May 10, 2026 8:40 am

ਭਾਰਤ-ਕੈਨੇਡਾ ’ਚ 6 ਸਮਝੌਤੇ

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਜਸਟਿਨ ਟਰੂਡੋ ਦਾ ਗਰਮਜੋਸ਼ੀ ਨਾਲ ਸਵਾਗਤ

ਨਵੀਂ ਦਿੱਲੀ, 23 ਫਰਵਰੀ- ਭਾਰਤ ਦੌਰੇ ’ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਜਸਟਿਸ ਟਰੂਡੋ ਨੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਤੋਂ ਬਾਅਦ ਹੈਦਰਾਬਾਦ ਹਾਊਸ ‘ਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਇਕ-ਦੂਜੇ ਨਾਲ ਗਰਮਜੋਸ਼ੀ ਨਾਲ ਹਥ ਮਿਲਾਇਆ। ਇਥੇ ਦੋ-ਪਖੀ ਵਾਰਤਾ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ 6 ਸਮਝੌਤੇ ਹੋਏ ਹਨ। ਗਲਬਾਤ ਤੋਂ ਬਾਅਦ ਦੋਹਾਂ ਨੇਤਾਵਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ।ਸ਼੍ਰੀ ਮੋਦੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਟਰੂਡੋ ਦੇ ਭਾਰਤ ਆਉਣ ਦੀ ਸਾਨੂੰ ਬਹੁਤ ਬੇਸਬਰੀ ਨਾਲ ਉਡੀਕ ਸੀ।
ਸਾਨੂੰ ਖੁਸ਼ੀ ਹੈ ਕਿ ਉਹ ਆਪਣੀ ਪਤਨੀ ਅਤੇ ਆਪਣੇ ਬਚਿਆਂ ਨਾਲ ਭਾਰਤ ਆਏ ਹਨ।ਮੁਲਾਕਾਤ ਤੋਂ ਪਹਿਲਾਂ ਤੁਸੀਂ ਭਾਰਤ ਦੇ ਵਖ-ਵਖ ਸ਼ਹਿਰਾਂ ਦਾ ਦੌਰਾ ਕੀਤਾ।ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਨਾਲ ਰਾਜਨੀਤਿਕ ਭਾਗੀਦਾਰੀ ਨੂੰ ਅਗੇ ਵਧਾਉਣ ਲਈ ਭਾਰਤ ਬਹੁਤ ਵਧ ਮਹਤਵ ਦਿੰਦਾ ਹੈ। ਸਾਡੇ ਸੰਬੰਧ ਲੋਕਤੰਤਰ, ਬਹੁਲਵਾਦ, ਕਾਨੂੰਨ ਦੀ ਸਰਵਉਚਤਾ ਅਤੇ ਆਪਸੀ ਸੰਪਰਕ ਦੇ ਆਧਾਰ ‘ਤੇ ਹੈ।ਉਨ੍ਹਾਂ ਨੇ ਕਿਹਾ ਹੈ ਕਿ ਅਤਵਾਦ ਅਤੇ ਉਗਰਵਾਦ ਦੇ ਵਿਰੋਧ ਲੜਨ ਲਈ ਪ੍ਰਧਾਨ ਮੰਤਰੀ ਟਰੂਡੋ ਅਤੇ ਮੈਂ ਸਹਿਮਤ ਹੋਏ ਹਨ। ਸ਼ੁਕਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਦਾ ਪੀ. ਐਮ. ਮੋਦੀ ਵਲੋਂ ਰਾਸ਼ਟਰਪਤੀ ਭਵਨ ‘ਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਬਾਅਦ ’ਚ ਪ੍ਰਧਾਨ ਮੰਤਰੀ ਨੇ ਸ੍ਰੀ ਟਰੂਡੋ ਨਾਲ ਹੈਦਰਾਬਾਦ ਹਾਊਸ ਵਿਖੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਦੋਹਾਂ ਦੇਸ਼ਾਂ ਵਿਚਕਾਰ ਕਈ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ’ਚ 1 ਲੱਖ 20 ਹਜ਼ਾਰ ਭਾਰਤੀ ਵਿਦਿਆਰਥੀ ਹਨ।ਅਸੀਂ ਉਚ ਸਿਖਿਆ ਲਈ ਹੋਰ ਕਰਾਰ ਕਰ ਰਹੇ ਹਾਂ।ਟਰੂਡੋ 17 ਫਰਵਰੀ ਨੂੰ ਭਾਰਤ ਦੌਰੇ ‘ਤੇ ਪੁਜੇ ਸਨ।

Send this to a friend