾਬ ਦੀ ਕਾਗਰਸ ਸਰਕਾਰ ਵੱਲੋਂ ਜੌਬ ਮੇਲੇ ਲਗਾਕੇ ਸੂਬੇ ਦੀ ਨੌਜਵਾਨੀ ਨਾਲ ਖਿਲਵਾੜ ਹੀ ਨਹੀ ਕੀਤਾ ਜਾ ਰਿਹਾ ਸਗੋਂ ਉਚ ਪਾਏ ਦੀਆਂ ਡਿਗਰੀਆ ਲਈ ਫਿਰ ਰਹੇ ਬੇਰੁਜਗਾਰ ਨੌਜਵਾਨਾਂ ਨੂੰ ਪੰਜ ਹਜ਼ਾਰ, ਅੱਠ ਹਜ਼ਾਰ ਅਤੇ 10 ਹਜ਼ਾਰ ਦੀਆਂ ਪ੍ਰਾਇਵੇੈਟ ਨੌਕਰੀਆ ਮਿੱਲਾ ਅਤੇ ਕੰਪਨੀਆ ਵਿੱਚ ਦਿੱਤੀਆਂ ਜਾ ਰਹੀਆਂ ਹਨ ਜਦੋਂਕਿ ਪੰਜਾਬ ਦੀ ਨੌਜਵਾਨੀ ਨਾਲ ਵੋਟਾ ਸਮੇਂ ਕਾਗਰਸ ਪਾਰਟੀ ਵੱਲੋਂ ਹਰ ਘਰ ਨੌਕਰੀ ਦਾ ਵਾਅਦਾ ਕੀਤਾ ਗਿਆ ਸੀ ਤੇ ਹੁਣ ਇਹ ਸਰਕਾਰੀ ਨੌਕਰੀਆਂ ਕਿੱਥੇ ਗਈਆਂ। ਇਸ ਗੱਲ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਬੈਣੀ ਜੇਰ ਵਿਖੇ ਜੱਥੇ ਲਖਵਿੰਦਰ ਸਿੰਘ ਬੈਣੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਰਾਜੂ ਖੰਨਾ ਨੇ ਕਿਹਾ ਕੈਪਟਨ ਸਰਕਾਰ ਨੇ 13 ਮਹੀਨਿਆ ਦੇ ਕਾਰਜ ਕਾਲ ਦੌਰਾਨ ਇੱਕ ਵੀ ਸਰਕਾਰ ਨੌਕਰੀ ਵਾਅਦੇ ਅਨੁਸਾਰ ਕਿਸੇ ਵੀ ਬੇਰੁਜਗਾਰ ਨੂੰ ਨਹੀ ਦਿੱਤੀ ਜਿਨ੍ਹਾਂ ਇੱਕ ਦੋ ਵਿਅਕਤੀਆਂ ਨੂੰ ਨੌਕਰੀ ਦਿੱਤੀ ਗਈ ਹੈ ਉਹ ਰੱਜਦੇ ਪੁੱਜਦੇ ਪ੍ਰੀਵਾਰਾਂ ਦੇ ਹੀ ਹਨ। ਰਾਜੂ ਖੰਨਾ ਨੇ ਕਿਹਾ ਕਿ ਅੱਜ ਲੱਖਾ ਨੌਜਵਾਨ ਬੇਰੁਜਗਾਰੀ ਦੀ ਮਾਰ ਹੇਠ ਸੜਕਾ ਉਤੇ ਘੁੰਮ ਰਹੇ ਹਨ ਤੇ ਕਾਗਰਸ ਸਰਕਾਰ ਜੌਬ ਮੇਲਿਆ ਦਾ ਨਾਮ ਦੇਕੇ ਨੌਜਵਾਨੀ ਨੂੰ ਸਿੱਧੇ ਤੌਰ ਤੇ ਗੁੰਮਰਾਹ ਕਰ ਰਹੀ ਹੈ ਕਿਉਂਕਿ ਜੋ ਪ੍ਰਾਇਵੈਟ ਨੌਕਰੀ ਇਨ੍ਹਾਂ ਮੇਲਿਆ ਵਿੱਚ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਹੈ ਉਹ ਨੌਕਰੀ ਦਾ ਇਹ ਨੌਜਵਾਨ ਆਪ ਵੀ ਆਪਣੇ ਪ੍ਰੀਵਾਰ ਦਾ ਪਾਲਣ ਪੋਸਣ ਲਈ ਕਰ ਸਕਦੇ ਹਨ ਅਤੇ ਇਹ ਜੌਬ ਮੇਲੇ ਕੋਈ ਸਰਕਾਰੀ ਪ੍ਰੋਗਰਾਮ ਨਹੀ ਕੰਪਨੀਆ ਅਤੇ ਇੰਡਸਟਰੀਆਂ ਵੱਲੋਂ ਆਪਣੇ ਲਈ ਆਪਣੇ ਵਰਕਰ ਕੰਮ ਕਰਨ ਲਈ ਲਗਾਏ ਜਾ ਰਹੇ ਹਨ ਅਤੇ ਪਹਿਲਾ ਵੀ ਇਹ ਮੇਲੇ ਕੰਪਨੀਆ ਵੱਲੋਂ ਕਾਲਜਾ ਅਤੇ ਯੂਨੀਵਰਸਿਟੀਆ ਵਿੱਚ ਲਗਾਕੇ ਨੌਜਵਾਨਾਂ ਦੀ ਚੋਣ ਕੀਤੀ ਜਾਂਦੀ ਸੀ ਜੋ ਕਿ ਇੱਕ ਪ੍ਰਾਈਵੇੈਟ ਨੌਕਰੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਿੱਧੇ ਤੌਰ ਤੇ ਸਰਕਾਰ ਦੇ ਵੱਖ ਵੱਖ ਵਿਭਾਗਾ ਵਿੱਚ ਪੰਜ ਲੱਖ ਦੇ ਕਰੀਬ ਸਰਕਾਰੀ ਨੌਕਰੀਆ ਪ੍ਰਦਾਨ ਕੀਤੀਆ ਗਈਆਂ ਸਨ ਜਿਨ੍ਹਾਂ ਉਤੇ ਹੁਣ ਇਹ ਕਾਂਗਰਸ ਸਰਕਾਰ ਕਟੋਤੀ ਦਾ ਆਰਾ ਚਲਾ ਰਹੀ ਹੈ ਤੇ ਹਰ ਵਿਭਾਗ ਦੇ ਮੁਲਾਜਮ ਆਪਣੀ ਆਪਣੀ ਤਨਖਾਹ ਦੀ ਉਡੀਕ ਵਿੱਚ ਹਨ। ਇਸ ਮੌਕੇ ਤੇ ਜੱਥੇ ਕਾਹਲਾ ਸਿੰਘ ਬੈਣੀ, ਜੱਥੇ ਪਰਮਜੀਤ ਸਿੰਘ ਖਨਿਆਣ, ਜੱਥੇ ਕੁਲਦੀਪ ਸਿੰਘ ਮੁੱਢੜੀਆਂ, ਜੱਥੇ ਸੰਤੋਖ ਸਿੰਘ ਖਨਿਆਣ, ਜੱਥੇ ਜਰਨੇੈਲ ਸਿੰਘ ਮਾਜਰੀ, ਕਰਨੈਲ ਸਿੰਘ ਕੇਲੀ, ਧਰਮਪਾਲ ਭੜੀ ਪੀ.ਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।