ਡਿਸਚਾਰਜ ਆਏ ਸਾਬਕਾ ਫੌਜੀਆਂ ਨੂੰ ਈ.ਸੀ. ਐਚ.ਐਸ. ਦੀ ਸਹੂਲਤ ਦਿੱਤੀ ਜਾਵੇ : ਖਹਿਰਾ

ਨਾਭਾ, 24 ਫਰਵਰੀ (ਕਰਮਜੀਤ ਸੋਮਲ, ਸਿਕੰਦਰ)- ਭਾਰਤੀ ਫੌਜ ਦੇ ਨਾਭਾ ਬਿਰਗੇਡ ਹ੍ਯੈੱਡ ਕੁਆਰਟਰ ਦੀ ਦੇਖ-ਰੇਖ ਹੇਠ ਕੱਲ 86 ਆਰਮਡ ਰੇਜੀਮੈਂਟ ਵੱਲੋਂ ਪਿੰਡ ਅਗੌਲ ਵਿੱਚ ਇੱਕ ਸਾਬਕਾ ਸੈਨਿਕ ਮਿਲਣੀ ਕੈਂਪ ਲਗਾਇਆ ਗਿਆ। ਜਿਸ ਦੀ ਸ਼ੁਰੂਆਤ ਜੰਗੀ ਵਿਧਵਾਵਾਂ ਅਤੇ ਨਕਾਰਾ ਹੋਏ ਸਾਬਕਾ ਫੌਜੀਆਂ ਨੂੰ ਸਨਮਾਨਿਤ ਕਰਕੇ ਕੀਤੀ ਗਈ। ਇਸ ਕੈਂਪ ਵਿੱਚ ਸਾਬਕਾ ਫੌਜੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਵਿਸ਼ੇਸ਼ ਤੌਰ ਤੇ ਡੀ.ਪੀ.ਡੀ.ਓ. ਪਟਿਆਲਾ, ਸਾਬਕਾ ਸੈਨਿਕ ਭਲਾਈ ਦਫਤਰ ਪਟਿਆਲਾ ਅਤੇ ਭਾਰਤੀ ਫੌਜ ਦੇ ਸਾਰੇ ਸੈਂਟਰ ਹ੍ਯੈੱਡ ਕੁਆਰਟਰ ਵਿੱਚੋਂ ਨੁਮਾਇੰਦਿਆਂ ਨੂੰ ਵੀ ਬੁਲਾਇਆ ਗਿਆ ਸੀ। ਜਿਨ੍ਹਾਂ ਨੇ ਸਾਬਕਾ ਫੌਜੀਆਂ ਦੀਆਂ ਪੈਨਸ਼ਨਾਂ ਅਤੇ ਪਾਰਟੂ ਆਰਡਰਾਂ ਸਬੰਧੀ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਮੌਕੇ ਤੇ ਹੀ ਲੋੜੀਂਦੀ ਕਾਗਜ਼ੀ ਕਾਰਵਾਈ ਕੀਤੀ ਗਈ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਕਰਨਲ ਐਸ.ਐਸ.ਭੁੱਲਰ ਅਫਸਰ ਇੰਚਾਰਜ, ਈ.ਸੀ.ਐਚ.ਐਸ. ਪੋਲੀਕਲਿਨਿਕ ਨਾਭਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸਾਬਕਾ ਫੌਜੀਆਂ ਨੂੰ ਮਿਲਣ ਵਾਲੀਆਂ ਮੈਡੀਕਲ ਸਹੂਲਤਾਂ ਅਤੇ ਈ.ਸੀ.ਐਚ.ਐਸ ਦੇ ਨਵੇਂ ਕਾਰਡ ਬਣਾਉਣ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਆਰਮੀ ਦੀ ਮੈਡੀਕਲ ਟੀਮ ਵੱਲੋਂ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਸਾਬਕਾ ਫੌਜੀਆਂ ਦਾ ਚ੍ਯੈਕਅੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਆਦਿ ਦਿੱਤੀਆਂ ਗਈਆਂ। ਫੌਜ ਵੱਲੋਂ ਇਹ ਕੈਂਪ ਪਿੰਡ ਅਗੌਲ ਦੇ ਸਾਬਕਾ ਫੌਜੀਆਂ ਦੀ ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਪਿੰਡ ਅਗੌਲ ਦੇ ਸਹਿਯੋਗ ਨਾਲ ਲਗਾਇਆ ਗਿਆ।
ਸਾਬਕਾ ਫੌਜੀਆਂ ਅਤੇ ਜੰਗੀ ਵਿਧਵਾਵਾਂ ਅਤੇ ਭਾਰਤੀ ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਦੀ ਟੀਮ ਨੂੰ ਸੇਵਾ ਪੰਜਾਬ ਦੇ ਪ੍ਰ੍ਯੈੱਸ ਸਕੱਤਰ ਅਤੇ ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਅਗੌਲ ਦੇ ਪ੍ਰਧਾਨ ਦਫੇਦਾਰ ਹਰਜਿੰਦਰ ਸਿੰਘ ਖਹਿਰਾ ਨੇ ਜੀ.ਆਇਆਂ ਕਿਹਾ ਅਤੇ ਉਨ੍ਹਾਂ ਨੇ ਫੌਜ ਦੇ ਉ੍ਯੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜੋ ਸਾਬਕਾ ਫੌਜੀ ਪੈਨਸ਼ਨ ਨਹੀਂ ਹਨ ਪਰ ਉਨ੍ਹਾਂ ਕੋਲ ਸੈਨਿਕ ਭਲਾਈ ਦਫਤਰ ਵੱਲੋਂ ਜਾਰੀ ਕੀਤਾ ਸਾਬਕਾ ਸੈਨਿਕ ਦਾ ਆਈ.ਕਾਰਡ ਹੈ ਉਨ੍ਹਾਂ ਨੂੰ ਵੀ ਈ.ਸੀ.ਐਚ.ਐਸ ਦੀ ਮੈਡੀਕਲ ਸਹੂਲਤ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਵੀ ਦੇਸ਼ ਲਈ ਜੰਗਾਂ ਲੜੀਆਂ ਹਨ ਜਾਂ ਸਰਹੱਦਾਂ ਦੀ ਰਾਖੀ ਕੀਤੀ ਹੈ। ਇਸ ਸਮੇਂ ਈ.ਸੀ.ਐਚ.ਐਸ. ਸਕੀਮ ਦਾ ਲਾਭ ਸਿਰਫ ਪੈਨਸ਼ਨ ਆਏ ਸੇਵਾ ਮੁਕਤ ਫੌਜੀਆਂ ਨੂੰ ਹੀ ਮਿਲ ਰਿਹਾ ਹੈ ਜਦੋਂ ਕਿ ਇਹ ਡਿਸਚਾਰਜ ਆਏ ਸਾਬਕਾ ਫੌਜੀਆਂ ਨੂੰ ਵੀ ਮਿਲਣਾ ਚਾਹੀਦਾ ਹੈ। ਕਿਉਂਕਿ ਇਹ ਸਕੀਮ ਸਾਬਕਾ ਫੌਜੀਆਂ ਦੇ ਆਪਣੇ ਪੈਸੇ ਨਾਲ ਚੱਲ ਰਹੀ ਹੈ ਇਸ ਲਈ ਜੋ ਡਿਸਚਾਰਜ਼ ਆਇਆ ਸਾਬਕਾ ਫੌਜੀ ਈ.ਸੀ.ਐਚ.ਐਸ. ਦਾ ਕਾਰਡ ਬਣਾਉਣਾ ਚਾਹੇ ਉਨ੍ਹਾਂ ਨੂੰ ਵੀ ਇਹ ਸਹੂਲਤ ਦਿੱਤੀ ਜਾਵੇ। ਕੈਂਪ ਵਿੱਚ ਭਾਰਤੀ ਫੌਜ ਵੱਲੋਂ ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਅਗੌਲ ਦੇ ਪ੍ਰਧਾਨ ਦਫੇਦਾਰ ਹਰਜਿੰਦਰ ਸਿੰਘ ਖਹਿਰਾ, ਜਨਰਲ ਸਕੱਤਰ ਨਾਇਕ ਇੰਦਰਜੀਤ ਸਿੰਘ ਖਹਿਰਾ, ਪ੍ਰਚਾਰ ਸਕੱਤਰ ਨਾਇਕ ਦਰਬਾਰਾ ਸਿੰਘ ਅਤੇ ਨਾਇਕ ਪਰਮਿੰਦਰ ਸਿੰਘ ਸਹੌਲੀ ਤੇ ਸੇਵਾ ਪੰਜਾਬ ਦੇ ਪ੍ਰ੍ਯੈੱਸ ਸਕੱਤਰ ਹੌਲਦਾਰ ਸੰਤੋਖ ਸਿੰਘ ਭਾਦਸੋਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪਤਵੰਤੇ ਸੱਜਣਾਂ ਵਜੋਂ ਸਾਬਕਾ ਸਰਪੰਚ ਸ. ਉਂਕਾਰ ਸਿੰਘ ਅਗੌਲ ਆਗੂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕਲੱਬ ਦੇ ਪ੍ਰਧਾਨ ਸ. ਦਵਿੰਦਰ ਸਿੰਘ ਅਤੇ ਮੈਂਬਰਾਂ ਤੋਂ ਇਲਾਵਾ ਸੂਬੇਦਾਰ ਕ੍ਰਿਸ਼ਨ ਕੁਮਾਰ, ਸੂਬੇਦਾਰ ਸੁੱਚਾ ਸਿੰਘ ਸਹੌਲੀ ਸਮੇਤ ਭਾਰੀ ਗਿਣਤੀ ਵਿੱਚ ਸਾਬਕਾ ਸੈਨਿਕ ਅਤੇ ਪਿੰਡ ਵਾਸੀ ਹਾਜ਼ਰ ਸਨ।

Send this to a friend