May 10, 2026 1:33 am

ਗੁਰੂ ਨਾਨਕ ਕਾਲਜ ਬੁਢਲਾਡਾ ਦੇ ਸਾਇੰਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਨੂੰ ਮਿਲੇ ਦੋ ਰਾਸ਼ਟਰੀ ਪੁਰਸਕਾਰ

ਬੁਢਲਾਡਾ, 20 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-9 ਤੋਂ 11 ਫਰਵਰੀ ਨੂੰ ‘ਦਾ ਇੰਡੀਅਨ ਸੁਸਾਇਟੀ ਫਾਰ ਸਟੱਡੀ ਆਫ਼ ਐਨੀਮਲ ਰੀਪ੍ਰੋਡਕਸ਼ਨ’ ਵੱਲੋਂ ਕਰਵਾਈ 33ਵੀ ਸਾਲਾਨਾ ਰਾਸ਼ਟਰੀ ਕੰਨਵੋਕਸ਼ਨ ‘ਯੂਜ਼ ਆਫ਼ ਰਿਪ੍ਰੋਡੱਕਟਿਵ ਟੈਕਨਾਲੋਜੀ ਐਂਡ ਪ੍ਰੋਡਕਸ਼ਨ ਇੰਨਪਰੂਵਮੈਂਟ ਇੰਨ ਲਾਇਵਸਟੌਕ ਸਪੀਸਜ਼ ਏਮਿੰਗ ਟੂ ਸੋਸ਼ਿਓਇਕਨਾਮਿਕ ਡਿਵੈਲਪਮੈਂਟ ਆਫ਼ ਰੂਰਲ ਮੈਸਿਸ’ ਵਿਸ਼ੇ ਉਪਰ ਵੈਸਟ ਬੰਗਾਲ ਯੂਨੀਵਰਸਿਟੀ ਕਲਕੱਤਾ ਵਿਖੇ ਕਰਵਾਈ ਗਈ ਜਿਸ ਵਿੱਚ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਸਹਾਇਕ ਪ੍ਰੋਫੈਸਰ ਡਾ. ਅੰਮ੍ਰਿਤ ਕੌਰ ਬਾਂਸਲ ਦੇ ਦੋ ਖੋਜ਼ ਪੱਤਰ ‘ਮੈਲਾਟੋਨਿਨ ਇੰਮਪਲਾਂਟ ਇੰਨਡਿਉਸਿਸ ਐਸਟ੍ਰਸ ਐਂਡ ੲੈਲੀਵੀਏਟਸ ਆਕਸੀਡੇਟਿਵ ਸਟ੍ਰੈ¤ਸ ਇੰਨ ਸਮਰ ਐਨਸਟ੍ਰੈਸ ਬੁਫਟਿਲੋ’ ਨੂੰ ‘ਐਨ.ਸੀ. ਸ਼ਰਮਾਂ ਅਵਾਰਡ 2017’ ਅਤੇ ‘ਏ 31ਕੇ.ਡੀ.ਏ. ਸਿਮਨਲ ਪਲਾਜ਼ਮਾ ਹੈਪਾਰਿਨ ਬਾਇੰਡਿੰਗ ਪ੍ਰੋਟੀਨ ਰੀਡਿਉਸਿਸ ਕੋਲਡ ਸ਼ਾਕ ਸਟ੍ਰੈਸ ਡਿਊਰਿੰਗ ਕ੍ਰਾਇਓਪ੍ਰੀਸਰਵੇਸ਼ਨ ਆਫ਼ ਕ੍ਰਾਸਬ੍ਰੀਡ ਕੈਟਲ ਬੁਲ ਸਿਮਨ’ ਨੂੰ ‘ਨੀਲਜ਼ ਲੈਗਰਆਫ਼ ਮੈਮੋਰਿਅਲ ਅਵਾਰਡ 2017’ ਦੇ ਵਕਾਰੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ। ਆਪਣੇ ਖੋਜ਼ ਅਧਿਐਨ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਬਲਦਾਂ ਦੇ ਜਮਾਏ ਹੋਏ ਵਿਰਜ਼ ਨੂੰ 31ਕੇ.ਡੀ.ਏ. ਪ੍ਰੋਟੀਨ ਨਾਲ ਸੁਧਾਰਿਆ ਜਾਵੇ ਤਾਂ ਇਨ੍ਹਾਂ ਸ਼ੁਕਰਾਣੂਆਂ ਨੂੰ ਕੋਲਡ ਸ਼ੌਕ ਤੋਂ ਬਚਾਇਆ ਜਾ ਸਕਦਾ ਹੈ ਜ਼ੋ ਕਿ ਦੁੱਧ ਦੇ ਉਤਪਾਦਨ ਵਿੱਚ ਲਾਹੇਮੰਦ ਹੋਵੇਗਾ ਅਤੇ ਦੂਸਰੇ ਖੋਜ਼ ਅਧਿਐਨ ਅੰਦਰ ਜੋ ਮੱਝਾਂ ਬੋਲਦੀਆਂ (ਅਨੈ¤ਸਟ੍ਰਸ) ਨਹੀਂ ਹਨ, ਜੇਕਰ ਮੈਲਾਟੋਨਿੰਨ ਦਾ ਟੀਕਾ ਲਗਾਇਆ ਜਾਵੇ ਤਾਂ ਉਨ੍ਹਾਂ ਨੂੰ ਗਰਮੀ ਨਾਲ ਹੋਣ ਵਾਲੇ ਹੌਟ ਸ਼ਾਕ ਤੋਂ ਬਚਾਇਆ ਜਾ ਸਕਦਾ ਹੈ ਜਿਸ ਦੇ ਚਲਦਿਆਂ ਦੁੱਧ ਉਤਪਾਦਨ ਵਿੱਚ ਵਾਧਾ ਹੁੰਦਾ ਹੈ। ਇਸ ਖੋਜ਼ ਦੇ ਚਲਦਿਆਂ ਡਾਇਰੀ ਫਾਰਮਾਂ ਨਾਲ ਜੁੜੇ ਹੋਏ ਕਿਸਾਨ ਵੀਰ ਇਨ੍ਹਾਂ ਤਕਨਿਕਾਂ ਦੀ ਵਰਤੋਂ ਕਰਕੇ ਪੰਜਾਬੀ ਵਿੱਚ ਚਿੱਟੀ ਕ੍ਰਾਂਤੀ ਨੂੰ ਵਧਾਵਾ ਦੇ ਸਕਦੇ ਹਨ ਅਤੇ ਚੋਖਾਂ ਮੁਨਾਫਾ ਕਮਾਕੇ ਆਪਣੀ ਆਰਥਿਕ ਸਥਿਤੀ ਨੂੰ ਬੇਹਤਰ ਕਰ ਸਕਦੇ ਹਨ। ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਇਸ ਪ੍ਰਾਪਤੀ ਤੇ ਸਹਾਇਕ ਪ੍ਰੋਫੈਸਰ ਡਾ. ਅੰਮ੍ਰਿਤ ਕੌਰ ਬਾਂਸਲ ਨੂੰ ਵਧਾਈ ਦਿੱਤੀ।

Send this to a friend