ਫਗਵਾੜਾ, 20 ਫਰਵਰੀ (ਪਰਵਿੰਦਰ ਜੀਤ ਸਿੰਘ)-ਵਾਰਡ ਨੰਬਰ 49 ਦੇ ਅਧੂਰੇ ਵਿਕਾਸ ਨੂੰ ਪੂਰਾ ਕਰਵਾਉਣ ਦੀ ਮੰਗ ਨੂੰ ਲੈ ਕੇ ਆਦਰਸ਼ ਨਗਰ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਰਜਿ. ਦਾ ਇਕ ਵਫਦ ਐਸ.ਡੀ.ਐਮ. ਫਗਵਾੜਾ ਜਯੋਤੀ ਬਾਲਾ ਮ¤ਟੂ ਨੂੰ ਮਿਲਿਆ। ਇਸ ਮੌਕੇ ਐਸਸੋਸੀਏਸ਼ਨ ਵਲੋਂ ਵਾਰਡ ਦੀਆਂ ਸਮ¤ਸਿਆਵਾਂ ਨੂੰ ਲੈ ਕੇ ਮੰਗ ਪ¤ਤਰ ਦਿ¤ਤਾ ਗਿਆ। ਜ¤ਥੇਬੰਦੀ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਕੁਮਾਰ ਸ਼ਰਮਾ ਨੇ ਦ¤ਸਿਆ ਕਿ ਆਦਰਸ਼ ਨਗਰ ਵਿਚ ਸੜਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਇਸ ਦੇ ਨਾਲ ਹੀ ਟੀਚਰਜ਼ ਕਲੋਨੀ ਦੇ ਨਾਲ ਲ¤ਗਦੇ ਵਾਰਡ ਦੇ ਕੁ¤ਝ ਇਲਾਕੇ ਦੀ ਸੜਕ ਦਾ ਕੰਮ ਵੀ ਅਧੂਰਾ ਹੈ। ਆਦਰਸ਼ ਨਗਰ ਮੁਹ¤ਲੇ ਵਿਚ ਸਟ੍ਰੀਟ ਲਾਈਟਾਂ ਨਾ ਹੋਣ ਕਰਕੇ ਰਾਤ ਨੂੰ ਹਨੇਰੇ ਵਿਚ ਲੰਘਣਾ ਖਤਰੇ ਤੋਂ ਖਾਲੀ ਨਹੀਂ। ਖਰਾਬ ਮੌਸਮ ਵਿਚ ਤਾਂ ਘਰੋਂ ਬਾਹਰ ਨਿਕਲਣਾ ਜਾਂ ਘਰ ਤ¤ਕ ਪਹੁੰਚਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਉਹ ਮੰਗ ਕਰਦੇ ਹਨ ਕਿ ਉਕਤ ਇਲਾਕੇ ਵਿਚ ਸੜਕ ਅਤੇ ਸਟ੍ਰੀਟ ਲਾਈਟਾਂ ਦੀ ਸਮ¤ਸਿਆ ਨੂੰ ਪਹਿਲ ਦੇ ਅਧਾਰ ਤੇ ਹਲ ਕਰਵਾਇਆ ਜਾਵੇ। ਐਸ.ਡੀ.ਐਮ. ਜਯੋਤੀ ਬਾਲਾ ਮ¤ਟੂ ਨੇ ਭਰੋਸਾ ਦਿ¤ਤਾ ਕਿ ਉਹਨਾਂ ਦੀ ਸਮ¤ਸਿਆ ਦਾ ਜਲਦੀ ਹਲ ਕਰਵਾਇਆ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਪੈਟਰਨ ਅਮਰਜੀਤ ਸਿੰਘ ਡੀ.ਪੀ.ਈ., ਚੇਅਰਮੈਨ ਨਰਿੰਦਰ ਕਲਸੀ, ਸਾਬਕਾ ਪ੍ਰਧਾਨ ਹਰਭਜਨ ਸਿੰਘ, ਸੀਨੀਅਰ ਮੀਤ ਪ੍ਰਧਾਨ ਰਸ਼ਮੀ ਕਾਲੜਾ, ਰਾਜੇਸ਼ ਬਾਂਸਲ, ਬਲਦੇਵ ਰਾਜ ਰਲਣ, ਰਮੇਸ਼ ਚੰਦਰ ਗੰਭੀਰ, ਇੰਜੀਨੀਅਰ ਤਰਸੇਮ ਲਾਲ ਬ¤ਧਣ, ਪਵਿ¤ਤਰ ਸਿੰਘ ਵਿਰਦੀ ਕੈਸ਼ੀਅਰ ਤੋਂ ਇਲਾਵਾ ਸਰਬਜੀਤ ਕੌਰ, ਬਲਜੀਤ ਕੌਰ, ਵਿਨੇ ਸ਼ਰਮਾ, ਮਨਜੀਤ ਜੋਸ਼ੀ, ਗੋਬਿੰਦ ਸਿੰਘ, ਸ਼ਿਵ ਸ਼ਰਮਾ ਆਦਿ ਵੀ ਹਾਜਰ ਸਨ।