ਜਲੰਧਰ, 20 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੀ ਬੀ.ਐਸ.ਸੀ. ਨਾਨ ਮੈਡੀਕਲ ਸਮੈਸਟਰ ਚੌਥਾ ਦੀ ਵਿਦਿਆਰਥਣ ਇਸ਼ਾ ਨੇ ਦੋਆਬਾ ਕਾਲਜ, ਜਲੰਧਰ ਵਿਖੇ ਹੋਏ ਦੋਆਬਾ ਸਾਇੰਫਿਸਟ-2018 ਵਿੱਚ ਪਾਵਰ ਪੁਆਇੰਟ ਪੇਸ਼ਕਾਰੀ ਦੌਰਾਨ ਓਵਰਆਲ ਬੈਸਟ ਪੀ.ਪੀ.ਟੀ. ਅਵਾਰਡ ਪ੍ਰਾਪਤ ਕੀਤਾ। ਇਨਾਂ ਮੁਕਾਬਲਿਆਂ ਵਿਚ 20 ਕਾਲਜਾਂ ਤੇ 2 ਯੂਨੀਵਰਸਿਟੀ ਦੀਆਂ ਪਾਵਰ ਪੁਆਇੰਟ ਪੇਸ਼ਕਾਰੀਆਂ ਵਿਚੋਂ ਇਸ਼ਾ ਦੇ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਲਾਇਲਪੁਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਉਸ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ। ਕਾਲਜ ਗਵਰਨਿੰਗ ਕੌਂਸਲ ਦੇ ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਫਿਜ਼ਿਕਸ ਵਿਭਾਗ ਦੇ ਮੁਖੀ ਪ੍ਰੋ. ਬਲਵਿੰਦਰ ਸਿੰਘ ਚਾਹਲ ਅਤੇ ਡਾ. ਨਵਨੀਤ ਅਰੌੜਾ ਨੇ ਇਸ਼ਾ ਨੂੰ ਇਸ ਪ੍ਰਾਪਤੀ ਤੇ ਸਨਮਾਨਤ ਕੀਤਾ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆ।