Skip to content
Independent perspectives. Global stories.
BREAKING

ਲੋਕਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਸੰਸਦ ਮੈਂਬਰ ਸ. ਗੁਰਜੀਤ ਸਿੰਘ ਔਜਲਾ ਵੱਲੋਂ ਅੰਮ੍ਰਿਤਸਰ ਖੇਤਰੀ ਪਾਸਪੋਰਟ ਦਫਤਰ ਦਾ ਅਚਾਨਕ ਦੌਰਾ

Share this story

ਅੰਮ੍ਰਿਤਸਰ, 20 ਫਰਵਰੀ (ਦਵਾਰਕਾ ਨਾਥ ਰਾਣਾ)- ਅੱਜ ਕਈ ਚਿਰਾਂ ਤੋਂ ਪਾਸਪੋਰਟ ਬਨਾਵਾਉਣ ਵਾਲਿਆਂ ਦੀ ਲਗਾਤਾਰ ਆ ਰਹੀ ਸ਼ਿਕਾਇਤ ਨੂੰ ਮੁੱਖ ਰਖਦੇ ਹੋਏ ਅਚਾਨਕ ਸੰਸਦ ਸ. ਗੁਰਜੀਤ ਸਿੰਘ ਔਜਲਾ ਨੇ ਖੇਤਰੀ ਪਾਸਪੋਰਟ ਦਫਤਰ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਉਥੋ ਦੇ ਕੰਮਕਾਜ ਦਾ ਜਾਇਜਾ ਲਿਆ, ਉਨ੍ਹਾਂ ਦੇ ਨਾਲ ਆਰ ਪੀ ਉ ਕ੍ਰਿਸ਼ਨ ਕੁਮਾਰ ਵੀ ਹਾਜਿਰ ਸਨ। ਇਸ ਮੌਕੇ ’ਤੇ ਦਫਤਰ ਵਿੱਚ ਪਾਸਪੋਰਟ ਬਨਵਾਉਣ ਆਏ ਲੋਕਾਂ ਦੇ ਨਾਲ ਸ੍ਰ: ਗੁਰਜੀਤ ਸਿੰਘ ਔਜਲਾ ਨੇ ਪੁਛਗਿੱਛ ਕੀਤੀ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸਕਿਲਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਸ੍ਰ: ਔਜਲਾ ਨੇ ਇਨ੍ਹਾਂ ਗੱਲਾਂ ਨੂੰ ਅਪਨੇ ਧਿਆਨ ਵਿੱਚ ਲਿਆਂਦਾ। ਇਸ ਮੌਕੇ ਤੇ ਸੰਸਦ ਸ੍ਰ: ਗੁਰਜੀਤ ਸਿੰਘ ਔਜਲਾ ਨੇ ਦਫਤਰ ਦੇ ਕਰਮਚਾਰੀਆਂ ਨੂੰ ਸੱਖਤ ਹਿਦਾਇਤ ਦਿੱਤੀ ਕਿ ਪਾਸਪੋਰਟ ਬਨਾਉਣ ਵਿੱਚ ਨਜਾਇਜ ਦੇਰੀ ਨਾ ਕੀਤੀ ਜਾਵੇ ਜਿੱਦੇ ਕਰਕੇ ਪਾਸ ਪੋਰਟ ਬਨਵਾਉਣ ਵਾਲੇ ਏਜੰਟਾਂ ਦੇ ਚੱਕਰਾਂ ਵਿੱਚ ਨਾ ਫਸ਼ ਸਕਣ ਅਤੇ ਦੂਰੋ ਦੂਰੋਂ ਆੳਂਣ ਵਾਲਿਆਂ ਬਾਰ ਬਾਰ ਦਫਤਰ ਦੇ ਚੱਕਰ ਨਾ ਲਾਉਣੇ ਪੈਂਣ ਅਤੈ ਬਿਨੈਕਾਰ ਨੂੰ ਹੋਣ ਵਾਲੀ ਅਸੁਵਿਧਾ ਅਤੇ ਇਸ ਕੋਤਾਹੀ ਨੂੰ ਕਦੇ ਵੀ ਬਰਦਾਸਤ ਨਹੀ ਕੀਤਾ ਜਾਏਗਾ। ਇਸ ਮੌਕੇ ’ਤੇ ਉਨ੍ਹਾਂ ਨੇ ਕਿਹਾ ਕਿ ਇਕੱਤਰ ਕੀਤੇ ਗਏ ਡੈਟੇ ਦੀ ਚਿੱਠੀ ਵਿਦੇਸ਼ੀ ਮਾਮਲਿਆਂ ਦੇ ਮੰਤਰਾਲੇ ਦੇ ਕਨਸੂਲਰ ਪਾਸਪੋਰਟ ਵੀਜਾ ਡਵੀਜਨ (ਸੀ ਪੀ ਵੀ) ਨੂੰ ਜਾਂਚ ਅਤੇ ਹੱਲ ਲਈ ਭੇਜ ਦਿੱਤੀ ਗਈ ਹੈ ਉਨ੍ਹਾਂ ਨੇ ਕਿਹਾ ਕਿ ਸੀ ਪੀ ਵੀ ਦੀ ਰਿਪ੍ਰੋਟ ਪਾਸਪੋਰਟ ਦਫਤਰ ਵਿੱਚ ਖੁਦ ਚੱਲ ਰਹੇ ਮਾਫਿਆ ਗਤੀਵਿਧਿਆਂ ਦਾ ਖੁਲਾਸਾ ਕਰੇਗੀ ਅਤੇ ਗਲਤੀ ਕਰਦ ਵਾਲਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤਾਕਿ ਫੇਰ ਮੁੜ੍ਹ ਤੋ ਪਾਸਪੋਰ ਟ ਬਨਾਉਣ ਵਾਲਿਆਂ ਨੂੰ ਦਫਤਰ ਵਿੱਚ ਧੱਕੇ ਨਾਂਅ ਖਾਣੇ ਪੈਣ।

WRITTEN BY