ਅਹਿਮਦਾਬਾਦ, 2 ਫਰਵਰੀ (ਪੀ.ਟੀ.)-ਪਹਿਲੇ ਕੇਂਦਰ ਸਰਕਾਰ ਨੇ ਅਤੇ ਹੁਣ ਗੁਜਰਾਤ ਦੀ ਮੋਦੀ ਸਰਕਾਰ ਨੇ ਗਰੀਬੀ ਦਾ ਮਜ਼ਾਕ ਉਡਾਇਆ ਹੈ। ਸਰਕਾਰ ਦਾ ਮੰਨਣਾ ਹੈ ਕਿ ਪਿੰਡ ‘ਚ 11 ਰੁਪਏ ਅਤੇ ਸ਼ਹਿਰ ‘ਚ 17 ਰੁਪਏ ਪ੍ਰਤੀ ਦਿਨ ਕਮਾਉਣ ਵਾਲਾ ਵਿਅਕਤੀ ਗਰੀਬ ਨਹੀਂ ਹੈ। ਜੇਕਰ ਪਿੰਡਾਂ ‘ਚ ਰਹਿਣ ਵਾਲਾ 324 ਰੁਪਏ ਅਤੇ ਸ਼ਹਿਰ ‘ਚ ਰਹਿਣ ਵਾਲਾ 501 ਰੁਪਏ ਪ੍ਰਤੀ ਮਹੀਨਾ ਕਮਾਉਂਦਾ ਹੈ, ਉਹ ਅਮੀਰ ਹੈ। ਗੁਜਰਾਤ ਸਰਕਾਰ ਦੇ ਅੰਨ ਅਤੇ ਨਾਗਰਿਕ ਵਿਭਾਗ ਨੇ ਕਿਹਾ ਹੈ ਕਿ ਪੇਂਡੂ ਇਲਾਕਿਆਂ ਵਿਚ 11 ਰੁਪਏ ਅਤੇ ਸ਼ਹਿਰੀ ਖੇਤਰ ਵਿਚ 17 ਰੁਪਏ ਪ੍ਰਤੀ ਦਿਨ ਕਮਾਉਣ ਵਾਲਾ ਗਰੀਬ ਨਹੀਂ ਹੋ ਸਕਦਾ। ਇਹ ਜਾਣਕਾਰੀ ਵਿਭਾਗ ਨੇ ਆਪਣੀ ਵੈ¤ਬਸਾਈਟ ’ਤੇ ਪਾਈ ਹੈ।