ਚੰਡੀਗੜ੍ਹ, 23 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਵਿਚ ਬੈਠੇ ਪੰਜਾਬੀ ਨਸ਼ਾ ਤਸਕਰਾਂ ਦੀ ਲਿਸਟ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦਿਤੀ ਹੈ। ਕੈਨੇਡਾ ਵਿਚ ਬੈਠੇ ਇਹ ਸਾਰੇ ਨਸ਼ਾ ਤਸਕਰੀ ਮਾਮਲੇ ਵਿਚ ਪੰਜਾਬ ਪੁਲਿਸ ਦੇ ਭਗੌੜੇ ਹਨ।ਸੂਚੀ ’ਚ ਪਰਮਿੰਦਰ ਸਿੰਘ ਪਿੰਦੀ, ਸਰਬਜੀਤ ਸਿੰਘ ਪੰਧੇਰ, ਰਣਜੀਤ ਸਿੰਘ ਔਜਲਾ, ਰਣਜੀਤ ਕੌਰ ਕਾਹਲੋਂ, ਨਿਰੰਕਾਰ ਸਿੰਘ ਢਿਲੋਂ, ਗੁਰਸੇਵਕ ਸਿੰਘ ਢਿਲੋਂ, ਅਮਰਜੀਤ ਸਿੰਘ ਕੂਨਰ, ਲਹਿੰਬਰ ਸਿੰਘ ਦਾ ਨਾਂਅ ਸ਼ਾਮਿਲ ਹੈ।