May 6, 2026 6:07 pm

ਅੱਤਵਾਦ ਦੌਰਾਨ ਮਾਰੇ ਗਏ ਖੱਤਰੀਆਂ ਦੇ ਪਰਿਵਾਰਾਂ ਦੀ ਸਰਕਾਰਾਂ ਨੇ ਨਹੀਂ ਫੜੀ ਬਾਂਹ : ਸਹਿਗਲ

ਸਰਦੂਲਗੜ੍ਹ, 22 ਫਰਵਰੀ (ਵਿਪਨ ਗੋਇਲ)-ਆਲ ਇੰਡਿਆ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਖੱਤਰੀ ਪਰਿਵਾਰਾਂ ਨਾਲ ਵਾਪਰ ਰਹੀਆ ਘਟਨਾਵਾਂ,ਅੱਤਿਆਚਾਰ ਅਤੇ ਅੱਤਵਾਦ ਦੇ ਦੋਰ ਸਮਂੇ ਮਾਰੇ ਗਏ ਖੱਤਰੀ ਪਰਿਵਾਰਾਂ ਦੀ ਬਿਹਤਰੀ ਲਈ ਵਿਚਾਰ ਵਿਟਾਦਰਾਂ ਕੀਤਾ ਗਿਆ। ਆਲ ਇੰਡਿਆਂ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਸਹਿਗਲ ਨੇ ਕਿਹਾ ਕਿ ਪੰਜਾਬ,ਹਰਿਆਣਾ,ਦਿੱਲੀ ਤੇ ਹੋਰ ਸਟੇਟਾਂ ਵਿੱਚ ਅੱਤਵਾਦ ਦੋਰਾਨ ਮਾਰੇ ਗਏ ਹਿੰਦੂ ਖੱਤਰੀਆਂ ਦੇ ਪਰਿਵਾਰਾਂ ਦੀ ਕਿਸੇ ਵੀ ਸਟੇਟ ਸਰਕਾਰ ਜਾਂ ਕੇਂਦਰ ਸਰਕਾਰ ਨੇ ਬਾਂਹ ਨਾ ਫੜਦੇ ਹੋਇਆ ਹਿੰਦੂ ਖੱਤਰੀ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨਾਂ ਕਿਹਾ ਕਿ ਕੇਂਦਰ ਤੇ ਸਟੇਟਾਂ ਦੀਆਂ ਸਰਕਾਰਾਂਨੇ ਕਿਸੇ ਵੀ ਹਿੰਦੂ ਖੱਤਰੀ ਦੇ ਪਰਿਵਾਰਾਂ ਨੂੰ ਜਿਥੇ ਕੋਈ ਵੀ ਮੁਆਵਜ਼ਾਰਾਸ਼ੀ ਨਹੀ ਦਿੱਤੀ ਉਥੇ ਕਿਸੇ ਵੀ ਪਰਿਵਾਰ ਦੇ ਬੱਚੇ ਨੂੰ ਨੋਕਰੀ ਨਹੀ ਦਿੱਤੀ ਮਾਰੇ ਗਏ ਹਿੰਦੂ ਪਰਿਵਾਰਾਂ ਲਈ ਨਾ ਕੋਈ ਕਮਿਸ਼ਨ ਬਿਠਾਇਆ ਆਪਣੀਆਂ ਸਟੇਟਾਂ ਛੱਡ ਕੇ ਦੂਸਰੀਆਂ ਸਟੇਟਾਂ ਵਿੱਚ ਜਾ ਵਸੇ ਖੱਤਰੀ ਪਰਿਵਾਰਾਂ ਲਈ ਮੁੜ ਵਸੇਵਾ ਕਰਾਉਣ ਦੇ ਯਤਨ ਨਾ ਕਰਕੇ ਖੱਤਰੀ ਭਾਈਚਾਰੇ ਦੇ ਵਿਰੋਧੀ ਬਣ ਗਏ ਅਤੇ ਹੁਣ ਆਲ ਇੰਡਿਆ ਵਿੱਚ ਸਾਰੇ ਖੱਤਰੀ ਭਾਈਚਾਰੇ ਨੂੰ ਇੱਕਠਾ ਕਰਨ ਲਈ ਇੱਕ ਵੈਬ ਸਾਇਟ ਬਣਾਈ ਜਾ ਰਹੀ ਹੈ ਜਿਸ ਵਿੱਚ ਸਾਰੇ ਪਰਿਵਾਰਾਂ ਦੀ ਮੈਂਬਰਸ਼ਿਪ ਕਰਕੇ ਖੱਤਰੀ ਭਾਈਚਾਰੇ ਵੱਡਾ ਸੰਘਰਸ਼ ਕਰਕੇ ਆਪਣਾ ਹੱਕ ਲਵੇਗਾ। ਨਰੇਸ਼ ਸਹਿਗਲ ਨੇ ਕਿਹਾ ਕਿ ਪੰਜਾਬ ਅੰਦਰ ਜਿਲਾਂ ਪੱਧਰ ਤੇ ਖੱਤਰੀ ਭਵਨ ਬਣਾਏ ਜਾਣਗੇ ਜਿਸ ਦੇ ਤਹਿਤ ਸਰਦੂਲਗੜ੍ਹ ਵਿੱਚ ਵੀ ਖੱਤਰੀ ਭਵਨ ਬਣਾਇਆ ਜਾਵੇਗਾ। ਉਨਾਂ ਖੱਤਰੀ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਕਿ ਿਉਹ ਬੇਰੁਜਗਾਰ ਵਿਆਕਤੀਆਂ ਲਈ ਪ੍ਰਾਇਵੇਟ ਨੋਕਰੀਆਂ ਦੇ ਵੀ ਪ੍ਰਬੰਧ ਕਰਵਾਉਣਗੇ । ਇਸ ਮੋਕੇ ਸੁਰਿੰਦਰ ਮੋਹਨ ਜਖਮੀ, ਦਿਨੇਸ਼ ਸਹਿਗਲ ਦੀਸ਼ਾ, ਮੋਹਨ ਲੲਲ ਉਪਲ, ਲੱਭੂ ਰਾਮ, ਗੋਬਿੰਦ ਰਾਮ ਮਾਸਟਰ, ਮਨੀਸ਼ ਜਖਮੀ ਐਡਵੋਕੇਟ, ਸ਼ੀਲਾ ਉਪਲ, ਜਵਾਹਰ ਲਾਲ ਉਪਲ, ਹੇਮੰਤ ਹਨੀ ਆਦਿ ਹਾਜ਼ਰ ਸਨ

Send this to a friend