ਭਾਈ ਰੂਪਾ, 20 ਫਰਵਰੀ (ਜਜਵੀਰ ਜਲਾਲ)- ਹਰਗੋਬਿੰਦ ਪਬਲਿਕ ਸਕੂਲ ਕਾਂਗੜ ਦੇ ਬੱਚਿਆਂ ਵੱਲੋਂ ਪ੍ਰਿੰਸੀਪਲ ਸੋਨੂੰ ਕੁਮਾਰ ਕਾਂਗੜ ਦੀ ਅਗਵਾਈ ਹੇਠ ਇੱਕ ਰੋਜ਼ਾ ਧਾਰਮਿਕ ਟੂਰ ਲਗਾਇਆ ਗਿਆ।ਇਸ ਟੂਰ ਨੂੰ ਸਕੂਲ ਦੇ ਉ¤ਪ ਚੇਅਰਮੈਨ ਭੂਮੀਪਾਲ ਸ਼ਰਮਾ ਅਤੇ ਪੰਚਾਇਤ ਸੈਕਟਰੀ ਮਨਜੀਤ ਕੁਮਾਰ ਕਾਂਗੜ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਟੂਰ ਦੌਰਾਨ ਬੱਚਿਆਂ ਨੇ ਭਿਆਣਾ ਸਾਹਿਬ, ਲੋਪੋ, ਨਾਨਕਸਰ ਆਦਿ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਇਲਾਵਾ ਇਤਿਹਾਸਿਕ ਸਥਾਨ ਮਹਿਦੇਆਣਾ ਸਾਹਿਬ ਵਿਖੇ ਧਰਮ ਦੇ ਮਹਾਨ ਵਿਰਸੇ ਦੀਆਂ ਤਸਵੀਰਾਂ ਅਤੇ ਇਤਿਹਾਸ ਬਾਰੇ ਅਧਿਆਪਕਾ ਸ੍ਰੀਮਤੀ ਪਲਵਿੰਦਰ ਕੌਰ ਜਲਾਲ ਅਤੇ ਰਾਜਿੰਦਰ ਸਿੰਘ ਕਾਂਗੜ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਮੈਡਮ ਕਮਲਜੀਤ ਕੌਰ, ਰਣਜੀਤ ਕੌਰ ਅਤੇ ਪਰਮਜੀਤ ਕੌਰ ਨੇ ਵੀ ਉ¤ਪਰੋਕਤ ਅਧਿਆਪਕਾਂ ਦਾ ਸਾਥ ਦਿੱਤਾ।