May 10, 2026 7:22 am

ਅਮੋਨੀਆ ਗੈਸ ਦਾ ਸਲੈਂਡਰ ਫਟਣ ਨਾਲ ਚਾਰ ਦੀ ਮੌਤ-11 ਜਖਮੀ

ਰਾਜਪੁਰਾ 20 ਫ਼ਰਵਰੀ (ਲਵਕੇਸ਼ ਕਪੂਰ) ਰਾਜਪੁਰਾ ਦੇ ਨੇੜੇ ਘਨੌਰ-ਸ਼ੰਭੂ ਸੜਕ ‘ਤੇ ਸਥਿਤ ਫੈਕਟਰੀ ‘ਚ ਅਮੋਨੀਆ ਗੈਸ ਦਾ ਸਿਲੰਡਰ ਫਟਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਗਿਆਰਾਂ ਲੋਕ ਇਸ ਹਾਦਸੇ ਦੌਰਾਨ ਜ਼ਖਮੀ ਹੋ ਗਏ ਹਨ।ਜਾਣਕਾਰੀ ਮੁਤਾਬਕ ਪਿੰਡ ਸੰਧਾਰਸ਼ੀ ਦੀ ਮਟਰ ਪ੍ਰੋਸੈਸਿੰਗ ਫੈਕਟਰੀ ‘ਚ ਬੀਤੀ ਰਾਤ ਅਚਾਨਕ ਕਰੀਬ 2 ਵਜੇ ਅਮੋਨੀਆ ਗੈਸ ਦਾ ਸਿਲੰਡਰ ਫਟ ਗਿਆ, ਜਿਸ ਦੌਰਾਨ 4 ਲੋਕਾਂ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ 11 ਲੋਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿ¤ਤਾ ਗਿਆ ਹੈ। ਇਨ੍ਹਾਂ ਵਿੱਚੋਂ ਚਾਰ ਵਿਅਕਤੀਆਂ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ।

Send this to a friend