May 10, 2026 12:59 pm

ਦੋ ਕਿਲੋ ਹੈਰੋਇਨ ਸਮੇਤ ਚਾਰ ਤਸਕਰ ਕਾਬੂ

ਮਮਦੋਟ, 23 ਫਰਵਰੀ (ਲਛਮਣ ਸੰਧੂ)- ਐਸ.ਟੀ.ਐਫ. ਅੰਮ੍ਰਿਤਸਰ ਦੀ ਟੀਮ ਅਤੇ ਬੀ.ਐਸ.ਐਫ. 118 ਬਟਾਲੀਅਨ ਵਲੋਂ ਚੈਕ ਪੋਸਟ ਜਲੋ ਕੇ ਦੇ ਤਾਰੋਂ ਪਾਰ ਚਲਾਏ ਵਿਸ਼ੇਸ਼ ਸਰਚ ਓਪਰੇਸ਼ਨ ਦੌਰਾਨ 2 ਕਿਲੋ 50 ਗ੍ਰਾਮ ਹੈਰੋਇਨ ਬਰਾਮਦ ਕਰਕੇ ਚਾਰ ਤਸਕਰਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ।ਪਤਰਕਾਰ ਸੰਮੇਲਨ ’ਚ ਜਾਣਕਾਰੀ ਦਿੰਦੇ ਹੋਏ ਐਸ.ਟੀ.ਐਫ. ਏ.ਆਈ.ਜੀ. ਰਸ਼ਪਾਲ ਸਿੰਘ ਦੀ ਟੀਮ ਨੂੰ ਸੂਚਨਾਂ ਮਿਲੀ ਸੀ ਕਿ ਸਰਹਦ ‘ਤੇ ਤਾਰੋਂ ਪਾਰ ਚੈਕ ਪੋਸਟ ਜੱਲੋ ਕੇ ਦੇ ਇਲਾਕੇ ’ਚ ਖੇਤੀ ਕਰਨ ਦੀ ਆੜ ਵਿਚ ਕੁਝ ਲੋਕਾਂ ਦੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਹਨ ਅਤੇ ਇੰਨਾਂ ਦੇ ਜ਼ਰੀਏ ਇਧਰ ਭਾਰਤੀ ਖੇਤਰ ’ਚ ਨਸ਼ੇ ਦੀ ਖੇਪ ਭੇਜੀ ਜਾ ਸਕਦੀ ਹੈ, ਜਿਸ ਨੂੰ ਵੱਖ-ਵੱਖ ਸ਼ਹਿਰਾਂ ਵਿਚ ਸਮੱਗਲਰਾਂ ਨੂੰ ਸਪਾਲਈ ਕੀਤਾ ਜਾਣਾ ਹੈ।ਇਸੇ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਐਸ.ਟੀ.ਐਫ. ਅੰਮ੍ਰਿਤਸਰ ਅਤੇ ਬੀ.ਐਸ.ਐਫ. ਵਲੋਂ ਅਜ ਸਵੇਰੇ ਚਲਾਏ ਵਿਸ਼ੇਸ਼ ਸਰਚ ਓਪਰੇਸ਼ਨ ਦੌਰਾਨ ਗੇਟ ਨੰ: 208 ਐਮ ਦੇ ਪਿਲਰ ਨੰ: 207/10 ਦੇ ਕੋਲੋਂ ਜ਼ਮੀਨ ‘ਚ ਦਬੇ ਹੋਏ ਵਖ-ਵਖ ਚਾਰ ਪੈਕੇਟਾਂ ‘ਚ 2 ਕਿਲੋ 50 ਗਰਾਮ ਹੈਰੋਇਨ ਬਰਾਮਦ ਹੋਈ ਅਤੇ ਇਸ ਦੇ ਸਬੰਧ ਵਿੱਚ ’ਚ ਨੌਜਵਾਨ ਤਸਕਰ ਮਨਜੀਤ ਸਿੰਘ ਪੁਤਰ ਸਿਕੰਦਰ ਸਿੰਘ ਵਾਸੀ ਹਜ਼ਾਰਾ ਸਿੰਘ ਵਾਲਾ, ਸ਼ਰਮਾਂ ਸਿੰਘ, ਸਤਨਾਮ ਸਿਮਘ ਅਤੇ ਗੁਲਸ਼ਨ ਸਿੰਘ ਪੁਤਰਾਨ ਲਖਾ ਸਿੰਘ ਵਾਸੀ ਟਾਹਲੀਵਾਲਾ (ਜਲਾਲਾਬਾਦ) ਨੂੰ ਵੀ ਗ੍ਰਿਫਤਾਰ ਕੀਤਾ ਹੈ।ਇਸ ਮੌਕੇ ਟੀਮ ਦੇ ਡੀ.ਐਸ.ਪੀ. ਕਿਰਪਾਲ ਸਿੰਘ, ਇੰਸਪੈਕਟਰ ਅਰੁਣ ਸ਼ਰਮਾਂ, ਐਸ.ਆਈ. ਛਿੰਦਰ ਸਿੰਘ ਭਲਵਾਨ ਵੀ ਮੌਜੂਦ ਸਨ।

Send this to a friend