May 10, 2026 7:22 am

ਹੋਲੇ ਮਹਲੇ ਦੀਆਂ ਤਿਆਰੀਆਂ ਸਬੰਧੀ ਸਿਵਲ ਸਰਜਨ ਵੱਲੋਂ ਦੌਰਾ

ਕੀਰਤਪੁਰ ਸਾਹਿਬ, 22 ਫਰਵਰੀ (ਅਮਰਾਨ ਖਾਨ)-ਹੋਲੇ-ਮਹਲੇ ਦੀਆਂ ਤਿਆਰੀਆ ਨੂੰ ਮੁਖ ਰਖਦੇ ਹੋਏ ਅਜ ਡਾ. ਹਰਵਿੰਦਰ ਕੋਰ ਸਿਵਲ ਸਰਜਨ ਰੂਪਨਗਰ, ਸਹਾਇਕ ਸਿਵਲ ਸਰਜਨ ਮੈਡਮ ਰੀਟਾ ਅਤੇ ਡਾ. ਅਵਤਾਰ ਸਿੰਘ ਮੇਲਾ ਅਫਸਰ ਵਲੋ ਪੀ.ਐਚ.ਸੀ ਕੀਰਤਪੁਰ ਸਾਹਿਬ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੋਰਾਨ ਉਨ੍ਹਾਂ ਨੇ ਮੁਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਵਿਖੇ ਹੋਲੇ-ਮਹਲੇ ਦੋਰਾਨ ਡਾਕਟਰਾਂ ਦੀਆਂ ਅਤੇ ਹੋਰ ਐਮਰਜੈਂਸੀ ਸਟਾਫ ਦੀ ਤਾਇਨਾਤੀ ਸੰਬਧੀ ਪੜਤਾਲ ਕੀਤੀ ।ਹੋਲੇ ਮਹਲੇ ਦਾ ਇਤਿਹਾਸਕ ਪਖ ਅਤੇ ਸ਼ਰਧਾਲੂਆਂ ਦੀ ਗਿਣਤੀ ਨੂੰ ਦੇਖਦੇ ਹੋਏ ਕਿਸੇ ਅਨਸੁਖਾਵੀਂ ਘਟਨਾ ਹੋਣ ਤੇ ਸਥਿਤੀ ਨੂੰ ਕਾਬੂ ਕਰਣ ਲਈ ਹਸਪਤਾਲ ਵਿਖੇ ਮੋਜੂਦ ਸਿਹਤ ਸੇਵਾਵਾਂ ਅਤੇ ਸਾਜੋ ਸਮਾਨ ਦੀ ਜਾਂਚ ਵੀ ਕੀਤੀ ਗਈ। ਉਨ੍ਹਾਂ ਦਿਸ਼ਾ ਨਿਰਦੇਸ਼ ਦਿਤੇ ਕਿ ਜੇਕਰ ਐਮਰਜੈਂਸੀ ਸੇਵਾਵਾਂ ਲਈ ਹੋਰ ਲੋੜੀਂਦੀ ਦਵਾਈਆਂ ਮੰਗਵਾਉਣ ਦੀ ਜਰੂਰਤ ਹੈ ਤਾਂ ਤੁਰੰਤ ਇਸ ਤੇ ਕਾਰਵਾਈ ਕੀਤੀ ਜਾਵੇ।ਪੀ.ਐਚ.ਸੀ. ਕੀਰਤਪੁਰ ਸਾਹਿਬ ਅਧੀਨ 3 ਆਰਜ਼ੀ ਡਿਸਪੈਂਸਰੀਆਂ ਜੋ ਕਿ ਪਤਾਲਪੁਰੀ, ਮਨਾਲੀ-ਕੀਰਤਪੁਰ ਔਵਰ ਬਰਿਜ ਅਤੇ ਟ੍ਰਾਂਸਿਟ-ਪੁਆਂਇਟ ਕੀਰਤਪੁਰ ਸਾਹਿਬ ਵਿਖੇ ਹੋਲੇ ਮੁਹਲੇ ਦੋਰਾਣ ਚਲਣਗੀਆਂ ਉਨ੍ਹਾਂ ਦਾ ਜਾਇਜਾ ਸਿਵਲ ਸਰਜਨ ਰੂਪਨਗਰ ਵਲੋ ਲਿਆ ਗਿਆ ਅਤੇ ਉਂਨ੍ਹਾ ਵਲੋ ਪੀ.ਐਚ.ਸੀ ਕੀਰਤਪੁਰ ਸਾਹਿਬ ਵਲੋ ਕੀਤੇ ਗਏ ਇੰਤਜਾਮਾ ਦੀ ਸ਼ਲਾਘਾ ਕੀਤੀ ਗਈ ।ਡਾ. ਪਵਨ ਕੁਮਾਰ ਸੀਨੀਅਰ ਮੈਡੀਕਲ ਅਫਸਰ ਨੇ ਜਿਲ੍ਹਾ ਅਧਿਕਾਰੀਆ ਨੂੰ ਵਿਸ਼ਵਾਸ ਦਵਾਂਉਂਦੇ ਹੋਏ ਕਿਹਾ ਕਿ ਹੋਲੇ ਮਹਲੇ ਵਿਚ ਸ਼ਿਰਕਤ ਕਰਨ ਵਾਲੇ ਸ਼ਰਧਾਲੂਆਂ ਲਈ ਪੁਖਤਾ ਇੰਤਜਾਮ ਕੀਤੇ ਗਏ ਹਨ ਅਤੇ ਵਾਰਡ ਰੂਮ ਵਿਚ ਮਰੀਜਾਂ ਦੀ ਦੇਖਭਾਲ ਲਈ ਇੰਤਜਾਮਾ ਲਈ ਦਿਸ਼ਾ ਨਿਰਦੇਸ਼ਾ ਅਨੁਸਾਰ ਹੀ ਕਾਰਵਾਈ ਕੀਤੀ ਗਈ ਹੈ। ਮੁਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਵਿਖੇ ਐਮਰਜੈਂਸੀ ਸੇਵਾਵਾਂ ਨਿਭਾਉਣ ਵਾਲੇ ਮੈਡੀਕਲ ਅਫਸਰ ਅਤੇ ਹੋਰ ਐਮਰਜੈਂਸੀ ਸਟਾਫ ਦੇ ਰਹਿਣ ਦੇ ਵੀ ਪੁਖਤਾ ਇੰਤਜਾਮ ਕੀਤੇ ਗਏ ਹਨ।

Send this to a friend