May 10, 2026 3:26 pm

ਮਾਤਾ ਗੁਜਰੀ ਕਾਲਜ ਦੇ ਵਲੰਟੀਅਰਜ਼ ਨੇ ਜਿੱਤਿਆ ਕੌਮੀ ਕੁਇਜ਼ ਮੁਕਾਬਲੇ ’ਚ ਪਹਿਲਾ ਸਥਾਨ

ਫ਼ਤਹਿਗੜ੍ਹ ਸਾਹਿਬ, 20 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਮਾਤਾ ਗੁਜਰੀ ਕਾਲਜ ਦੀ ਰੈਡ ਕਰਾਸ ਯੂਨਿਟ ਦੇ ਦੋ ਵਿਦਿਆਰਥੀਆਂ ਅਤੁਲ ਸਾਗਰ ਅਤੇ ਜਸਵੀਰ ਸਿੰਘ ਨੇ ਮਿਤੀ 12 ਤੋਂ 14 ਫਰਵਰੀ ਨੂੰ ਨਵੀਂ ਦਿਲੀ ਵਿੱਖੇ ਹੋਏ ਕੌਮੀ ਰੈਡ ਕਰਾਸ ਯੁਵਕ ਮੇਲੇ ਵਿੱਚ ਪੰਜਾਬ ਦੀ ਅਗਵਾਈ ਕਰਦੇ ਹੋਏ ਭਾਗ ਲਿਆ। ਇਹ ਕੈਂਪ ਐਮੀਟੀ ਯੂਨੀਵਰਸਿਟੀ ਕੈਂਪਸ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਮੁਚੇ ਭਾਰਤ ਤੋਂ 400 ਦੇ ਕਰੀਬ ਵਲੰਟੀਅਰਜ਼ ਨੇ ਭਾਗ ਲਿਆ। ਇਸ ਯੁਵਕ ਮੇਲੇ ਦੌਰਾਨ ਹੋਏ ਕੁਇਜ਼ ਮੁਕਾਬਲਿਆਂ ਵਿੱਚ ਜਿਨ੍ਹਾਂ ਵਿੱਚ ਸਮੁਚੇ ਭਾਰਤ ਦੇ 18 ਰਾਜਾਂ ਦੀਆਂ ਟੀਮਾਂ ਨੇ ਹਿਸਾ ਲਿਆ। ਇਸ ਕੈਂਪ ਵਿੱਚ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰਦੇ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀ ਅਤੁਲ ਸਾਗਰ ਬੀ.ਏ ਭਾਗ ਤੀਜਾ ਨੇ ਪਹਿਲਾ ਸਥਾਨ ਹਾਸਲ ਕਰਕੇ ਜਿਥੇ ਕਾਲਜ ਦਾ ਨਾਮ ਰੋਸ਼ਨ ਕੀਤਾ ਉਥੇ ਪੰਜਾਬ ਦਾ ਵੀ ਮਾਣ ਵਧਾਇਆ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਸਮੁਚੀ ਰੈਡ ਕਰਾਸ ਯੂਨਿਟ ਅਤੇ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਤੇ ਨਾਮ ਰੋਸ਼ਨ ਕਰਨ ਅਤੇ ਇਨਾਮ ਹਾਸਲ ਕਰਨ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰਾਂ ਦੇ ਹੋਣਹਾਰ ਵਿਦਿਆਰਥੀ ਜਿਥੇ ਵੀ ਜਾਂਦੇ ਹਨ, ਕਾਲਜ ਦੇ ਨੁਮਾਇੰਦੇ ਦੇ ਤੌਰ ਤੇ ਕੰਮ ਕਰਦੇ ਹਨ ਤੇ ਇਹ ਕਿਸੇ ਵੀ ਸੰਸਥਾ ਲਈ ਬੜੇ ਮਾਣ ਦੀ ਗੱਲ ਹੁੰਦੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਵਿਦਿਆਰਥੀ ਕੈਂਪ ਦੌਰਾਨ ਰਾਸ਼ਟਰਪਤੀ ਭਵਨ ਵੀ ਗਏ ਅਤੇ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੂੰ ਵੀ ਮਿਲੇ। ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਵਿਦਿਆਰਥੀਆਂ ਨਾਲ ਆਪਣੇ ਵਡਮੁੱਲੇ ਵਿਚਾਰ ਵੀ ਸਾਂਝੇ ਕੀਤੇ। ਇਸ ਮੌਕੇ ਮਾਤਾ ਗੁਜਰੀ ਕਾਲਜ ਦੀ ਰੈਡ ਕਰਾਸ ਯੂਨਿਟ ਦੇ ਕੋਆਰਡੀਨੇਟਰ ਪ੍ਰੋਫੈਸਰ ਅਨੁਪ੍ਰੀਤ ਸਿੰਘ ਟਿਵਾਣਾ, ਡੀਨ ਅਕਾਦਮਿਕ ਪ੍ਰੋਫੈਸਰ ਬਿਕਰਮਜੀਤ ਸਿੰਘ ਸੰਧੂ, ਡਾ.ਹਰਜੀਤ ਸਿੰਘ, ਪ੍ਰੋ ਹਰਭਿੰਦਰ ਸਿੰਘ ਅਤੇ ਪ੍ਰੋ. ਸਤਨਾਮ ਸਿੰਘ ਹਾਜਰ ਸਨ।

Send this to a friend