May 1, 2026 12:55 am

ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ

image ਮਾਛੀਵਾੜਾ ਸਾਹਿਬ 2 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਾਛੀਵਾੜਾ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਅੰਦਰ ਛੁਪੀਆਂ ਕਲਾਤਮਕ ਅਤੇ ਸਿਰਜਾਨਤਮਕ ਰੁਚੀਆਂ ਨੂੰ ਉਜਾਗਰ ਕਰਨ ਲਈ ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਸਥਾਨਕ ਬੀ.ਪੀ.ਈ.ਓ. ਦਫ਼ਤਰ ਵਿਖੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਕਵਿਤਾ ਗਾਇਨ, ਲੇਖ ਰਚਨਾ, ਸੁੰਦਰ ਲਿਖਾਈ ਵਿਚ ਭਾਗ ਲਿਆ। ਇਸ ਮੌਕੇ ਕਵਿਤਾ ਗਾਇਨ ਵਿਚ ਈਸ਼ਵਰਪ੍ਰੀਤ ਕੌਰ, ਜੌਨੀ, ਬਲਵਿੰਦਰ ਕੌਰ ਅਤੇ ਜਤਿੰਦਰ ਸਿੰਘ, ਸੁੰਦਰ ਲਿਖਾਈ ਵਿਚ ਅਸ਼ੀਸ਼ ਕੁਮਾਰ, ਰਿੰਕੂ,

ਮਨਪ੍ਰੀਤ ਸਿੰਘ, ਇੰਦਰਜੀਤ ਸਿੰਘ, ਪੈਰ੍ਹਾ ਰਚਨਾ ਵਿਚ ਆਰਤੀ, ਬਿਕਰਮ ਜੇਤੂ  ਰਹੇ। ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਵਿਚ ਨਵੀਨ ਕੁਮਾਰ ਨੇ ਪਹਿਲਾ ਅਤੇ ਕੁਲਵੰਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅਮਰਜੀਤ ਸਿੰਘ ਸੋਹੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਾਛੀਵਾੜਾ ਨੇ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਮੁਕਾਬਲੇ ਬੱਚਿਆਂ ਅੰਦਰ ਉਤਸ਼ਾਹ ਪੈਦਾ ਕਰਦੇ ਹਨ। ਪ੍ਰਵੇਸ਼ ਪ੍ਰੋਜੈਕਟ ਦੇ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਕੁਸ਼ਲਦੀਪ ਸ਼ਰਮਾ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਹਨਾਂ ਮੁਕਾਬਲਿਆਂ ਨੂੰ ਨੇਪਰੇ ਚਾੜ੍ਹਨ ਲਈ ਬਲਜਿੰਦਰ ਸਿੰਘ ਨਾਹਰ, ਲਖਵਿੰਦਰ ਸਿੰਘ ਗਰੇਵਾਲ, ਨਰੇਸ ਕੁਮਾਰ, ਰਾਮ ਕੁਮਾਰ, ਪਰਮਜੀਤ ਕੌਰ ਅਤੇ ਨੇਯਨੀ ਕੁਦਾਲ ਦੀ ਟੀਮ ਨੇ ਅਹਿਮ ਯੋਗਦਾਨ ਪਾਇਆ। ਪ੍ਰੋਜੈਕਟ ਪ੍ਰਵੇਸ਼ ਟੀਮ ਰਾਕੇਸ਼ ਕੁਮਾਰ, ਪ੍ਰਦੀਪ ਕੁਮਾਰ ਕੁੰਦਰਾ, ਦਵਿੰਦਰ ਸਿੰਘ, ਸਤੀਸ਼ ਕੁਮਾਰ, ਮਲਕੀਤ ਸਿੰਘ, ਊਸ਼ਾ ਰਾਣੀ ਜਾਨਕੀ ਤੋਂ ਇਲਾਵਾ ਚਰਨਜੀਤ ਸਿੰਘ, ਗੁਰਮੁਖ ਸਿੰਘ, ਮਨਦੀਪ ਸਿੰਘ ਅਤੇ ਨਵਦੀਪ ਸਿੰਘ ਵੀ ਪ੍ਰਬੰਧਕਾਂ ਵਿਚ ਸ਼ਾਮਿਲ ਸਨ।

Send this to a friend