May 10, 2026 10:59 am

ਹਰਿਆਣਾ ਸੂਬਾ ਰੱਖਿਆ ਖੇਤਰ ਦੀ ਲੋੜਾਂ ਦੀ ਪੂਰਤੀ ਲਈ ਵਿਨਿਰਮਾਣ ਉਦਯੋਗ ਖੇਤਰਾਂ ’ਚ ਕਦਮ ਰੱਖੇਗਾ : ਮਨੋਹਰ ਲਾਲ

ਚੰਡੀਗੜ੍ਹ, 23 ਫ਼ਰਵਰੀ– ਹਰਿਆਣਾ ਸੂਬਾ ਰੱਖਿਆ ਖੇਤਰ ਦੀ ਲੋਂੜਾਂ ਦੀ ਪੂਰਤੀ ਲਈ ਵੱਖ-ਵੱਖ ਵਿਨਿਰਮਾਣ ਉਦਯੋਗ ਖੇਤਰਾਂ ਵਿਚ ਕਦਮ ਰੱਖਣ ਜਾ ਰਿਹਾ ਹੈ। ਕੇਂਦਰੀ ਰੱਖਿਆ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਕਣ ਨੇ ਅੱਜ ਨਵੀਂ ਦਿੱਲੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਮੰਤਰੀ ਮਨੋਹਰ ਲਾਲ ਦੇ ਨਾਲ ਮੀਟਿੰਗ ਕਰਕੇ ਰੱਖਿਆ ਖੇਤਰ ਦੀ ਲੋਂੜ੍ਹਾਂ ਦੀ ਸਪਲਾਈ ਲਈ ਹਰਿਆਣਾ ਸੂਬੇ ਵਿਚ ਵੱਖ-ਵੱਖ ਵਿਨਿਰਮਾਣ ਉਦਯੋਗਾਂ ਨੂੰ ਸਥਾਪਿਤ ਕੀਤੇ ਜਾਣ ਦੀ ਦਿਸ਼ਾ ਵਿਚ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਮੀਡੀਆ ਨੂੰ ਦਸਿਆ ਕਿ ਹਰਿਆਣਾ ਸੂਬੇ ਵਿਚ ਆਟੋਮੋਬਾਇਲ ਉਦਮ ਖੇਤਰ ਪਹਿਲਾਂ ਤੋਂ ਹੀ ਕਾਫੀ ਵਿਕਸਿਤ ਹੈ ਅਤੇ ਇਸ ਉਦਯੋਗ ਦੀ ਵਾਧਾ ਦਰ ਵੀ ਕਾਫੀ ਹੈ। ਹਰਿਆਣਾ ਸੂਬਾ ਹੁਣ ਸੈਨਾਵਾਂ ਦੀ ਲੋਂੜਾਂ ਨੂੰ ਪੂਰਾ ਕਰਨ ਲਈ ਵੀ ਵਿਨਿਰਮਾਣ ਉਦਯੋਗਾਂ ਨੂੰ ਸਥਾਪਿਤ ਕਰਨ ਵੱਲੋ ਵੱਧ ਰਿਹਾ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਰੱਖਿਆ ਮੰਤਰੀ ਦੇ ਨਾਲ ਮੀਟਿੰਗ ਵਿਚ ਸੈਨਾਵਾਂ ਦੀ ਲੋਂੜ੍ਹਾਂ ਲਈ ਹਰਿਆਣਾ ਵਿਚ ਵੱਖ-ਵੱਖ ਵਿਨਿਰਮਾਣ ਉਦਯੋਗਾਂ ਨੂੰ ਸਥਾਪਿਤ ਕਰਨ ਦੀ ਦਿਸ਼ਾ ਵਿਚ ਛੇਤੀ ਹੀ ਰੱਖਿਆ ਮੰਤਰਾਲੇ ਦੀ ਵਿਨਿਰਮਾਣ ਇਕਾਈ ਦੇ ਨਾਲ ਸੂਖ਼ਮ, ਛੋਟ ਤੇ ਮੱਧਮ ਉਦਮਾਂ ਨਾਲ ਮੀਟਿੰਗ ਕੀਤੇ ਜਾਣ ਦੇ ਆਦੇਸ਼ ਵੀ ਰੱਖਿਆ ਮੰਤਰੀ ਵੱਲੋਂ ਦਿੱਤੀ ਹਨ। ਮਿਸ਼ਰਤ ਧਾਤੂ ਨਿਗਮ ਲਿਮਟਿਡ ਨੂੰ ਹਰਿਆਣਾ ਵਿਚ 10 ਏਕੜ ਜਮੀਨ ਮਹੁੱਈਆ ਕਰਵਾਈ ਹੈ। ਮਿਸ਼ਰਤ ਧਾਤੂ ਨਿਗਮ ਲਿਮਟਿਡ ਵੱਲੋਂ ਹਰਿਆਣਾ ਵਿਚ ਛੇਤੀ ਹੀ ਰੱਖਿਆ ਲੋਂੜ੍ਹਾਂ ਲਈ ਵਿਨਿਰਮਾਣ ਸ਼ੁਰੂ ਕੀਤਾ ਜਾਵੇਗਾ। ਹਰਿਆਣਾ ਵਿਚ ਰੱਖਿਆ ਯੂਨੀਵਰਸਿਟੀ ਸਥਾਪਿਤ ਕੀਤੇ ਜਾਣ ਦੇ ਸਬੰਧ ਵਿਚ ਮੀਡੀਆ ਵੱਲੋਂ ਕੀਤੇ ਗਏ ਸੁਆਲ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਰੱਖਿਆ ਮੰਤਰੀ ਦੇ ਨਾਲ ਹੋਈ ਮੀਟਿੰਗ ਵਿਚ ਇਸ ਬਾਰੇ ਵਿਚ ਕੋਈ ਵਿਚਾਰ-ਵਟਾਂਦਰਾ ਨਹੀਂ ਹੋਇਆ, ਲੇਕਿਨ ਫਿਰ ਵੀ ਹਰਿਆਣਾ ਵਿਚ ਰੱਖਿਆ ਯੂਨੀਵਰਸਿਟੀ ਵਿਕਸਿਤ ਕੀਤੀ ਜਾਵੇਗੀ।

Send this to a friend