ਭੁੱਚੋ ਮੰਡੀ, 20 ਫਰਵਰੀ- ਅੱਜ ਨਗਰ ਪੰਚਾਇਤ ਲਹਿਰਾ ਮੁਹ¤ਬਤ, ਮਹਿਰਾਜ, ਚਾਉਕੇ ਤੇ ਬਾਲਿਆਂਵਾਲੀ ਦੇ ਸਫਾਈ ਕਾਮਿਆਂ ਵ¤ਲੋਂ ਰੋਸ ਮਾਰਚ ਕਰਨ ਉਪਰੰਤ ਮਿਉਂਸਪਲ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਦੇ ਸ¤ਦੇ ‘ਤੇ ਆਪਣੀਆਂ ਮੰਗਾਂ ਦੇ ਹ¤ਲ ਲਈ ਕੈਪਟਨ ਸਰਕਾਰ ਦੀ ਅਰਥੀ ਫੂਕ ਕੇ ਪਿ¤ਟ ਸਿਆਪਾ ਕਰਦਿਆਂ ਜੋਰਦਾਰ ਨਾਅਰੇਬਾਜੀ ਕੀਤੀ।ਇਸ ਦੌਰਾਨ ਜ¤ਥੇਬੰਦੀ ਪ੍ਰਧਾਨ ਕਰਮਜੀਤ ਸਿੰਘ ਲਹਿਰਾ ਮੁਹ¤ਬਤ, ਬਿ¤ਟੂ ਸਿੰਘ ਬਾਲਿਆਂਵਾਲੀ, ਲਾਲ ਚੰਦ ਚਾਉਕੇ ਤੇ ਦਲੀਪ ਸਿੰਘ ਮਹਿਰਾਜ ਨੇ ਕਿਹਾ ਕਿ ਸੂਬਾ ਕਮੇਟੀ ਦੇ ਸ¤ਦੇ ਅਨੁਸਾਰ ਤਨਖਾਹਾਂ ਸਮੇਂ ਸਿਰ ਕਰਵਾਉਣ, ਠੇਕੇਦਾਰੀ ਪ੍ਰਥਾ ਬੰਦ ਕਰਾਉਣ, ਬਰਾਬਰ ਕੰਮ ਬਰਾਬਰ ਤਨਖਾਹ ਤੇ 31 ਦਸੰਬਰ 2011 ਨੂੰ ਦਿ¤ਤੀ ਆਪਸ਼ਨ ਦੀ ਪੈਨਸ਼ਨ ਲਵਾਉਣ ਲਈ ਸ਼ੰਘਰਸ਼ ਦਾ ਸ਼ੁਰੂ ਕੀਤਾ ਗਿਆ ਹੈ।ਇਸ ਮਗਰੋਂ 7 ਮਾਰਚ ਨੂੰ ਦੇਸ਼ ਭਗਤ ਯਾਦਗਰ ਹਾਲ ਜਲੰਧਰ ਵਿਖੇ ਰੈਲੀ ਤੇ ਮੁਜਾਹਰ ‘ਚ ਭਰਵੀਂ ਸ਼ਮੂਲੀਅਤ ਲਈ ਲਾਮਬੰਦੀ ਮੀਟਿਗ ਕੀਤੀ ਗਈ।ਇਸ ਦੌਰਾਨ ਉਨ•ਾਂ ਕਿਹਾ ਕਿ ਠੇਕਾ ਪ੍ਰਣਾਲੀ ਖਤਮ ਕਰਕੇ ਸਫਾਈ ਮਜ਼ਦੂਰ ਸਮੇਤ ਮੁਹ¤ਲਾ ਸੈਨੀਟੇਸ਼ ਕਮੇਟੀ, ਸੀਵਰਮੈਨ, ਮਾਲੀ, ਬੇਲਦਾਰ, ਪੰਪ ਅਪਰੇਟਰ,ਕੰਪਿਊਟਰ ਅਪਰੇਟਰ, ਇਲੈਕਟ੍ਰੀਸ਼ਨ, ਕਲਰਕ, ਫਾਇਰ ਬ੍ਰਿਗੇਡ ਕਰਮਚਾਰੀ ਆਦਿ ਰੈਗੂਲਰ ਕੀਤੇ ਜਾਣ, ਸ਼ਹਿਰਾਂ ਦੀਆਂ ਬੀਟਾ ਅਨੁਸਾਰ ਨਵੀਂ ਭਰਤੀ, ਤਨਖਾਹਾਂ ਸਮੇਂ ਸਿਰ ਦੇਣ ਲਈ ਵੈਟ ਦੀ ਰਾਸ਼ੀ ਦੁ¤ਗਣੀ ਕੀਤੀ ਜਾਵੇ ਤੇ ਤਨਖਾਹ ਪੰਜਾਬ ਸਰਕਾਰ ਦੇ ਖਜਾਨੇ ਚੋਂ ਦਿ¤ਤੀ ਜਾਵੇ, ਪੰਜਾਬ ਸਥਾਂਨਕ ਸਰਕਾਰਾਂ ਨੇ ਨਗਰ ਕੌਂਸਲ ਨਿਗਮਾਂ ਦਫਤਰਾਂ ਜਿੰਨਾਂ ਨੇ ਪੀ.ਐਫ ਮੁਲਾਜਮ ਖਾਤੇ ਵਿ¤ਚ ਨਹੀਂ ਜਮਾਂ ਕੀਤ ਵਿਆਜ ਸਮੇਤ ਜਮਾਂ• ਕੀਤਾ ਜਾਵੇ, ਭਿ¤ਖੀਵਿੰਡ ਨਗਰ ਕੌਂਸਲ ਭਿ¤ਖੀਵਿੰਡ ਕੰਮ ਤੋਂ ਕ¤ਢੇ ਕਾਮੇ ਮੁੜ ਰ¤ਖੇ ਜਾਣ ਸਮੇਤ ਮੰਗਾਂ ਨੂੰ ਲੈ ਕੇ ਜ¤ਥੈਬੰਦੀ ਨੇ ਸੰਘਰਸ਼ ਵਿਢਿਆ ਹੈ।ਇਸ ਮੌਕੇ ਪਿੰਡ ਵਿ¤ਚ ਰੋਸ ਮਾਰਚ ਕਰਦਿਆਂ ਸੂਬਾ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।ਇਸ ਦੌਰਾਨ ਵ¤ਡੀ ਗਿਣਤੀ ਵਿ¤ਚ ਸਫਾਈ ਕਾਮੇ ਹਾਜਰ ਸਨ।