ਨਵੀਂ ਦਿੱਲੀ, 2 ਫਰਵਰੀ (ਪੀ.ਟੀ.)-ਹੁਣ ਤੱਕ ਦੇ ਸਭ ਤੋਂ ਕਠਿਨ ਚੋਣਾਂ ਦਾ ਸਾਹਮਣਾ ਕਰਨ ਜਾ ਰਹੇ ਕਾਂਗਰਸ ਦੇ ਉ¤ਘੇ ਨੇਤਾ ਨੇ ਇਹ ਪ੍ਰਸ਼ਨ ਉਠਾਇਆ ਹੈ ਕਿ 2009 ਦੀਆਂ ਆਮ ਚੋਣਾਂ ਦੇ ਬਾਅਦ ਸੱਤਾਧਾਰੀ ਸਰਕਾਰ ਦੀ ਅਗਵਾਈ ਕਰਨਾ ਪਾਰਟੀ ਦੀ ਦੂਰਅੰਦੇਸ਼ੀ ਸੋਚ ਸੀ। ਇਸ ਨੇਤਾ ਨੇ ਭਾਵੇਂ ਸਵੀਕਾਰ ਕੀਤਾ ਹੈ ਕਿ ਗੱਠਜੋੜ ਇਕ ਮਜਬੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਪਿਛਲੀਆਂ ਚੋਣਾਂ ਦੇ ਬਾਅਦ ਵਿਰੋਧੀ ਧਿਰ ਵਿਚ ਬੈਠਣਾ ਚਾਹੀਦਾ ਸੀ ਤਾਂ ਕਿ ਉਹ ਅਗਲੀਆਂ ਚੋਣਾਂ ਤੋਂ ਬਾਅਦ ਆਪਣੇ ਬਲਬੂਤੇ ’ਤੇ ਸਰਕਾਰ ਬਣਾਉਣ ਦੀ ਸਥਿਤੀ ’ਚ ਹੁੰਦੀ।