ਆਦਮੀ ਜਾਣ ਬੁਝਕੇ ਗ਼ਲਤੀਆਂ ਕਰਦਾ ਹੈ…

ਬਹੁਤ ਹੀ ਪਹਿਲਾਂ ਇਹ ਆਖਿਆ ਜਾ ਚੁੱਕਾ ਹੈ ਕਿ ਆਦਮੀ ਗਲਤੀਆਂ ਦਾ ਪੁਤਲਾ ਹੈ। ਇਹ ਵੀ ਆਖਿਆ ਜਾ ਚੁੱਕਾ ਹੈ ਕਿ ਇਸ ਪਾਸੇ ਭਗਵਾਨ ਹੈ ਅਤੇ ਇਹੀ ਡੋਰੀ ਦੂਜੇ ਪਾਸੇ ਤੋਂ ਸ਼ੈਤਾਨ ਨੇ ਪਕੜੀ ਹੋਈ ਹੈ। ਇਹ ਵੀ ਆਖਿਆ ਜਾ ਚੁਕਾ ਹੈ ਕਿ ਇਸ ਆਦਮੀ ਦੇ ਵਸ ਦੀ ਕੋਈ ਗਲ ਨਹੀਂ ਹੈ। ਭਗਵਾਨ ਡੋਰੀ ਹਿਲਾਉਂਦਾ ਹੈ ਤਾਂ ਇਹ ਆਦਮੀ ਭਗਵਾਨੀ ਕਿਸਮ ਦੀਆਂ ਹਰਕਤਾ ਕਰਨ ਲਗ ਪੈਂਦਾ ਹੈ ਅਤੇ ਇਹ ਆਦਮੀ-ਪੁਤਲਾ ਜਦ ਸ਼ੈਤਾਨ ਡੋਰੀ ਹਿਲਾਉਂਦਾ ਹੈ ਤਾਂ ਸ਼ੈਤਾਨੀ ਗਲਾਂ ਕਰਨ ਲਗ ਪੈਂਦਾ ਹੈ। ਅਤੇ ਕੁਲ ਮਿਲਾਕੇ ਅਗਰ ਹਿਸਾਬ ਕਿਤਾਬ ਲਗਾਇਆ ਜਾਵੇ ਤਾਂ ਇਹਆਦਮੀ ਭਗਵਾਨੀ ਗਲਾਂ ਘਟ ਅਤੇ ਆਪਣੇ ਜੀਵਨ ਵਿੱਚ ਸ਼ੈਤਾਨੀ ਗਲਾਂ ਜ਼ਿਆਦਾ ਕਰ ਬੈਠਦਾ ਹੈ। ਕੋਈ ਇਹ ਆਖੇ ਕਿ ਉਸ ਪਾਸੋਂ ਭੁਲ ਹੋ ਗਈ ਸੀ ਤਾਂ ਐਸਾ ਆਖਣਾ ਇੱਕ ਬਹੁਤ ਹੀ ਵਡਾ ਝੂਠ ਹੈ। ਇਸ ਆਮੀ ਨੂੰ ਹਰ ਹਰਕਤ ਕਰਲ ਤੋਂ ਪਹਿਲਾਂ ਹੀ ਪਤਾ ਲਗ ਜਾਂਦਾ ਹੈ ਕਿ ਇਹ ਹਰਕਤ ਗ਼ਲਤ ਹੈ ਅਤੇ ਇਸ ਕਰਕੇ ਇਹ ਆਦਮੀ ਆਪਣੀਆਂ ਕੀਤੀਆਂ ਗਲਤ ਗਲਾਂ ਹਮੇਸ਼ਾਂ ਛੁਪਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਹ ਆਦਮੀ ਭਲੀ ਭਾਂਤ ਜਾਣਦਾ ਹੈ ਕਿ ਅਗਰ ਉਸਦੀ ਗਲਤੀ ਬਾਹਰ ਆ ਗਈ ਤਾਂ ਵਡੀਆਂ ਮੁਸੀਖਬਤਾਂ ਆ ਪੈਣਗੀਆਂ। ਇਹ ਛੁਡਾਉਣ ਦੀਆਂ ਹਰਕਤਾਂ ਦਾ ਮਤਲਬ ਤਾਂ ੲਹੀ ਨਿਕਲਦਾ ਹੈ ਕਿ ਇਹ ਆਦਮੀ ਭਲੀ ਭਾਂਤ ਜਾਣਦਾ ਹੈ ਕਿ ਉਹ ਗਲ ਕੰਮ ਕਰ ਬੈਠਾ ਹੈ।
ਇਹ ਆਦਮੀ ਜੀਵਨ ਦਾ ਮਜ਼ਾ ਭਾਲਦਾ ਰਹਿੰਦਾ ਹੈ ਅਤੇ ਇਹ ਵੀ ਇਕ ਸਚਾਈ ਹੈ ਕਿ ਸ਼ੈਤਾਨੀ ਹਰਕਤਾ ਕਰਕੇ ਮਜ਼ਾ ਬੜਾ ਆਉਂਦਾ ਹੈ ਅਤੇ ਜੀਵਨ ਵਿੱਚ ਅਨੰਦ ਮਾਣਨਾ ਇਸ ਆਦਮੀ ਦੀ ਅੰਦਰਲੀ ਭੁਖ ਹੈ ਅਤੇ ਇਹ ਅਨੰਦ ਮਾਣਨ ਵਾਲੀਆਂ ਗਲਾਂ ਬਹੁਤਾ ਕਰਕੇ ਸ਼ੈਤਾਨੀ ਹਰਕਤਾ ਹੀ ਹਨ ਅਤੇ ਇਸ ਗਲ ਦੀ ਆਦਮੀ ਨੂੰ ਭਲੀ ਭਾਂਤ ਸਮਝ ਵੀ ਆ ਚੁਕੀ ਹੈ। ਇਹ ਆਦਮੀ ਜਾਣਦਾ ਹੈ ਕਿ ਪਾਪ ਕਿਸਨੂੰ ਆਖਦੇ ਹਨ। ਇਹ ਆਦਮੀ ਅਜ ਇਹ ਵੀ ਜਾਣਨ ਲਗ ਪਿਆ ਹੈ ਕਿ ਅਪ੍ਰਾਧ ਕਿਸ ਬਲਾ ਦਾ ਨਾਮ ਹੈ। ਇਸ ਆਦਮੀ ਦੀ ਸਮਝ ਵਿੱਚ ਇਹ ਵੀ ਆ ਗਿਆ ਹੈ ਕਿ ਦੁਰਾਚਾਰ ਕੀ ਹੁੰਦੇ ਹਨ। ਇਹ ਆਦਮੀ ਜਦ ਕਦੀ ਵੀ ਕੋਈ ਭਗਵਾਨੀ ਕਿਸਮ ਦੀ ਗਲ ਕਰ ਬੈਠਦਾ ਹੈ ਤਾਂ ਛੁਪਾਉਂਦਾ ਨਹੀਂ ਹੈ ਬਲਕਿ ਕੋਸ਼ਸ਼ ਕਰਦਾ ਹੈ ਕਿ ਉਸਦਾ ਕੀਤਾ ਚੰਗਾ ਕੰਮ ਦੁਨੀਆ ਭਰ ਦੀਆਂ ਨਜ਼ਰਾ ਵਿੱਚ ਆ ਜਾਵੇ ਅਤੇ ਹਰ ਪਾਸੇ ਉਸਦੀ ਜੈ ਜੈਕਾਰ ਹੋ ਜਾਵੇ। ਪਰ ਜਦ ਕਦੀ ਕੋਈ ਮਾੜਾ ਕੰਮ ਕਰ ਬੈਠਦਾ ਹੈ ਤਾ ਫਿਰ ਉਸ ਪਾਸ ਇਕ ਹੀ ਚਾਰਾ ਰਹਿ ਜਾਂਦਾ ਹੈ ਕਿ ਇਹ ਕਾਰਵਾਈ ਦੁਨੀਆਂ ਦੀਆਂ ਨਜ਼ਰਾਂ ਅਤੇ ਕੰਨਾਂ ਤੋਂ ਦੂਰ ਹੀ ਰਖੇ ਅਤੇ ਇਹ ਗਲਾਂ ਅਜ ਛੁਪਾਉਣੀਆਂ ਬਹੁਤ ਹੀ ਮੁਸ਼ਕਿਲ ਵੀ ਹੋ ਗਈਆਂ ਹਨ ਅਤੇ ਗੁਪਤ ਕੈਮਰਿਆਂ ਨੇ ਕਈਆਂ ਦੇ ਜੀਵਨ ਵਿੱਚ ਬਹੁਤ ਵਡੀਆਂ ਮੁਸ਼ਕਿਲਾਂ ਖੜ੍ਹੀਆਂ ਕਰਕੇ ਰਖ ਦਿਤੀਆਂ ਹਨ। ਅਜ ਪ੍ਰਸਾਰ ਦੇ ਸਾਧਨ ਵੀ ਵਧ ਗਏ ਹਨ ਅਤੇ ਅਜ ਰਬ ਵਲੋਂ ਦਿਤੀ ਸਜ਼ਾ ਦਾ ਵਕਤ ਆਉਣ ਤੋਂ ਪਹਿਲਾਂ ਹੀ ਆਦਮੀ ਮਰਨ ਵਾਲਾ ਕਰ ਦਿਤਾ ਜਾਂਦਾ ਹੈ।
ਅਸੀਂ ਜਾਣਦੇ ਹਾਂ ਕਿ ਚੰਗੇ ਕੰਮ ਕਰਨ ਨਾਲ ਸਾਡੀ ਸ਼ੋਭਾ ਵਧਦੀ ਹੈ ਅਤੇ ਅਜੀਬ ਕਿਸਮ ਦੀ ਖੁ;ਸ਼ੀ ਮਿਲਦੀ ਰਹਿੰਦੀ ਹੈ। ਅਤੇ ਜਦ ਅਸੀਂ ਕੋਈਮਾੜਾ ਕਰਮ ਕਰ ਬੈਠਦੇ ਹਾਂ ਅਤੇ ਗਲ ਖੁਲ੍ਹ ਜਾਂਦੀ ਹੈ ਤਾਂ ਸਾਡੀ ਰਜਕੇ ਬਦਲਾਮੀ ਹੁੰਦੀ ਹੈ ਅਤੇ ਤਾ ਜੰਗਲ ਵੀ ਨਹੀਂ ਹਨ ਜਿਥੇ ਆਦਮੀ ਨਸਕੇ ਚਲਾ ਜਾਵੇ ਅਤੇ ਛੁਪਕੇ ਬਾਕੀ ਦਾ ਜੀਵਨ ਕਟ ਸਕੇ ਅਤੇ ਬਦਨਾਮੀ ਦਾ ਜੀਵਨ ਕਟਣਾ ਬਹੁਤ ਹੀ ਮੁਸ਼ਕਿਲ ਵੀ ਹੈ। ਇਹ ਪਾਪ ਕਰਦਿਆ ਸਾਨੂੰ ਮਜ਼ਾ ਜ਼ਰੂਰ ਆਇਆ ਸੀ, ਪਰ ਅਜ ਜਿਹੜਾ ਦੁਖ ਅਸੀਂ ਭੋਗ ਰਹੇ ਹੁੰਦੇ ਹਾਂ ਇਹ ਇਤਨਾ ਭਿਆਨਕ ਹੁੰਦਾ ਹੈ ਕਿ ਆਤਮਘਾਤ ਕਰਨ ਨੂੰ ਵੀ ਦਿਲ ਕਰ ਆਉਂਦਾ ਹੈ।
ਸਾਡੇ ਧਰਮਾਂ ਦੀਆਂ ਬੁਨਿਆਦਾ ਵੀ ਇਸ ਡਰ ਵਿਚੋਂ ਜਨਮ ਲੈਂਦੀਆਂ ਰਹੀਆਂ ਹਨ ਅਤੇ ਸਾਡੇ ਸਿਆਣਿਆਂ ਨੇ ਰਬ ਦੀ ਹੋਂਦ ਖੜ੍ਹੀ ਕਰਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਰਬ ਹਰ ਥਾਂ ਉਤੇ ਨਜ਼ਰ ਰਖੀ ਬੈਠਾ ਹੈ ਅਤੇ ਸਾਡਾ ਹਰ ਪਾਪ, ਹਰ ਅਪ੍ਰਾਧ ਅਤੇ ਹਰ ਦੁਰਾਚਾਰ ਨੋਟ ਕਰ ਚਿਾਹ ਹੈ ਅਤੇ ਇਕ ਦਿਨ ਸਾਨੂੰ ਹਿਸਾਬੁ ਦੇਣਾ ਪਵੇਗਾ ਅਤੇ ਸਾਡੇ ਸਾਹਮਣੇ ਜਮਾਂ, ਨਰਕਾ ਅਤੇ ਚੌਰਜਾਸੀ ਲਖ ਜੂਨਾ ਦਾ ਡਰ ਵੀ ਪਾਇਆ ਗਿਆ ਸੀ। ਪਰਅਜ ਅਗਰ ਘੋਖਿਆ ਜਾਵੇ ਤਾਂ ਇਹ ਆਦਮੀ ਅਜ ਵੀ ਪਾਪ ਕਰੀ ਜਾ ਰਿਹਾ ਹੈ, ਅਪ੍ਰਾਧ ਵੀ ਕਰੀ ਜਾ ਰਿਹਾ ਹੈ ਅਤੇ ਦੁਰਾਚਾਰਾਂ ਦੀ ਸੂਚੀ ਵੀ ਲਡੰਮੀ ਹੁੰਦੀ ਜਾ ਰਹੀ ਹੈ। ਅਜ ਵੀ ਲਗਦਾ ਹੈ ਇਹ ਆਦਮੀ ਸ਼ੈਤਾਨ ਦੇ ਵਸ ਵਿੱਚ ਹੀ ਹੈ। ਅਤੇ ਰੱਬ ਤਾਂ ਸਿਰਫ ਫੈਸਲਾ ਕਰਨ ਲਈ ਹੀ ਰਹਿ ਗਿਆ ਹੈ ਅਤੇ ਸਜ਼ਾ ਦੇ ਰਿਹਾ ਹੈ। ਅਜ ਰਬ ਪਾਸ ਨਰਕਾਂ ਵਿੱਚ ਥਾਂ ਨਹੀਂ ਰਹੀ ਅਤੇ ਜਿਸ ਕਿਸੇ ਨੂੰ ਸਜ਼ਾ ਮਿਲ ਰਹੀ ਹੈ ਉਸਨੂੰ ਇਸ ਧਰਤੀ ਉਤੇ ਕਿਸੇ ਗਰੀਬ ਆਦਮੀ ਦੇ ਘਰ ਜਨਮ ਲੈਕੇ ਫਿਰ ਸਾਰੀ ਉਮਰ ਨਰਕ ਭੋਗਣਾ ਪੈਂਦਾ ਹੈ ਅਤੇ ਧਰਮੀ ਲੋਕਾਂ ਨੇ ਗਰੀਬਾਂ ਨੂੰ ਰਬ ਦੀ ਭਗਤੀ ਕਰਨ ਅਤੇ ਰਬ ਪਾਸੋਂ ਮੁਆਫੀਆਂ ਮੰਗਣ ਅਤੇ ਅਰਦਾਸਾਂ ਕਰਨ ਉਤੇ ਲਗਾ ਰਖਿਆ ਹੈ। ਉਹ ਸੋਚ ਹੀ ਨਹੀਂ ਪਾ ਰਹੇ ਕਿ ਗੁਰਬਤ ਦਾ ਕੋਈ ਦੁਨਿਆਵੀ ਕਾਰਣ ਵੀ ਹੋ ਸਕਦਾ ਹੈ। ਉਹ ਇਹ ਵੀ ਸੋਚ ਨਹੀਂ ਪਾ ਰਹੇ ਕਿ ਇਸ ਦੁਨੀਆਂ ਵਿੱਚ ਹਾਕਮਾਂ, ਅਮੀਰਾਂ ਅਤੇ ਹੀੋਰ ਸ਼ਕਤੀਸ਼ਾਲੀ ਲੋਕਾਂ ਦਾ ਇਕ ਵਖਰਾ ਹੀ ਸਮੂਹ ਬਣ ਚੁਕਾ ਹੈ ਜਿਹੜੇ ਰਲਕੇ ਲੋਕਾਂ ਦੀ ਲੁਟ ਕਰਦੇ ਹਨ ਅਤੇ ਇਕ ਵਡੀ ਸੰਵਿਖਆ ਗਰੀਬਾ ਦੀ ਇਸ ਲਈ ਬਣਾਕੇ ਰਖੀ ਗਈ ਹੈ ਤਾਕਿ ਇਹ ਗਰੀਬ ਲੋਕੀਂ ਸਸਤੀ ਲੇਬਰ ਬਣਕੇ ਹਾਕਮਾਂ, ਅਮੀਰਾਂ ਅਤੇ ਸ਼ਕਤੀਸ਼ਾਲੀ ਲੋਕਾਂ ਦੀ ਸੇਵਾ ਕਰਦੇ ਰਹਿਣ ਅਤੇ ਉਨ੍ਹਾਂ ਦੀ ਸਰਕਾਰੀ ਅਤੇ ਚੋਧਰ ਬਣੀ ਰਵੇ।
ਸੋ ਇਸ ਦੁਨੀਆਂ ਵਿੱਚ ਚੰਗਾ ਵੀ ਅਤੇ ਮੰਦਾ ਵੀ ਆਦਮੀ ਦੀ ਮਰਜ਼ੀ ਨਾਲ ਕੀਤਾ ਜਾ ਰਿਹਾ ਹੈ। ਅਗਰ ਆਦਮੀ ਪਾਸੋਂ ਸ਼ੈਤਾਨ ਵੀ ਗਲਤੀਆ ਕਰਾਉਂਦਾ ਹੈ ਤਾਂ ਵੀ ਉਦੋਂ ਆਦਮੀ ਪੂਰੀ ਹੋਸ਼ ਵਿੱਚ ਹੁੰਦਾ ਹੈ ਅਤੇ ਦੂਜਿਆਂ ਪਾਸੋਂ ਛੁਪਕੇ ਗਲਤੀਆਂ ਕਰਦਾ ਹੈ ਅਤੇ ਫਿਰ ਸਾਰੀ ਉਮਰ ਉਹ ਗਲਤੀ ਛੁਪਾਉਣ ਉਤੇ ਲਗਾ ਰਹਿੰਦਾ ਹੈ। ਵਕਤ ਦੀਆਂ ਸਰਕਾਰਾਂ ਨੇ ਵੀ ਬਹੁਤੇ ਪੁਰਾਣੇ ਮਾਮਲੇ ਉਖੇੜਨ ਦਾ ਯਤਨ ਬੰਦ ਕੀਤਾ ਹੋਇਆ ਹੈ ਕਿਉਂਕਿ ਗਵਾਹੀਆਂ ਹੀ ਖਤਮ ਹੋ ਚੁਕੀਆਂ ਹੁੰਦੀਆ ਹਨ ਅਤੇ ਜਿਹੜੇ ਗਵਾਹ ਜਿਉਂਦੇ ਵੀ ਹਨ ਉਹ ਵੀ ਸਹੀ ਸਹੀ ਗਲਾਂ ਯਾਦ ਨਹੀਂ ਰਖ ਸਕਦੇ ਅਤੇ ਇਸ ਤਰ੍ਹਾਂ ਦੌਸ਼ੀਆਂ ਵਿਰੁਧ ਮੁਕਦਮਾ ਸਾਬਤ ਹੋਣ ਵਿੱਚ ਮੁਸ਼ਕਿਲ ਆਉਂਦੀ ਹੈ।
ਆਮੀ ਜਦ ਰਬ ਪਾਸੋਂ ਮੁਆਫ਼ੀ ਮੰਗਦਾ ਹੈ ਤਾਂ ਅੰਦਰਖਾਤੇ ਉਹ ਵੀ ਜਾਣਦਾ ਹੈ ਕਿ ਜਦ ਉਹ ਗਲਤੀ ਕਰ ਰਿਹਾ ਸੀ ਤਾਂ ਉਦੋਂ ਵੀ ਉਸਦੀ ਅੰਤਰ ਆਤਮਾ ਉਸਨੂੰ ਰੋਕ ਰਹੀ ਸੀ, ਪਰ ਉਸ ਵਕਤ ਉਸ ਉਤੇ ਸ਼ੈਤਾਨ ਭਾਰੂ ਸੀ ਅਤੇ ਉਹ ਰੁਕ ਨਹੀਂ ਸੀ ਪਾ ਰਿਹਾ ਅਤੇ ਉਹ ਜਾਣਦਾ ਸੀ ਕਿ ਉਹ ਕੋਈ ਪਾਪ, ਅਪ੍ਰਾਧ ਅਤੇ ਦੁਰਾਚਾਰ ਕਰ ਬੈਠਾ ਹੈ ਅਤੇ ਇਸ ਲਈ ਉਹ ਉਸ ਘਟਨਾ ਨੂੰ ਛੁਪਾਉਣ ਉਤੇ ਲਗ ਜਾਂਦਾ ਹੈ ਅਤੇ ਭਲੀ ਭਾਂਤ ਜਾਣਦਾ ਹੈ ਕਿ ਅਗਰ ਗਲ ਬਾਹਰ ਆ ਗਈ ਤਾਂ ਪਤਾ ਨਹੀਂ ਉਸ ਨਾਲ ਕੀ ਬਣ ਆਵੇਗੀ।
ਸਾਡੀਆਂ ਕੀਤੀਆਂ ਗਲਤੀਆਂ ਰਬ ਮਾਫ ਨਹੀਂ ਕਰਦਾ। ਸਾਡੀਆਂ ਕੀਤੀਆਂ ਗਲਤੀਆਂ ਸਿਰਫ ਸਾਡੇ ਮਾਪੇ ਮਾਫ ਕਰ ਦਿੰਦੇ ਹਨ ਅਤੇ ਇਸ ਦੁਨੀਆਂ ਦੇ ਬਾਕੀ ਆਦਮੀ ਵੀ ਸਾਡੀਆਂ ਗਲਤੀਆਂ ਮਾਫ ਨਹੀਂ ਕਰਦੇ ਅਤੇ ਅਗਰ ਉਹ ਚੁਪ ਹਨ ਅਤੇ ਬਦਲਾ ਨਹੀਂ ਲੈ ਰਹੇ ਤਾਂ ਇਸਦਾ ਮਤਲਬ ਇਹ ਨਹੀਂ ਹੈ ਉਹ ਸਾਨੂੰ ਮਾਫ ਕਰ ਬੈਠੇ ਹਨ। ਹਰ ਆਦਮੀ ਬਦਲਾ ਲੈਣ ਲਈ ਮੋਕੇ ਦੀ ਭਾਲ ਵਿੱਚ ਹੈ ਅਤੇ ਇਸ ਲਈ ਸਾਡੀਆਂ ਕੀਤੀਆਂ ਗਲਤੀਆਂ ਕਦੀ ਨਾ ਕਦੀ ਸਾਡੇ ਲਈ ਕੋਈ ਮਾੜੀ ਖਬਰ ਲਿਆ ਸਕਦੀਆਂ ਹਨ ਅਤੇ ਅਸੀਂ ਕਿਸੇ ਨਾ ਕਿਸੇ ਮੁਸੀਬਤ ਵਿੱਚ ਫਸ ਸਕਦੇ ਹਾਂ। ਇਸ ਲਈ ਕਦੀ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਗਲਤੀ ਕਰ ਵੀ ਲਈ ਹੈ ਅਤੇ ਬਚ ਵੀ ਗਏ ਹਾਂ। ਜਿਸ ਆਦਮੀ ਨਾਲ ਅਸੀਂ ਜ਼ਿਆਦਤੀ ਕੀਤੀ ਹੈ ਉਹ ਵੀ ਜਾਣਦਾ ਹੈ ਕਿ ਉਸ ਨਾਲ ਜ਼ਿਆਦਤੀ ਕਰਨ ਵਾਲਾ ਕੋਣ ਹੈ। ਹੋਰ ਕੋਈ ਵੀ ਸਾਡੇ ਪਾਸੋਂ ਬਦਲਾ ਲੈਂਦਾ ਹੈ ਜਾਂ ਨਹੀਂ ਲੈਂਦਾ ਉਹ ਅਦਾਮੀ ਕਦੀ ਨਾ ਕਦੀ ਬਦਲਾ ਲੈਣ ਦੀ ਕੋਸ਼ਿਸ਼ ਕਰੇਗਾ।
ਆਦਮੀ ਇਹ ਸਾਰਾ ਕੁਝ ਜਾਣਦਾ ਹੈ, ਪਰ ਆਦਮੀ ਜਦ ਸ਼ੈਤਾਨ ਦੇ ਵਸ ਆਇਆ ਹੁੰਦਾ ਹੈ ਤਾਂ ਉਸਦੀ ਆਤਮਾਂ ਵੀ ਉਸੋਨੂੰ ਗਲਤੀ ਕਰਨੋ ਰੋਕ ਨਹੀਂ ਸਕਦੀ। ਇਹ ਆਦਮੀ ਦੇ ਜੀਵਨ ਦਾ ਵਡਾ ਦੁਖਾਂਤ ਹੈ ਅਤੇ ਇਸ ਲਈ ਸਾਡੇ ਬਜ਼ੁਰਗਾ ਨੇ ਇਹ ਆਖ ਹੀ ਦਿਤਾ ਹੈ ਕਿ ਆਦਮੀ ਗਲਤੀਆਂ ਦਾ ਪੁਤਲਾ ਹੈ।

Send this to a friend