May 1, 2026 8:25 pm

ਬੰਦੂਕ ਦੀ ਨੋਕ ’ਤੇ ਭਰਾ ਦੇ ਸਾਹਮਣੇ ਸਮੂਹਿਕ ਜਬਰ ਜਨਾਹ

ਮੁਜ਼ੱਫਰਨਗਰ, 2 ਫਰਵਰੀ (ਪੀ.ਟੀ.)-ਸਹਾਰਨਪੁਰ ਜ਼ਿਲ੍ਹੇ ’ਚ ਬੰਦੂਕ ਦੀ ਨੋਕ ’ਤੇ ਭਰਾ ਦੇ ਸਾਹਮਣੇ ਇੱਕ 18 ਸਾਲਾ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਸ਼ਿਕਾਰ ਲੜਕੀ ਅਤੇ ਉਸ ਦਾ ਭਰਾ ਸਹਾਰਨਪੁਰ ਤੋਂ ਕਰਨਾਲ ਜਾ ਰਹੇ ਸਨ। ਉਹ ਲੜਕੀ ਨੂੰ ਨੇੜੇ ਦੇ ਖੇਤਾਂ ’ਚ ਲੈ ਗਏ ਜਿਥੇ ਉਸ ਨਾਲ ਬੰਦੂਕ ਦੀ ਨੋਕ ’ਤੇ ਜਬਰ ਜਨਾਹ ਕੀਤਾ ਅਤੇ ਦੋਸ਼ੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਨ੍ਹਾਂ ਨੂੰ ਜਾਨ ਤੋਂ ਮਾਰ ਦੇਣਗੇ। ਪੁਲਿਸ ਨੇ ਕੇਸ ਦਰਜ ਕਰਕੇ ਲੜਕੀ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਹੈ।

Send this to a friend