May 10, 2026 12:01 pm

ਤੀਸਰੇ ਦਿਨ ਵੀ ਸਫਾਈ ਸੇਵਕਾ ਦੀ ਹੜੜਾਲ ਰਹੀ ਜਾਰੀ

ਰਾਮਪੁਰਾ ਫੂਲ, 23 ਫਰਵਰੀ (ਮਨਦੀਪ ਢੀਗਰਾ)- ਤਨਖਾਹਾਂ ਨਾ ਮਿਲਣ ਤੋਂ ਪ੍ਰੇਸ਼ਾਨ ਸਫਾਈ ਸੇਵਕ ਯੂਨੀਅਨ ਰਾਮਪੁਰਾ ਦੀ ਹੜਤਾਲ ਅੱਜ ਤੀਸਰੇ ਦਿਨ ਵੀ ਜ਼ਾਰੀ ਰਹੀ । ਹੜਤਾਲ ਦੇ ਤੀਸਰੇ ਦਿਨ ਅੱਜ ਸਵੇਰ ਸਫਾਈ ਸੇਵਕਾ ਵੱਲੋ ਨਗਰ ਕੋਸ਼ਲ ਦੇ ਦਫਤਾਰ ਦੇ ਕਰਮਚਾਰੀਆਂ ਨੂੰ ਬਾਹਰ ਕੱਢਕੇ ਦਫਤਰ ਨੂੰ ਜਿੰਦਾ ਲਗਾ ਦਿੱਤਾ ਗਿਆ । ਇਸ ਦੋਰਾਨ ਸਫਾਈ ਸੇਵਕਾ ਵੱਲੋ ਨਗਰ ਕੋਸ਼ਲ ਦਫਤਰ ਦੇ ਬਾਹਰ ਧਰਨਾ ਲਗਾਕੇ ਨਗਰ ਕੋਸ਼ਲ ਅਧਿਕਾਰੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਉਧਰ ਦੂਜੇ ਪਾਸੇ ਨਗਰ ਕੋਸ਼ਲ ਦਫਤਰ ਵਿੱਚ ਅੱਜ ਬਿਜਲੀ ਪਾਣੀ ਦੇ ਬਿਲਾ, ਪ੍ਰੋਪਰਟੀ ਟੈਕਸ, ਦੁਕਾਨਾ ਦਾ ਕਿਰਾਇਆ ਸਮੇਤ ਨਕਸ਼ਾ ਫੀਸ ਇਕੱਠੀ ਕਰਨ ਦੀ ਬੋਲੀ ਰੱਖੀ ਹੋਣ ਕਾਰਨ ਕੋਸ਼ਲ ਪ੍ਰਧਾਨ ਮਨਦੀਪ ਕਰਕਰਾ ਅਤੇ ਕਾਰਜ਼ ਸਾਧਕ ਅਫਸਰ ਰਮੇਸ਼ ਕੁਮਾਰ ਵੱਲੋ ਸਫਾਈ ਸੇਵਕਾ ਨੂੰ ਮਨਾਉਣ ਲਈ ਕਾਫੀ ਜੱਦੋ ਜਹਿਦ ਕਰਨੀ ਪਈ। ਉਕਤ ਅਧਿਕਾਰੀਆ ਵੱਲੋਂ ਭਰੋਸਾ ਦਿੱਤੇ ਜਾਣ ਤੇ ਸਫਾਈ ਸੇਵਕਾ ਨੇ ਦਫਤਰ ਦੇ ਜਿੰਦੇ ਤਾਂ ਖੋਲ ਦਿੱਤੇ ਪ੍ਰੰਤੂ ਹੜਤਾਲ ਅਤੇ ਧਰਨਾ ਜ਼ਾਰੀ ਰੱਖਿਆਂ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਿੱਟੂ ਪਿਆਰੇ, ਜ਼ਿਲ੍ਹਾ ਸਲਾਹਕਾਰ ਦੀਪਕ ਕੁਮਾਰ, ਰਾਮਪੁਰਾ ਪ੍ਰਧਾਨ ਕਾਲਾ ਰਾਮ ਨੇ ਧਰਨੇ ਨੂੰ ਸੰਬੋਧਨ ਕੀਤਾ।

Send this to a friend