May 10, 2026 6:10 am

ਨਸ਼ੇ ਦੀਆਂ ਗੋਲੀਆਂ ਅਤੇ ਦੜੇ ਸੱਟੇ ਦੀ ਪਰਚੀ ਸਮੇਤ ਦੋ ਕਾਬੂ

ਬੋਹਾ, 20 ਫਰਵਰੀ(ਸੰਤੋਖ ਸਾਗਰ)- ਜ਼ਿਲ੍ਹਾ ਮਾਨਸਾ ਪੁਲੀਸ ਮੁਖੀ ਸ਼੍ਰੀ ਪਰਮਵੀਰ ਸਿੰਘ ਪਰਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬੋਹਾ ਥਾਣੇ ਵਿੱਚ ਤਾਇਨਾਤ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਸਿੱਧੂ ਅਤੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਮਾਨ ਨੇ ਪ੍ਰੈ¤ਸ ਕਾਨਫਰੰਸ ਦੌਰਾਨ ਦੱਸਿਆ ਕਿ ਵੱਖ ਵੱਖ ਥਾਵਾਂ ਤੋਂ ਦੋ ਵਿਅਕਤੀਆਂ ਨੂੰ ਗਿਰਫਤਾਰ ਕੀਤਾ ਹੈ। ਸ਼੍ਰੀ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਮੁਖਬਰ ਤੋਂ ਮਿਲੀ ਸੂਅ ਅਨੁਸਾਰ ਕੱਲ ਰਾਤ ਬੋਹਾ ਬੱਸ ਸਟੈਂਡ ਤੋਂ ਸੁਰੇਸ਼ ਕਮਾਰ ਪੁੱਤਰ ਸੁਖਦੇਵ ਸਿੰਘ ਵਾਸੀ ਬੁਢਲਾਡਾ ਨੂੰ ਦੜੇ ਸੱਟੇ ਦੀਆਂ ਪਰਚੀਆਂ ਅਤੇ 1050 ਰੁਪੈ ਦੀ ਨਗਦੀ ਸਮੇਤ ਗਿਰਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਜੂਆ ਐਕਟ ਅਧੀਨ ਮਕੁੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸ਼੍ਰੀ ਭੁਪਿੰਦਰ ਸਿੰਘ ਮਾਨ ਨੇ ਦੱਸਿਆ ਕਿ ਬੋਹਾ ਤੋਂ ਮੰਡੇਰਨਾਂ,ਸਤੀਕੇ,ਅਚਾਨਕ ਆਦਿ ਪਿੰਡਾਂ ਵਿੱਚ ਗਸ਼ਤ ਦੌਰਾਨ ਕੱਚਾ ਰੋੜ ਰਾਮਪੁਰ ਮੰਡੇਰ ਤੋਂ ਸਤੀਕੇ ਉੁਪਰ ਇੱਕ ਵਿਅਕਤੀ ਨਸ਼ੀਲੀਆਂ ਗੋਲੀਆਂ ਸਮੇਤ ਬੱਲਮ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਰਾਮਪੁਰ ਮੰਡੇਰ ਨੂੰ ਕਾਬੂ ਕੀਤਾ। ਉਹਨਾਂ ਦੱਸਿਆ ਕਿ ਬੱਲਮ ਸਿੰਘ ਧਾਰਾ 22/61/85 ਐ¤ਨ.ਡੀ.ਪੀ.ਐ¤ਸ ਐਕਟ ਅਧੀਨ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਬੋਹਾ ਥਾਨਾ ਮੁਖੀ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਬੋਹਾ ਖੇਤਰ ਵਿੱਚ ਗੈਰ ਕਨੂੰਨੀ ਧੰਦੇ ਕਰਨ ਵਾਲੇ ਅਨਸਰ ਸਮਾਜ ਵਿੱਚ ਅਨਾਰਕੀ ਫੇਲਾ ਰਹੇ ਹਨ ਅਤੇ ਇਹਨਾਂ ਸਮਾਜ ਦੇ ਦੋਖੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ।

Send this to a friend