ਘਰਾਚੋ ’ਚ ਚਿੱਟ ਫੰਡ ਕੰਪਨੀ ਦੀ ਠੱਗੀ ਕਾਰਨ ਕਿਸਾਨ ਵੱਲੋਂ ਖੁਦਕੁਸ਼ੀ

ਭਵਾਨੀਗੜ੍ਹ, 24 ਫਰਵਰੀ (ਕ੍ਰਿਸ਼ਨ ਗਰਗ)-ਪਿੰਡ ਘਰਾਚੋਂ ਦੇ ਇਕ ਕਿਸਾਨ ਸੁਖਵਿੰਦਰ ਸਿੰਘ ਨੇ ਚਿੱਟ ਫੰਡ ਕੰਪਨੀ ਵਿਚ ਪੈਸੇ ਫਸ ਜਾਣ ਕਾਰਨ ਬੀਤੀ ਰਾਤ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਪਿਤਾ ਭਰਭੂਰ ਸਿੰਘ ਫੌਜ ਅਤੇ ਬਿਜਲੀ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਸਨ। ਉਨ੍ਹਾਂ ਨੂੰ ਸੇਵਾ ਮੁਕਤ ਸਮੇਂ ਮਿਲੇ 18 ਲੱਖ ਰੁਪਏ ਸੁਖਵਿੰਦਰ ਸਿੰਘ ਨੇ ਕਰਾਉਨ ਚਿੱਟ ਫੰਡ ਕੰਪਨੀ ਵਿਚ ਲਗਾ ਦਿੱਤੇ ਸਨ। ਪੈਸੇ ਵਾਪਸ ਮੰਗਣ ਤੇ ਕੰਪਨੀ ਦਾ ਏਂਜੰਟ ਉਨ੍ਹਾਂ ਨੂੰ ਪੈਸੇ ਵਾਪਸ ਨਹੀਂ ਕਰ ਰਿਹਾ ਸੀ, ਜਿਸਤੋਂ ਤੰਗ ਆਏ ਸੁਖਵਿੰਦਰ ਸਿੰਘ ਨੇ ¦ਘੀ ਰਾਤ ਆਪਣੇ ਘਰ ਅੰਦਰ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਕਿਸਾਨ ਯੂਨੀਅਨ ਉਗਰਾਹਾਂ ਦੇ ਮਨਜੀਤ ਸਿੰਘ ਘਰਾਚੋਂ ਨੇ ਦੱਸਿਆ ਕਿ ਅੱਜ ਯੂਨੀਅਨ ਦੇ ਵਰਕਰਾਂ ਅਤੇ ਪਿੰਡ ਦੇ ਪਤਵੰਤਿਆਂ ਸਾਹਮਣੇ ਚਿੱਟ ਫੰਡ ਕੰਪਨੀ ਦੇ ਏਜੰਟ ਵਿਕਾਸ ਮਿੱਤਲ ਨੇ ਪੀੜਤ ਪਰਿਵਾਰ ਨੂੰ ਤਿੰਨ ਲੱਖ ਰੁਪਏ ਦਾ ਚੈਕ ਅਤੇ 12 ਲੱਖ ਰੁਪਏ ਦਾ ਜ਼ਮੀਨ ਤੇ ਬਿਆਨਾ ਲਿਖਵਾਉਣ ਉਪਰੰਤ ਸਮਝੌਤਾ ਹੋ ਗਿਆ ਹੈ। ਥਾਣਾ ਬਾਲੀਆਂ ਦੀ ਮੁਖੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਭਰਪੂਰ ਸਿੰਘ ਵਲੋਂ ਪੁਲੀਸ ਕੋਲ ਲਿਖਤੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸੁਖਵਿੰਦਰ ਸਿੰਘ ਨੇ ਆਰਥਿਕ ਤੰਗ ਕਾਰਨ ਖੁਦਕੁਸ਼ੀ ਕੀਤੀ ਹੈ। ਪੁਲੀਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸ਼ਾਂ ਨੂੰ ਸੌਂਪ ਦਿੱਤੀ।

Send this to a friend