May 10, 2026 3:41 am

ਸਹੀ ਕੌਣ ਪਟਵਾਰੀ ਜਾਂ ਪਿੰਡ ਵਾਸੀ, ਸਮੁੱਚਾ ਮਾਮਲਾ ਬਣਿਆ ਲੋਕਾਂ ਲਈ ਬੁਝਾਰਤ

ਅਮਰਗੜ੍ਹ, 20 ਫਰਵਰੀ (ਸੁਖਵਿੰਦਰ ਸਿੰਘ ਅਟਵਾਲ)-ਪਿਛਲੇ ਦਿਨੀਂ ਦੋ ਵੱਖ-ਵੱਖ ਮਾਮਲਿਆਂ ਵਿੱਚ ਸਬ-ਡਵੀਜ਼ਨ ਮਾਲੇਰਕੋਟਲਾ ਅਧੀਨ ਪੈਂਦੇ ਪਿੰਡ ਮੰਨਵੀਂ ਦੇ ਸਰਪੰਚ ਗੁਰਮੇਲ ਸਿੰਘ ਮੇਲੀ ਸਮੇਤ ਸਾਬਕਾ ਸਰਪੰਚਾਂ, ਪੰਚਾਂ ਅਤੇ ਪਿੰਡ ਦੇ ਕਰੀਬ ਡੇਢ ਦਰਜ਼ਨ ਲੋਕਾਂ ਨੇਂ ਪਿੰਡ ਦੇ ਪਟਵਾਰੀ ਖ਼ਿਲਾਫ ਰਿਸ਼ਵਤ ਲੈਣ ਦੇ ਦੋਸ਼ ਲਗਾਉਦਿਆਂ ਪਟਵਾਰੀ ਵਿਰੁੱਧ ਐ¤ਸ.ਡੀ.ਐ¤ਮ ਮਾਲੇਰਕੋਟਲਾ ਡਾ. ਪ੍ਰੀਤੀ ਯਾਦਵ ਪਾਸ ਸ਼ਿਕਾਇਤ ਦਰਜ਼ ਕਰਵਾਕੇ ਰਿਸ਼ਵਤ ਦੇ ਪੈਸੇ ਵਾਪਿਸ ਕਰਵਾਉਣ ਅਤੇ ਪਟਵਾਰੀ ਖ਼ਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਸੀ।ਦੂਜੇ ਪਾਸੇ ਪਟਵਾਰੀ ਜਗਦੇਵ ਸਿੰਘ ਨੇਂ ਪਟਵਾਰ ਯੂਨੀਅਨ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਕੁੱਝ ਪੱਤਰਕਾਰਾਂ ਸਾਹਮਣੇ ਰਿਸ਼ਵਤ ਲੈਣ ਦੇ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਸਰਪੰਚ ਗੁਰਮੇਲ ਸਿੰਘ ਮੇਲੀ ਉ¤ਪਰ ਗਾਲੀ ਗਲੌਚ ਕਰਨ ਦੇ ਦੋਸ਼ ਲਗਾਉਦਿਆਂ ਬਹਾਦਰ ਸਿੰਘ ਨਾਇਬ ਤਹਿਸ਼ੀਲਦਾਰ ਰਾਂਹੀ ਪੁਲਿਸ ਅਤੇ ਪ੍ਰਸਾਸ਼ਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।ਜਦੋਂ ਪਟਵਾਰੀ ਵੱਲੋਂ ਲਗਾਏ ਦੋਸ਼ਾਂ ਸਬੰਧੀ ਸਰਪੰਚ ਗੁਰਮੇਲ ਸਿੰਘ ਮੇਲੀ ਤੋਂ ਜਾਣਨਾਂ ਚਾਹਿਆ ਤਾਂ ਉਨ੍ਹਾਂ ਪਟਵਾਰੀ ਵੱਲੋਂ ਇੰਤਕਾਲ ਬਦਲੇ ਰਿਸ਼ਵਤ ਦੇ ਰੂਪ ਵਿੱਚ ਲਏ 30,000 ਰੁਪਏ ਨੰਬਰਦਾਰ ਪ੍ਰੀਤਮ ਸਿੰਘ ਰਾਂਹੀ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਵਾਪਿਸ ਕਰਨ ਬਾਰੇ ਦੱਸਿਆ ਅਤੇ ਕਿਹਾ ਕਿ ਪਟਵਾਰੀ ਨੇਂ ਵਿਭਾਗੀ ਕਾਰਵਾਈ ਤੋਂ ਡਰਦਿਆਂ ਰਿਸ਼ਵਤ ਦੇ ਪੈਸੇ ਵਾਪਿਸ ਕਰ ਦਿੱਤੇ ਹਨ, ਮੈਂ ਉਕਤ ਪਟਵਾਰੀ ਨੂੰ ਕੋਈ ਵੀ ਮਾੜਾ ਸ਼ਬਦ ਨਹੀਂ ਬੋਲਿਆ ਅਤੇ ਨਾਂ ਹੀ ਮੇਰੀ ੳਸ ਨਾਲ ਕੋਈ ਨਿੱਜੀ ਰੰਜ਼ਿਸ ਹੈ, ਇਹ ਸਭ ਕੁੱਝ ਪਟਵਾਰੀ ਦੇ ਰਿਸ਼ਵਤ ਲੈਣ ਦੀ ਪ੍ਰਕਾਸ਼ਿਤ ਹੋਈ ਖ਼ਬਰ ਨੂੰ ਝੂਠਾ ਸ਼ਾਬਿਤ ਕਰਨ ਲਈ ਕੀਤਾ ਜਾ ਰਿਹਾ ਹੈ। ਸੋ ਇਸ ਤਰ੍ਹਾਂ ਦੋਨੋਂ ਪਾਰਟੀਆਂ ਵੱਲੋਂ ਇੱਕ-ਦੂਜੇ ਉ¤ਪਰ ਦੋਸ਼ ਲਗਾਉਣ ਦੇ ਸਿਲਸਿਲੇ ਦੇ ਚਲਦਿਆਂ ਦੋਨੋਂ ਪਾਰਟੀਆਂ ਦੀਆਂ ਸ਼ਿਕਾਇਤਾਂ ਪੁਲਿਸ ਅਤੇ ਪ੍ਰਸ਼ਾਸਨ ਅਧਿਕਾਰੀਆਂ ਤੱਕ ਪਹੁੰਚ ਗਈਆਂ ਹਨ, ਹੁਣ ਦੇਖਣਾ ਇਹ ਹੈ ਕਿ ’ਦੁੱਧ ਦਾ ਦੁੱਧ ’ਤੇ ਪਾਣੀ ਦਾ ਪਾਣੀ’ ਨਿੱਤਰ ਕੇ ਕਦੋਂ ਸਾਹਮਣੇ ਆਉਦਾ ਹੈ।

Send this to a friend