ਚੇਨਈ, 2 ਫਰਵਰੀ (ਪੀ.ਟੀ.ਬਿਊਰੋ)-ਤਾਮਿਲਨਾਡੂ ਵਿਚ ਸਤਾਧਾਰੀ ਆਲ ਇੰਡੀਆ ਅੰਨਾ ਡੀ.ਐ¤ਮ. ਕੇ ਨੇ ਅੱਜ ਲੋਕ ਸਭਾ ਚੋਣਾਂ ਲਈ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ) ਨਾਲ ਚੋਣ ਗਠਜੋੜ ਕਰਨ ਦਾ ਰਸਮੀ ਐਲਾਨ ਕੀਤਾ। ਸੀਨੀਅਰ ਆਗੂ ਏ.ਬੀ. ਬਰਧਨ ਦੀ ਅਗਵਾਈ ਵਿਚ ਸੀ.ਪੀ.ਆਈ. ਦੇ ਇੱਕ ਵਫਦ ਵ¤ਲੋਂ ਆਲ ਇੰਡੀਆ ਅੰਨਾ ਡੀ.ਐ¤ਮ. ਕੇ ਮੁਖੀ ਤੇ ਮੁਖ ਮੰਤਰੀ ਜੈਲਲਿਤਾ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਕੀਤੀ ਮੀਟਿੰਗ ਉਪਰੰਤ ਗਠਜੋੜ ਦੇ ਫੈਸਲੇ ਨੂੰ ਅੰਤਿਮ ਰੂਪ ਦਿ¤ਤਾ ਗਿਆ। ਸੀ.ਪੀ.ਆਈ ਨਾਲ ਗਠਜੋੜ ਦਾ ਐਲਾਨ ਜੈਲਲਿਤਾ ਨੇ ਪੱਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਇਕ¤ਠੇ ਕੰਮ ਕਰਨ ਦਾ ਫੈਸਲਾ ਲਿਆ ਹੈ ਤੇ ਸਾਡਾ ਨਾਅਰਾ ਅਮਨ, ਖੁਸ਼ਹਾਲੀ ਤੇ ਵਿਕਾਸ ਹੈ। ਬਰਧਨ ਨੇ ਕਿਹਾ ਕਿ ਜੇਕਰ ਆਲ ਇੰਡੀਆ ਅੰਨਾ ਡੀ.ਐਮ.ਕੇ ਤੇ ਖ¤ਬਾ ਗਠਜੋੜ ਲੋਕ ਸਭਾ ਚੋਣਾਂ ਜਿੱਤਣ ਵਿਚ ਸਫਲ ਰਿਹਾ ਤਾਂ ਜੈਲਲਿਤਾ ਦੇ
ਪ੍ਰਧਾਨ ਮੰਤਰੀ ਬਣਨ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਹਨ। ਜੈਲਿਲਤਾ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਬਾਰੇ ਬਾਅਦ ਵਿਚ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ ਜਦ ਕਿ ਪਹਿਲੀ ਤਰਜੀਹ ਤਾਮਿਲਨਾਡੂ ਦੀਆਂ ਸਾਰੀਆਂ 39 ਤੇ ਪੁਡੂਚੇਰੀ ਦੀ ਇਕ ਸੀਟ ਜਿ¤ਤਣ ਦੀ ਹੋਵੇਗੀ। ਇਸ ਮੌਕੇ ਸੀ.ਪੀ.ਆਈ ਆਗੂ ਸੁਧਾਕਰ ਰੈਡੀ ਤੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਡੀ. ਪਾਂਡੀਅਨ ਵੀ ਹਾਜਰ ਸਨ।