May 1, 2026 2:47 am

ਕੋਟ ਰਾਮਦਾਸ ਦੇ ਗਰੀਬ ਲੋਕਾਂ ਦੇ ਘਰ ਜਲਦ ਤੋਂ ਜਲਦ ਬਣਵਾਏ ਜਾਣ : ਰਾਜੇਸ਼ ਬਾਘਾ

image ਜ¦ਧਰ, 1 ਫਰਵਰੀ (ਪੀ.ਟੀ.)-ਸਥਾਨਕ ਕੋਟ ਰਾਮਦਾਸ ਦੇ ਗਰੀਬ ਵਸਨੀਕਾਂ ਵੱਲੋਂ ਖੁੱਲ੍ਹੇ ਆਸਮਾਨ ਹੇਠਾਂ ਰਾਤਾਂ ਕੱਟਣ ਬਾਰੇ ਛਪੀਆਂ ਖ਼ਬਰਾਂ ਦਾ ਨੋਟਿਸ ਲੈਂਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਅੱਜ ਸਥਾਨਕ ਸਰਕਟ ਹਾਊੁਸ ਵਿਖੇ ਨਿਗਮ ਦੇ ਅਫ਼ਸਰਾਂ ਨੂੰ ਤਲਬ ਕੀਤਾ ਅਤੇ ਪੁੱਛਿਆ ਕਿ ਪਿਛਲੇ ¦ਮੇ ਸਮੇਂ ਤੋਂ ਘਰ ਬਣਾਉਣ ਲਈ ਕਿਉਂ ਪੈਸੇ ਜਾਰੀ ਨਹੀਂ ਕੀਤੇ ਜਾ ਰਹੇ। ਇਸ ਮੌਕੇ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਅਤੇ ਮੈਂਬਰ ਸ੍ਰੀ ਪ੍ਰਕਾਸ਼ ਸਿੰਘ ਗੜ੍ਹਦੀਵਾਲਾ ਕੋਟ ਰਾਮਦਾਸ ਦੇ ਵਸਨੀਕਾਂ ਨੂੰ ਵੀ ਮਿਲੇ ਅਤੇ ਉਨ੍ਹਾਂ ਕੋਲੋਂ ਸਾਰੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਜ਼ਿਲ੍ਹਾ ਭਲਾਈ ਅਫ਼ਸਰ ਸ੍ਰੀ ਰਜਿੰਦਰ ਸਿੰਘ, ਨਿਗਮ ਵੱਲੋਂ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਨੁਪਮ ਕਲੇਰ, ਸਹਾਇਕ ਕਮਿਸ਼ਨਰ (ਤਕਨੀਕੀ) ਸ੍ਰੀ

ਚਮਨ ਲਾਲ ਅਤੇ ਐਸ. ਡੀ. ਓ ਸ੍ਰੀ ਸੁਰਜੀਤ ਸਿੰਘ ਹਾਜ਼ਰ ਹੋਏ। ਇਸ ਤੋਂ ਇਲਾਵਾ ਵਾਰਡ ਨੰਬਰ 9 ਦੇ ਸਾਬਕਾ ਕੌਂਸਲਰ ਸ੍ਰੀ ਗੁਰਮੀਤ ਚੰਦ ਅਤੇ ਮੁਹੱਲੇ ਦੇ ਲੋਕ ਵੀ ਹਾਜ਼ਰ ਸਨ। ਇਸ ਮੌਕੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਨੁਪਮ ਕਲੇਰ ਨੇ ਸ੍ਰੀ ਬਾਘਾ ਨੂੰ ਦੱਸਿਆ ਕਿ ਕੇਂਦਰ ਸਰਕਾਰ ਦੀ ਪੱਕੇ ਮਕਾਨ ਬਣਾਉਣ ਦੀ ਸਕੀਮ ਤਹਿਤ ਕੋਟ ਰਾਮਦਾਸ ਦੇ 392 ਘਰਾਂ ਨੂੰ ਗ੍ਰਾਂਟ ਲਈ ਚੁਣਿਆ ਗਿਆ ਸੀ, ਜਿਨ੍ਹਾਂ ਵਿਚੋਂ 57 ਕੇਸ ਰੱਦ ਕਰ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਵੇਲੇ 335 ਘਰਾਂ ਨੂੰ ਗ੍ਰਾਂਟ ਮਿਲਣੀ ਹੈ ਜਿਨ੍ਹਾਂ ਵਿਚੋਂ 158 ਲਾਭਪਾਤਰੀਆਂ ਨੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ ਜਿਸ ਸਬੰਧੀ ਕਾਰਵਾਈ ਚੱਲ ਰਹੀ ਹੈ ਜਦਕਿ ਬਾਕੀਆਂ ਨੇ ਨਹੀਂ ਕਰਵਾਏ, ਇਸੇ ਲਈ ਇਸ ਕੰਮ ਵਿਚ ਦੇਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਰਹਿੰਦੇ ਲਾਭਪਾਤਰੀਆਂ ਨੂੰ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਨੋਟਿਸ ਵੀ ਜਾਰੀ ਕੀਤੇ ਗਏ ਹਨ। ਸ੍ਰੀਮਤੀ ਕਲੇਰ ਨੇ ਇਹ ਵੀ ਦੱਸਿਆ ਕਿ ਇਸ ਵੇਲੇ 62 ਯੂਨਿਟ ਵਿਚ ਕੰਮ ਵੀ ਚੱਲ ਰਿਹਾ ਹੈ। ਸ੍ਰੀ ਬਾਘਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰੇ ਘਰ ਬਣਾਉਣ ਲਈ ਜਲਦ ਤੋਂ ਜਲਦ ਗ੍ਰਾਂਟ ਦਿੱਤੀ ਜਾਵੇ ਅਤੇ ਰਹਿੰਦੇ ਲੋਕਾਂ ਦੀਆਂ ਫਾਈਲਾਂ ਕੰਪਲੀਟ ਕਰਨ ਲਈ ਮੁਹੱਲੇ ਵਿਚ ਕੈਂਪ ਲਗਾਇਆ ਜਾਵੇ। ਇਸ ’ਤੇ ਫ਼ੈਸਲਾ ਕੀਤਾ ਗਿਆ ਕਿ 5 ਫਰਵਰੀ ਦਿਨ ਬੁੱਧਵਾਰ ਨੂੰ ਇਲਾਕੇ ਦੀ ਕੌਂਸਲਰ ਸ੍ਰੀਮਤੀ ਸੁਦੇਸ਼ ਰਾਣੀ ਦੇ ਘਰ ਕੈਂਪ ਲਗਾਇਆ ਜਾਵੇਗਾ ਜਿਥੇ ਨਿਗਮ ਦਾ ਸਟਾਫ ਮੌਜੂਦ ਰਹੇਗਾ।

Send this to a friend